ਆਹ ਦੇਖੋ ਸਰਕਾਰੀ ਸਕੂਲ ਚ ਕੀ ਹੋ ਰਿਹਾ ਸੀ

ਸਕੂਲਾਂ ਨੂੰ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਹੈ। ਇੱਥੋਂ ਹੀ ਬੱਚੇ ਸਿੱਖਿਆ ਲੈ ਕੇ ਵੱਖ ਵੱਖ ਅਹੁਦਿਆਂ ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਦੇ ਹਨ। ਇਨ੍ਹਾਂ ਬੱਚਿਆਂ ਨੇ ਹੀ ਕੱਲ੍ਹ ਨੂੰ ਦੇਸ਼ ਦੀ ਵਾਗਡੋਰ ਸੰਭਾਲਣੀ ਹੈ। ਵੈਸੇ ਵੀ ਅਮਲ ਦੀ ਵਰਤੋਂ ਦਾ ਵਿੱਦਿਆ ਨਾਲ ਕੋਈ ਮੇਲ ਨਹੀਂ। ਜੇਕਰ ਸਕੂਲ ਵਿਚ ਹੀ ਦਾਰੂ ਤਿਆਰ ਕੀਤੀ ਜਾਣ ਲੱਗੀ ਤਾਂ ਵਿੱਦਿਆ ਮੰਦਿਰ ਦਾ ਕੀ ਬਣੇਗਾ। ਕੋ-ਰੋ-ਨਾ ਕਾਲ ਦੌਰਾਨ ਸਕੂਲ ਕੀ ਬੰਦ ਹੋਏ, ਕਈਆਂ ਨੂੰ ਤਾਂ ਮੌਜਾਂ ਲੱਗ ਗਈਆਂ।

ਅੰਮ੍ਰਿਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗਤਪੁਰਾ ਵਿੱਚ ਨੌਕਰੀ ਕਰ ਰਹੇ ਇਕ ਪੀਅਨ ਨੇ ਤਾਂ ਹੱਦ ਹੀ ਕਰ ਦਿੱਤੀ। ਉਹ ਸਕੂਲ ਵਿੱਚ ਹੀ ਦੇਸੀ ਦਾਰੂ ਕੱਢਣ ਲੱਗ ਗਿਆ। ਜਿਸ ਨੂੰ ਪੁਲੀਸ ਨੇ ਦਾਰੂ ਅਤੇ ਚਾਲੂ ਭੱਠੀ ਸਮੇਤ ਕਾਬੂ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਸੂਹ ਦਿੱਤੀ ਸੀ ਕਿ ਸੰਗਤਪੁਰਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਪੀਅਨ ਦੇ ਤੌਰ ਤੇ ਨੌਕਰੀ ਕਰਨ ਵਾਲਾ ਤਰਸੇਮ ਸਿੰਘ ਪੁੱਤਰ ਪਿਆਰਾ ਸਿੰਘ ਸਕੂਲ ਵਿੱਚ ਹੀ ਦਾਰੂ ਕੱਢ ਰਿਹਾ ਹੈ। ਮੁਖ਼ਬਰੀ ਦੇ ਆਧਾਰ ਤੇ ਪੁਲਸ ਨੇ ਰੇਡ ਕੀਤੀ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਮੌਕੇ ਤੋਂ ਚਾਲੂ ਭੱਠੀ, 250 ਕਿੱਲੋ ਲਾਹਣ ਅਤੇ 8 ਬੋਤਲਾਂ ਤਿਆਰ ਦਾਰੂ ਬਰਾਮਦ ਹੋਈ।ਤਰਸੇਮ ਸਿੰਘ ਪੰਧੇਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਨੂੰ ਕਾ-ਬੂ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸਕੂਲ ਵਿੱਚ ਛੁੱਟੀਆਂ ਹੋਣ ਕਾਰਨ ਬਾਕੀ ਸਟਾਫ ਦਾ ਕੋਈ ਵੀ ਵਿਅਕਤੀ ਨਹੀਂ ਮਿਲਿਆ। ਪੁਲਿਸ ਵੱਲੋਂ ਪ੍ਰਿੰਸੀਪਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *