ਆਹ ਗੁਰਦਵਾਰਾ ਸਾਹਿਬ ਚ ਚੜ੍ਹਦੀਆਂ ਨੇ ਪਾਥੀਆਂ, ਬਦਲੇ ਚ ਮਿਲਦੀ ਹੈ ਪੁੱਤਾਂ ਦੀ ਦਾਤ

ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ। ਉਸ ਨੂੰ ਗੁਰਦੁਆਰਾ ਟੋਭਾ ਭਾਈ ਸਾਲ੍ਹੋ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਲੋਕ ਪੁੱਤਰ ਦੀ ਪ੍ਰਾਪਤੀ ਲਈ ਆਉਂਦੇ ਹਨ। ਲੋਕ ਇੱਥੇ ਪਾਥੀਆਂ ਭੇਟਾ ਕਰਦੇ ਹਨ। ਇਕ ਕਮਰਾ ਇੱਥੇ ਪਾਥੀਆਂ ਨਾਲ ਭਰਿਆ ਹੋਇਆ ਦੇਖਿਆ ਜਾ ਸਕਦਾ ਹੈ। ਲੋਕ ਟੋਕਰੀ ਵਿੱਚ ਪਾਥੀਆਂ ਰੱਖ ਕੇ ਬੜੀ ਸ਼-ਰ-ਧਾ ਨਾਲ ਆਉਂਦੇ ਹਨ। ਦੇਸ਼ ਵਿਦੇਸ਼ ਤੋਂ ਇੱਥੇ ਸੰਗਤ ਆਉਂਦੀ ਹੈ। ਜਿਨ੍ਹਾਂ ਨੂੰ ਸੋਕੜਾ ਹੋ ਜਾਂਦਾ ਹੈ ਭਾਵ ਸਿਹਤ ਨਹੀਂ ਬਣਦੀ, ਉਹ ਵੀ ਇਸ ਟੋਭੇ ਵਿਚ 5 ਦਿਨ ਇਸ਼ਨਾਨ ਕਰਦੇ ਹਨ।

ਪੁੱਤਰ ਦੀ ਪ੍ਰਾਪਤੀ ਲਈ ਔਰਤਾਂ 40 ਦਿਨ ਇਸ਼ਨਾਨ ਕਰਦੀਆਂ ਹਨ। ਇਸ ਤੋਂ ਬਿਨਾਂ ਜੇਕਰ ਕਿਸੇ ਨੂੰ ਮੌਕੇ ਜਾਂ ਚ-ਮ-ੜੀ ਨਾਲ ਸੰ-ਬੰ-ਧਿ-ਤ ਕੋਈ ਹੋਰ ਉ-ਲ-ਝ-ਣ ਹੋਵੇ ਤਾਂ ਇੱਥੇ ਨਮਕ ਅਤੇ ਝਾੜੂ ਚੜ੍ਹਾਏ ਜਾਂਦੇ ਹਨ। ਇਹ ਗੁਰਦੁਆਰਾ ਸਾਹਿਬ 6ਵੀਂ ਪਾਤਸ਼ਾਹੀ ਦੇ ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਨੇੜੇ ਸੁ-ਸ਼ੋ-ਭਿ-ਤ ਹੈ। ਇਸ ਗੁਰੂਘਰ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਕਿ ਜਦੋਂ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਉਨ੍ਹਾਂ ਨੇ 4 ਗੁਰਸਿੱਖਾਂ ਨੂੰ ਸੇਵਾ ਬ-ਖ-ਸ਼ੀ।

ਜਿਨ੍ਹਾਂ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ ਅਤੇ ਭਾਈ ਸਾਲ੍ਹੋ ਜੀ ਸਨ। ਇੱਥੇ ਇੱਟਾਂ ਪਕਾਉਣ ਲਈ ਆਵੇ ਲਾਏ ਗਏ ਸਨ ਪਰ ਮੀਂਹ ਪੈਣ ਕਾਰਨ ਬਾਲਣ ਗਿੱਲਾ ਹੋ ਗਿਆ। ਭਾਈ ਸਾਲ੍ਹੋ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਨੇੜੇ ਦੇ ਪਿੰਡਾਂ ਵਿੱਚ ਗਏ ਅਤੇ ਕਿਹਾ ਜਿਸ ਦੇ ਘਰ ਬੱਚਾ ਨਹੀਂ ਜਾਂ ਜਿਸ ਨੂੰ ਪੁੱਤਰ ਪ੍ਰਾਪਤੀ ਦੀ ਲੋੜ ਹੈ। ਉਹ ਗੁਰੂ ਘਰ ਨੂੰ ਇੱਕ ਇੱਕ ਪਾਥੀ ਦੇਵੇ। ਇਸ ਤਰ੍ਹਾਂ ਸ਼-ਰ-ਧਾ-ਵਾ-ਨ ਸੰਗਤਾਂ ਨੇ ਪਾਥੀਆਂ ਇਕੱਠੀਆਂ ਕਰ ਦਿੱਤੀਆਂ।

ਭਾਈ ਸਾਲ੍ਹੋ ਜੀ ਨੂੰ ਤਿੰਨ ਗੁਰੂ ਸਾਹਿਬਾਨ ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂ ਦੀ ਯਾਤਰਾ ਭਾਈ ਸਾਲ੍ਹੋ ਜੀ ਦੇ ਸਥਾਨ ਤੇ ਪਹੁੰਚਣ ਨਾਲ ਹੀ ਸੰ-ਪੂ-ਰ-ਨ ਹੋਵੇਗੀ। ਜੇਕਰ ਕਿਸੇ ਦਾ ਬੁ-ਖਾ-ਰ ਨਹੀਂ ਹਟਦਾ ਤਾਂ ਉਸ ਨੂੰ ਇੱਥੇ 3 ਦਿਨ ਭਾਈ ਲਾਲੋ ਜੀ ਦੀ ਸਾਖੀ ਦਾ ਪਾਠ ਸਰਵਣ ਕਰਵਾਇਆ ਜਾਂਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *