9 ਸਾਲਾਂ ਤੋਂ ਇਸ ਮੁਲਕ ਦੇ ਪ੍ਰਧਾਨ ਮੰਤਰੀ ਨਹੀਂ ਰਹਿ ਰਹੇ PM ਹਾਊਸ ਵਿਚ

ਅੱਜ ਅਸੀਂ ਤੁਹਾਡੇ ਨਾਲ ਜਾਪਾਨ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਾਲੀ ਬਿਲਡਿੰਗ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਸ ਇਮਾਰਤ ਨੂੰ ਸੋਰੀ ਕੋਟੇਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇਕ ਵਿਸ਼ਾਲ ਇਮਾਰਤ ਹੈ। ਇਹ ਇਮਾਰਤ 9 ਸਾਲ ਤੋਂ ਖਾਲੀ ਪਈ ਹੈ। ਪ੍ਰਧਾਨ ਮੰਤਰੀ ਇੱਥੇ ਰਿਹਾਇਸ਼ ਨਹੀਂ ਕਰ ਰਹੇ। ਸਗੋਂ ਉਹ ਡਾਈਟ ਮੈਂਬਰਾਂ ਦੀ ਡੋਰਮੈਟਰੀ ਵਿਚ ਰਹਿ ਰਹੇ ਹਨ। ਇਸ ਸਮੇਂ ਯੋਸ਼ੀਹਿਦੇ ਸੁਗਾ ਜਾਪਾਨ ਦੇ ਪ੍ਰਧਾਨ ਮੰਤਰੀ ਹਨ।

ਉਨ੍ਹਾਂ ਨੇ ਲਗਪਗ 7 ਮਹੀਨੇ ਪਹਿਲਾਂ ਇਹ ਅਹੁਦਾ ਸੰਭਾਲਿਆ ਹੈ। ਜਦ ਕਿ ਵਿਰੋਧੀ ਧਿਰ ਦੇ ਨੇਤਾ ਯੋਸ਼ੀਹੀਕੋ ਨੋਡਾ ਹਨ। ਯੋਸ਼ੀਹੀਕੋ ਨੋਡਾ ਜਾਣਨਾ ਚਾਹੁੰਦੇ ਹਨ ਕਿ ਜਪਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਸ ਬਿਲਡਿੰਗ ਵਿੱਚ ਕਿਉਂ ਨਹੀਂ ਰਹਿ ਰਹੇ। ਜਦ ਕਿ ਇਸ ਖਾਲੀ ਪਈ ਬਿਲਡਿੰਗ ਉੱਤੇ ਵੀ 11 ਕਰੋੜ ਰੁਪਏ ਸਾਲਾਨਾ ਖ਼ਰਚ ਹੋ ਰਹੇ ਹਨ। ਫਿਰ ਕਿਉਂ ਨਾ ਇਸ ਬਿਲਡਿੰਗ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ।

ਯੋਸ਼ੀਹੀਕੋ ਨੋਡਾ ਸਾਲ 2012 ਤਕ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਬਿਰਾਜਮਾਨ ਰਹੇ ਹਨ। ਉਨ੍ਹਾਂ ਦੀ ਰਿਹਾਇਸ਼ ਇਸੇ ਇਮਾਰਤ ਵਿੱਚ ਸੀ। ਇਸ ਕਰਕੇ ਹੀ ਉਹ ਸੁਆਲ ਕਰਦੇ ਹਨ ਕਿ ਜਦੋਂ ਉਹ ਇਸ ਇਮਾਰਤ ਵਿੱਚ ਰਹਿੰਦੇ ਰਹੇ ਹਨ ਤਾਂ ਮੌਜੂਦਾ ਪ੍ਰਧਾਨ ਮੰਤਰੀ ਕਿਉਂ ਨਹੀਂ ਰਹਿ ਸਕਦੇ। ਜਦੋਂ 2012 ਵਿੱਚ ਪ੍ਰਧਾਨ ਮੰਤਰੀ ਦੇ ਤੌਰ ਤੇ ਸ਼ਿੰਜੋ ਆਬੇ ਨੇ ਅਹੁਦਾ ਸੰਭਾਲਿਆ ਸੀ। ਉਸ ਸਮੇਂ ਤੋਂ ਹੀ ਪ੍ਰਧਾਨ ਮੰਤਰੀ ਨਿਵਾਸ ਖ਼ਾਲੀ ਪਿਆ ਹੈ।

ਸੁਣਨ ਵਿੱਚ ਤਾਂ ਇਹ ਵੀ ਗੱਲ ਆਈ ਹੈ ਕਿ ਇੱਥੇ ਓਪਰੀ ਸ਼ੈਅ ਦਾ ਵਾਸਾ ਹੈ, ਜਿਸ ਕਰਕੇ ਪ੍ਰਧਾਨ ਮੰਤਰੀ ਇੱਥੇ ਰਹਿਣਾ ਨਹੀਂ ਚਾਹੁੰਦੇ। ਪਹਿਲਾਂ 1932 ਵਿਚ ਅਤੇ ਫੇਰ ਇਸ ਤੋਂ ਬਾਅਦ ਵੀ ਇੱਕ ਵਾਰ ਫੇਰ ਇਸ ਸਥਾਨ ਦੇ ਨੇੜੇ ਕੁਝ ਲੋਕਾਂ ਦੀ ਜਾਨ ਲੈ ਲਈ ਗਈ ਸੀ। ਇਸ ਕਰਕੇ ਹੀ ਖ਼ਿਆਲ ਕੀਤਾ ਜਾਂਦਾ ਹੈ ਕਿ ਉਨ੍ਹਾਂ ਮਿ੍ਤਕਾਂ ਦੀਆਂ ਆਤਮਾਵਾਂ ਇੱਥੇ ਭਟਕ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ 2001 ਤੋਂ 2006 ਦੌਰਾਨ ਇਕ ਪ੍ਰਧਾਨ ਮੰਤਰੀ ਨੇ ਤਾਂ ਇਸ ਸਿਲਸਿਲੇ ਵਿਚ ਕਿਸੇ ਪੁਜਾਰੀ ਨੂੰ ਵੀ ਬੁਲਾਇਆ ਸੀ।

Leave a Reply

Your email address will not be published. Required fields are marked *