ਕਲਯੁੱਗੀ ਦਾਦੀ ਖਾ ਗਈ ਆਪਣਾ ਹੀ ਪੋਤਾ

ਸੱਸ ਅਤੇ ਨੂੰਹ ਵਿਚਕਾਰ ਥੋੜ੍ਹੀ ਬਹੁਤੀ ਨੋਕ-ਝੋਕ ਇਕ ਆਮ ਜਿਹੀ ਗੱਲ ਹੈ, ਕਿਉਂਕਿ ਇਹ ਹਰ ਇਕ ਘਰ ਦੀ ਕਹਾਣੀ ਹੈ। ਜੇਕਰ ਇਹ ਬਹੁਤ ਛੋਟੀ ਨੋਕ ਝੋਕ ਹੈ ਤਾਂ ਇਕ ਆਮ ਗੱਲ ਮੰਨੀ ਜਾਂਦੀ ਹੈ। ਅਗਰ ਇਹ ਜਿਆਦਾ ਵਧ ਜਾਵੇ ਤਾਂ ਇਹ ਸਵਰਗ ਜਿਹੇ ਘਰ ਨੂੰ ਨਰਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ ਅਤੇ ਇਹ ਲੜਾਈ ਕਦੇ ਵੀ ਕਿਸੇ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੀ ਹੈ। ਅਜਿਹਾ ਹੀ ਇਕ ਹਾਦਸਾ ਜਿਲ੍ਹਾ ਫ਼ਿਰੋਜ਼ਪੁਰ ਦੇ ਇਕ ਪਿੰਡ ਜਖਲਾਵਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਸੱਸ ਅਤੇ ਨੂੰਹ ਵਿਚਕਾਰਲੀ ਤਕਰਾਰ ਨੇ 2 ਮਹੀਨੇ ਦੇ ਬੱਚੇ ਦੀ ਜਾਨ ਲੈ ਲਈ।

ਮਿਲੀ ਜਾਣਕਾਰੀ ਮੁਤਾਬਿਕ ਲੜਕੀ ਦੇ ਪ੍ਰੇਮ ਵਿਆਹ ਕਾਰਨ ਸੱਸ ਵੱਲੋਂ ਨਵ ਵਿਆਹੀ ਲੜਕੀ ਨੂੰ ਸਵੀਕਾਰ ਨਹੀਂ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਵਿੱਚ ਹਮੇਸ਼ਾ ਹੀ ਆਪਸੀ ਲੱਗ ਡਾਟ ਚੱਲਦੀ ਰਹਿੰਦੀ ਸੀ। ਇਸ ਦੇ ਚਲਦੇ ਹੀ ਪਤਾ ਨਹੀਂ ਕਦੋਂ ਇਹ ਮਾੜਾ ਕੰਮ ਹੋ ਗਿਆ। ਨਵ ਵਿਆਹੀ ਲੜਕੀ ਜਿਸ ਦਾ ਨਾਮ ਸੰਜਨਾ ਹੈ, ਦਾ ਵਿਆਹ ਜਖਲਾਵਾਂ ਦੇ ਰਹਿਣ ਵਾਲੇ ਇਕ ਨੌਜਵਾਨ ਮਨਪ੍ਰੀਤ ਸਿੰਘ ਨਾਲ ਹੋਇਆ।

ਪ੍ਰੇਮ ਵਿਆਹ ਹੋਣ ਕਾਰਨ ਸੱਸ ਸੁਖਚੈਨ ਕੌਰ ਆਪਣੀ ਨੂੰਹ ਨੂੰ ਪਸੰਦ ਨਹੀਂ ਸੀ ਕਰਦੀ, ਜਿਸ ਕਾਰਨ ਉਨ੍ਹਾਂ ਵਿਚ ਹਮੇਸ਼ਾ ਆਪਸੀ ਲਾਗ ਡਾਟ ਚੱਲਦੀ ਰਹਿੰਦੀ ਸੀ। ਲੜਕੀ ਦਾ ਕਹਿਣਾ ਹੈ ਕਿ ਉਸ ਦੀ ਸੱਸ ਨੇ ਉਸ ਦੀ ਗੋਦੀ ਵਿੱਚੋਂ 2 ਮਹੀਨੇ ਦੇ ਬੱਚੇ ਅਨਮੋਲਦੀਪ ਸਿੰਘ ਨੂੰ ਬੇੈੱਡ ਨਾਲ ਮਾਰੇਆ, ਜਿਸ ਕਾਰਨ ਬੱਚੇ ਦੀ ਅਗਲੇ ਦਿਨ ਹੀ ਮੋਤ ਹੋ ਗਈ। ਸੰਜਨਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਸੱਸ ਉਸ ਨਾਲ ਹਮੇਸ਼ਾ ਹੀ ਝਗੜਾ ਰੱਖਦੀ ਸੀ ਅਤੇ ਅੱਜ ਉਸ ਦੀ ਸੱਸ ਨੇ ਬੱਚੇ ਦੀ ਜਾਨ ਲੇੈ ਲਈ।

ਲੜਕੀ ਦੇ ਇੱਕ ਰਿਸ਼ਤੇਦਾਰ ਸੋਨੂੰ ਨੇ ਦੱਸਿਆ ਹੈ ਕਿ ਮੁੰਡੇ ਦੇ ਪਰਿਵਾਰ ਵੱਲੋਂ ਕੁੜੀ ਨਾਲ ਖਿੱਚ ਧੂਹ ਕੀਤੀ ਗਈ, ਜਿਸ ਕਾਰਨ ਕੁੜੀ ਨੂੰ ਘਰ ਲਿਆਂਦਾ ਗਿਆ। ਸਾਰੀ ਰਾਤ ਰੋਂਦੇ ਬੱਚੇ ਨੂੰ ਜਦੋਂ ਸਵੇਰੇ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉੱਚ ਅਧਿਕਾਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਧਾਰਾ 304, 506, 34 ਦੇ ਤਹਿਤ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *