ਕੈਨੇਡਾ ਦੇ ਸਰੀ ਸ਼ਹਿਰ ਵਿੱਚ 125 ਦੀ ਸਟਰੀਟ ਦੇ 5500 ਬਲਾਕ ਸਥਿਤ ਇਕ ਘਰ ਵਿਚ ਰਾਤ ਸਮੇਂ ਸਰੀ ਆਰ.ਸੀ.ਐਮ.ਪੀ. ਦੀ ਟੀਮ ਨੇ ਆ ਦਸਤਕ ਦਿੱਤੀ। ਪੁਲੀਸ ਨੂੰ ਪਤਾ ਲੱਗਾ ਸੀ ਕਿ ਇਸ ਘਰ ਵਿੱਚ ਹੱ-ਥੋ-ਪਾ-ਈ ਦੀ ਘ-ਟ-ਨਾ ਵਾਪਰੀ ਹੈ। ਇਹ ਮਕਾਨ ਪੰਜਾਬੀ ਮੂਲ ਦੇ ਨਰਿੰਦਰ ਕੌਰ ਬਸਰਾ ਅਤੇ ਦਵਿੰਦਰ ਸਿੰਘ ਬਸਰਾ ਨੇ ਸਾਲ 2006 ਵਿੱਚ ਖ਼ਰੀਦਿਆ ਸੀ। ਇਹ ਜਾਇਦਾਦ ਹੁਣ ਵੀ ਇਨ੍ਹਾਂ ਦੇ ਹੀ ਨਾਮ ਤੇ ਦਰਜ ਹੈ।
ਘ-ਟ-ਨਾ ਬੁੱਧਵਾਰ ਰਾਤ ਨੂੰ ਵਾਪਰੀ ਦੱਸੀ ਜਾਂਦੀ ਹੈ। ਜਦੋਂ ਪੁਲੀਸ ਮੌਕੇ ਤੇ ਪੁੱਜੀ ਤਾਂ ਉੱਥੇ ਇੱਕ ਵਿਅਕਤੀ ਮੌਜੂਦ ਸੀ। ਜਿਸ ਦੇ ਸੱ-ਟਾਂ ਲੱਗੀਆਂ ਹੋਈਆਂ ਸਨ। ਉਸ ਨੂੰ ਡਾ-ਕ-ਟ-ਰੀ ਸ-ਹਾ-ਇ-ਤਾ ਦਿੱਤੀ ਗਈ ਪਰ ਉਸ ਦਾ ਦੇ-ਹਾਂ-ਤ ਹੋ ਗਿਆ। ਇਸ ਤੋਂ ਮਗਰੋਂ ਪੁਲੀਸ ਅਧਿਕਾਰੀਆਂ ਨੇ ਬਿਲਡਿੰਗ ਦੇ ਅੰਦਰ ਤੋਂ ਇੱਕ ਵਿਅਕਤੀ ਨੂੰ ਕਾ-ਬੂ ਕੀਤਾ, ਜੋ ਸੌਂ ਰਿਹਾ ਸੀ।
ਪੁਲੀਸ ਨੇ ਉਸ ਨੂੰ ਪੈਰਾਂ ਵਿੱਚ ਜੁੱਤੀ ਪਾਉਣ ਦਾ ਵੀ ਸਮਾਂ ਨਹੀਂ ਦਿੱਤਾ ਅਤੇ ਨੰ-ਗੇ ਪੈਰੀਂ ਹੀ ਉਸ ਨੂੰ ਹੱ-ਥ-ਕ-ੜੀ ਲਗਾ ਕੇ ਪੁਲੀਸ ਉਸ ਨੂੰ ਆਪਣੇ ਨਾਲ ਲੈ ਗਈ। ਦਮ ਤੋ-ੜ ਜਾਣ ਵਾਲੇ ਅਤੇ ਕਾ-ਬੂ ਕੀਤੇ ਗਏ ਵਿਅਕਤੀ ਬਾਰੇ ਪੁਲੀਸ ਨੇ ਕੁਝ ਨਹੀਂ ਦੱਸਿਆ ਕਿ ਉਹ ਕੌਣ ਹਨ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਹੈ ਤਾਂ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ।