ਮਾਂ ਕਰਦੀ ਸੀ ਪੁੱਤ ਦੇ ਵਿਆਹ ਦੀਆਂ ਤਿਆਰੀਆਂ, ਆਈ ਮੋਤ

ਹਰ ਇੱਕ ਰਾਜਨੀਤਕ ਪਾਰਟੀ ਪੰਜਾਬ ਵਿਚੋਂ ਅਮਲ ਦੀ ਵਿਕਰੀ ਨੂੰ ਬੰਦ ਕਰਨ ਦੇ ਦਾਅਵੇ ਕਰਦੀ ਹੈ। ਮੌਜੂਦਾ ਸਰਕਾਰ ਨੇ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਵਿਚੋਂ ਅਮਲ ਦੀ ਵਿਕਰੀ ਨੂੰ ਪੂਰਨ ਤੌਰ ਤੇ ਬੰਦ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਇਹ ਸਿਲਸਿਲਾ ਬੰਦ ਨਹੀਂ ਹੋਇਆ। ਜਦ ਕਿ ਸਰਕਾਰ ਦੀ ਮਿਆਦ ਖ਼ਤਮ ਹੋਣ ਨੂੰ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਕਿੰਨੇ ਹੀ ਵਿਅਕਤੀ ਅਮਲ ਕਰਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਤਾਜ਼ਾ ਮਾਮਲਾ ਫ਼ਰੀਦਕੋਟ ਦੇ ਪਿੰਡ ਜਲਾਲੇਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ 25 ਸਾਲਾ ਨੌਜਵਾਨ ਅਮਰਿੰਦਰ ਸਿੰਘ ਦੀ ਓਵਰਡੋਜ਼ ਨਾਲ ਜਾਨ ਚਲੀ ਗਈ ਹੈ। ਮ੍ਰਿਤਕ ਨੌਜਵਾਨ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਹੀ ਪਿੰਡ ਦਾ ਜੀਤਾ ਨਾਮ ਦਾ ਇੱਕ ਵਿਅਕਤੀ ਪਿੰਡ ਵਿਚ ਚਿੱਟਾ ਵੇਚਦਾ ਹੈ। ਉਸ ਨੇ ਕਿੰਨੇ ਹੀ ਨੌਜਵਾਨਾਂ ਨੂੰ ਇਸ ਰਸਤੇ ਤੇ ਤੋਰ ਦਿੱਤਾ ਹੈ। ਆਪ ਤਾਂ ਉਹ ਕਮਾਈ ਕਰ ਰਿਹਾ ਹੈ। ਜਦਕਿ ਲੋਕਾਂ ਦੇ ਘਰ ਉੱਜੜ ਰਹੇ ਹਨ।

ਮ੍ਰਿਤਕ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਖੇਤਾਂ ਤੋਂ ਪੱਠੇ ਲੈਣ ਗਿਆ ਸੀ ਪਰ ਉਹ ਵਾਪਸ ਘਰ ਨਹੀਂ ਆਇਆ। ਓਵਰਡੋਜ਼ ਲੈਣ ਕਾਰਨ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਉਸ ਦੇ ਮੋਬਾਈਲ ਦੀ ਰਿਕਾਰਡਿੰਗ ਤੋਂ ਪਤਾ ਲੱਗਾ ਹੈ ਕਿ ਜੀਤਾ ਉਸ ਨੂੰ ਕਹਿੰਦਾ ਸੀ ਕਿ ਅਮਰਿੰਦਰ ਦਾ ਪਿਤਾ ਵਧੀਆ ਨੌਕਰੀ ਕਰਦਾ ਹੈ। ਉਸ ਦੀ ਭੈਣ ਵਿਦੇਸ਼ ਗਈ ਹੋਈ ਹੈ। ਉਨ੍ਹਾਂ ਕੋਲ ਵਧੀਆ ਜ਼ਮੀਨ ਹੈ।

ਇਸ ਲਈ ਅਮਰਿੰਦਰ ਨੂੰ ਐਸ਼ ਕਰਨੀ ਚਾਹੀਦੀ ਹੈ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਸਕਾਰ ਤੋਂ ਬਾਅਦ ਉਨ੍ਹਾਂ ਨੂੰ ਮੋਬਾਇਲ ਦੇਖਣ ਤੋਂ ਪਤਾ ਲੱਗਾ ਕਿ ਜੀਤੇ ਨੇ ਉਸ ਦਿਨ ਅਮਰਿੰਦਰ ਨੂੰ 30 ਤੋਂ 35 ਵਾਰ ਫ਼ੋਨ ਮਿਲਾਇਆ ਸੀ। ਉਨ੍ਹਾਂ ਦੀ ਮੰਗ ਹੈ ਕਿ ਪਿੰਡ ਵਿਚੋਂ ਅਮਲ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *