ਕਲਯੁਗੀ ਭੈਣ ਦਾ ਕਾਰਾ ਦੇਖ ਹਰ ਕੋਈ ਹੈਰਾਨ, ਪ੍ਰੇਮੀਆਂ ਤੋਂ ਹੀ ਖਤਮ ਕਰਵਾਇਆ ਆਪਣਾ ਸਕਾ ਭਰਾ

ਭੈਣਾਂ ਸਦਾ ਆਪਣੇ ਭਰਾਵਾਂ ਦੀ ਲੰਬੀ ਉਮਰ ਦੀਆਂ ਦੁਆਵਾਂ ਮੰਗਦੀਆਂ ਹਨ। ਉਹ ਆਪਣੇ ਭਰਾਵਾਂ ਤੇ ਮਾਣ ਕਰਦੀਆਂ ਹਨ ਅਤੇ ਰੱਖੜੀ ਬੰਨਦੀਆਂ ਹਨ। ਜਦਕਿ ਕਈ ਕਲਯੁੱਗੀ ਭੈਣਾਂ ਆਪਣੇ ਭਰਾ ਦੀ ਜਾਨ ਦਾ ਸੌਦਾ ਵੀ ਕਰ ਲੈਂਦੀਆਂ ਹਨ। ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਜੱਸੇਆਣਾ ਦਾ ਹੈ, ਜਿੱਥੇ ਇਕ ਭੈਣ ਨੇ ਆਪਣੇ 2 ਪ੍ਰੇਮੀਆਂ ਹੱਥੋਂ ਆਪਣੇ ਹੀ ਭਰਾ ਦੀ ਜਾਨ ਗਵਾ ਦਿੱਤੀ। ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ

ਇਕਬਾਲ ਸਿੰਘ ਦੀ ਵਿਧਵਾ ਨੇ ਪੁਲੀਸ ਨੂੰ ਫੋਨ ਕੀਤਾ ਸੀ ਕਿ ਉਸ ਦੇ ਪੁੱਤਰ ਸੰਦੀਪ ਸਿੰਘ ਦੀ ਪਿੰਡ ਬੋੜਾ ਗੁੱਜਰ ਦੇ ਖੇਤਾਂ ਵਿਚੋਂ ਮ੍ਰਿਤਕ ਦੇਹ ਮਿਲੀ ਹੈ। ਜਿਸ ਕਰਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸੀਨੀਅਰ ਮਹਿਲਾ ਅਧਿਕਾਰੀ ਦੇ ਦੱਸਣ ਮੁਤਾਬਕ ਪਲੀਸ ਨੇ 10 ਘੰਟੇ ਵਿਚ ਹੀ ਪਤਾ ਲਗਾ ਲਿਆ ਕਿ ਮ੍ਰਿਤਕ ਦੀ ਭੈਣ ਸੁਮਨਦੀਪ ਕੌਰ ਦੇ 3-4 ਸਾਲ ਪਹਿਲਾਂ ਪਿੰਡ ਜੱਸੇਆਣਾ ਦੇ ਹੀ ਗਗਨਦੀਪ ਸਿੰਘ ਉਰਫ਼ ਗਗਨਾ ਪੁੱਤਰ ਸ਼ਿੰਦਰਪਾਲ ਨਾਲ ਗਲਤ ਸ-ਬੰ-ਧ ਸਨ।

ਡੇਢ ਸਾਲ ਤੋਂ ਅੰਕੁਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਕਤਸਰ ਸਾਹਿਬ ਨਾਲ ਵੀ ਚੱਕਰ ਚੱਲਦਾ ਸੀ। ਮ੍ਰਿਤਕ ਸੰਦੀਪ ਸਿੰਘ ਆਪਣੀ ਭੈਣ ਨੂੰ ਇਸ ਕੰਮ ਤੋਂ ਰੋਕਦਾ ਸੀ। ਜਿਸ ਕਰਕੇ ਇਨ੍ਹਾਂ ਨੇ ਉਸ ਨੂੰ ਰਸਤੇ ਵਿੱਚੋਂ ਹਟਾਉਣ ਦੀ ਸਕੀਮ ਬਣਾਈ। ਅਧਿਕਾਰੀ ਨੇ ਦੱਸਿਆ ਹੈ ਕਿ ਸੰਦੀਪ ਸਿੰਘ ਪਹਿਲਾਂ ਅਮਲ ਕਰਦਾ ਸੀ ਪਰ ਹੁਣ ਉਸ ਨੇ ਛੱਡ ਦਿੱਤਾ ਸੀ। ਰਾਤ ਦੇ ਸਾਢੇ 10 ਵਜੇ ਗਗਨਾ ਅਤੇ ਅੰਕੁਸ਼ ਮੋਟਰਸਾਈਕਲ ਤੇ ਬਿਠਾ ਕੇ ਸੰਦੀਪ ਨੂੰ ਅਮਲ ਦਾ ਲਾ-ਲ-ਚ ਦੇ ਕੇ ਲੈ ਗਏ।

ਉਨ੍ਹਾਂ ਦੀ ਸਕੀਮ ਸੀ ਕਿ ਸੰਦੀਪ ਦੇ ਖਾਲੀ ਟੀਕਾ ਲਗਾ ਦਿੱਤਾ ਜਾਵੇਗਾ ਅਤੇ ਉਥੇ ਸਰਿੰਜ ਛੱਡ ਦਿੱਤੀ ਜਾਵੇਗੀ। ਜਿਸ ਨਾਲ ਮਾਮਲਾ ਓਵਰਡੋਜ਼ ਦਾ ਸਮਝਿਆ ਜਾਵੇਗਾ। ਮਹਿਲਾ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਇੱਕ ਤਿੱਖੀ ਚੀਜ਼ ਵੀ ਸੀ, ਜਿਸ ਨਾਲ ਉਨ੍ਹਾਂ ਨੇ ਸੰਦੀਪ ਨੂੰ ਸਦਾ ਦੀ ਨੀਂਦ ਦੇ ਦਿੱਤੀ। ਸੰਦੀਪ ਦੀ ਗਰਦਨ ਉੱਤੇ ਇਸ ਦਾ ਨਿ-ਸ਼ਾ-ਨ ਵੀ ਮਿਲਿਆ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਦੀ ਭੈਣ ਪਹਿਲਾਂ ਵਿਆਹੀ ਗਈ ਸੀ ਪਰ

ਅਣਬਣ ਹੋਣ ਕਾਰਨ ਉਸ ਦੀ ਛੱਡ ਛਡਾਈ ਹੋ ਗਈ ਸੀ। ਉਹ ਇੱਥੇ ਹੀ ਕਿਤੇ ਕਿਰਾਏ ਤੇ ਰਹਿ ਰਹੀ ਸੀ। ਸੀਨੀਅਰ ਮਹਿਲਾ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਨੇ ਗਗਨਦੀਪ ਨੂੰ ਕਾ-ਬੂ ਕਰ ਲਿਆ ਹੈ। ਅੰਕੁਸ਼ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ। ਇਨ੍ਹਾਂ ਤੋਂ ਮੋਟਰਸਾਈਕਲ ਅਤੇ ਜਾਨ ਲੈਣ ਲਈ ਵਰਤੀ ਗਈ, ਉਹ ਤਿੱਖੀ ਚੀਜ਼ ਵੀ ਬਰਾਮਦ ਕਰਨੀ ਬਾਕੀ ਹੈ। ਇਨ੍ਹਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *