ਅਜਿਹੇ ਗ੍ਰਾਹਕਾਂ ਦਾ ਪੁਲਿਸ ਵਾਲੇ ਵੀ ਕੀ ਕਰਨ, ਨਹੀਂ ਪਤਾ ਸੀ ਉਪਰ ਲੱਗਾ ਪਿਓ ਦੇਖ ਰਿਹਾ ਸਭ ਕੁਝ

ਕੋਈ ਸਮਾਂ ਸੀ ਜਦੋਂ ਲੋਕ ਆਪਣੀਆਂ ਚੀਜ਼ਾਂ ਨੂੰ ਚੋ-ਰੀ ਹੋਣ ਤੋਂ ਬਚਾਉਣ ਲਈ ਜਾਗਦੇ ਰਹਿੰਦੇ ਸਨ ਪਰ ਜੇਕਰ ਕੋਈ ਵਿਅਕਤੀ ਕਿਸੇ ਸਾਹਮਣੇ ਹੀ ਹੁਸ਼ਿਆਰੀ ਨਾਲ ਚੀਜ਼ ਲੈ ਜਾਵੇ, ਉਹ ਵੀ ਸੀ.ਸੀ.ਟੀ.ਵੀ ਦੀ ਨਿਗਰਾਨੀ ਵਿੱਚ। ਤਾਂ ਅਜਿਹੇ ਸ਼ਾਤਰ ਦਿਮਾਗ ਨਾਲ ਕਿਵੇਂ ਸੁਲਝਿਆ ਜਾਵੇ। ਮਾਮਲਾ ਜਲੰਧਰ ਦੇ ਸਰਾਫਾ ਬਾਜ਼ਾਰ ਦਾ ਹੈ। ਜਿਥੇ ਇਕ ਲੜਕਾ ਸੋਨੇ ਦੀ ਦੁਕਾਨ ਦੇ ਬਜ਼ੁਰਗ ਮਾਲਕ ਕੋਲੋਂ ਡਾਇਮੰਡ ਦੀਆਂ 3 ਮੁੰਦਰੀਆਂ ਖਿਸਕਾ ਕੇ ਲੈ ਗਿਆ।

ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਜ਼ੁਰਗ ਦੁਕਾਨਦਾਰ ਦੇ ਪੁੱਤਰ ਨੇ ਦੱਸਿਆ ਹੈ ਕਿ ਉਹ ਆਪ ਕਿਤੇ ਕੰਮ ਗਿਆ ਸੀ ਅਤੇ ਦੁਕਾਨ ਤੇ ਉਸ ਦਾ ਬਜ਼ੁਰਗ ਪਿਤਾ ਸੀ। ਉਸ ਕੋਲ ਇਕ ਲੜਕਾ ਆਇਆ, ਜਿਸ ਨੇ ਚਾਂਦੀ ਦੀਆ ਮੁੰਦਰਾਂ ਦੀ ਮੰਗ ਕੀਤੀ। ਉਹ ਦੁਕਾਨਦਾਰ ਨਾਲ ਗੱਲਾਂ ਕਰਨ ਲੱਗਾ ਅਤੇ ਗੱਲਾਂ ਵਿੱਚ ਬਜ਼ੁਰਗ ਨੂੰ ਉ-ਲ-ਝਾ-ਕੇ ਡਾਇਮੰਡ ਦੀਆਂ 3 ਮੁੰਦਰੀਆਂ ਲੈ ਗਿਆ। ਜਿਸ ਦੀ ਕੀਮਤ ਲਗਪਗ ਢਾਈ ਲੱਖ ਰੁਪਏ ਸੀ।

ਦੁਕਾਨਦਾਰ ਦੀ ਭੈਣ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨੁ-ਕ-ਸਾ-ਨ ਹੋਇਆ ਹੈ। ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਉਨ੍ਹਾਂ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਇਸ ਨੌਜਵਾਨ ਨੂੰ ਜਲਦੀ ਫਡ਼ਿਆ ਜਾਵੇ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਕਿ ਉਨ੍ਹਾਂ ਨੂੰ ਰਮਨ ਕੁਮਾਰ ਨਾਮ ਦੇ ਦੁਕਾਨਦਾਰ ਨੇ ਦ-ਰ-ਖਾ-ਸ-ਤ ਦਿੱਤੀ ਹੈ ਕਿ ਕੋਈ ਲੜਕਾ ਚਾਂਦੀ ਦਾ ਸਾਮਾਨ ਲੈਣ ਦੇ ਬ-ਹਾ-ਨੇ ਉਨ੍ਹਾਂ ਦੀ ਦੁਕਾਨ ਵਿਚ ਆਇਆ ਸੀ ਅਤੇ ਮੁੰਦਰੀਆਂ ਚੱਕ ਕੇ ਲੈ ਗਿਆ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸੀ ਸੀ ਟੀ ਵੀ ਅਨੁਸਾਰ ਲੜਕੇ ਨੇ ਮਾਸਕ ਪਹਿਨਿਆ ਹੋਇਆ ਸੀ ਅਤੇ ਸਿਰ ਉੱਤੇ ਟੋਪੀ ਲਈ ਹੋਈ ਸੀ। ਉਹ ਪੈਦਲ ਹੀ ਆਇਆ ਸੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ ਉਸੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *