ਚੱਲਦੇ ਵਿਆਹ ਚ ਫੋਨ ਸੁਣਦੇ ਸਾਰ ਭੱਜੀ ਦੁਲਹਨ

ਜਦੋਂ ਰੱਬ ਕਿਸੇ ਤੇ ਮਿਹਰਬਾਨ ਹੁੰਦਾ ਹੈ ਤਾਂ ਇਕ ਦੀ ਬਜਾਏ ਦੋ ਦੋ ਖ਼ੁਸ਼ੀਆਂ ਬਖ਼ਸ਼ ਦਿੰਦਾ ਹੈ। ਖ਼ੁਸ਼ੀ ਹਾਸਲ ਹੋਣ ਤੇ ਵਧਾਈਆਂ ਮਿਲਣਾ ਤਾਂ ਸੁਭਾਵਿਕ ਹੈ। ਉੱਤਰ ਪ੍ਰਦੇਸ਼ ਦੇ ਰਾਮਪੁਰ ਦੇ ਤਹਿਸੀਲ ਮਿਲਕ ਦੇ ਪਿੰਡ ਮੁਹੰਮਦਪੁਰ ਜਦੀਦ ਦੀ ਰਹਿਣ ਵਾਲੀ ਲੜਕੀ ਪੂਨਮ ਨੂੰ ਇਕ ਨਹੀਂ ਸਗੋਂ 2 ਖ਼ੁਸ਼ੀਆਂ ਹਾਸਲ ਹੋਈਆਂ ਹਨ। ਪੂਨਮ ਦਾ ਵਿਆਹ ਸੀ। ਬਰੇਲੀ ਤੋਂ ਬਰਾਤ ਆਈ ਹੋਈ ਸੀ। ਸਾਰੇ ਰਿਸ਼ਤੇਦਾਰ ਅਤੇ ਪਰਿਵਾਰ ਦੇ ਮੈਂਬਰ ਵਿਆਹ ਵਿੱਚ ਖ਼ੁਸ਼ੀ ਖ਼ੁਸ਼ੀ ਘੁੰਮ ਰਹੇ ਸਨ।

ਪੂਨਮ ਵਿਆਹ ਦੇ ਮੰਡਪ ਤੇ ਬੈਠੀ ਸੀ। ਵਿਆਹ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ। ਐਨ ਉਸੇ ਵੇਲੇ ਉਨ੍ਹਾਂ ਨੂੰ ਪਤਾ ਲੱਗਾ ਕਿ ਪੂਨਮ ਬੀ.ਡੀ.ਸੀ ਮੈਂਬਰ ਦੇ ਤੌਰ ਤੇ ਚੋਣ ਜਿੱਤ ਗਈ ਹੈ। ਇੰਨੀ ਖਬਰ ਸੁਣ ਕੇ ਲਾਲ ਜੋੜੇ ਅਤੇ ਗਹਿਣਿਆਂ ਵਿਚ ਸਜੀ ਪੂਨਮ ਜਿੱਤ ਦਾ ਸਰਟੀਫਿਕੇਟ ਲੈਣ ਲਈ ਮਤ ਗਣਨਾ ਕੇਂਦਰ ਪਹੁੰਚ ਗਈ। ਸਾਰੇ ਅਧਿਕਾਰੀ ਪੂਨਮ ਵੱਲ ਵੇਖਣ ਲੱਗੇ ਕਿ ਇਹ ਲੜਕੀ ਕੌਣ ਹੈ।

ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੇਤੂ ਉਮੀਦਵਾਰ ਇਹ ਹੀ ਲੜਕੀ ਹੈ ਤਾਂ ਸਾਰੇ ਬੜੇ ਖ਼ੁਸ਼ ਹੋਏ ਅਤੇ ਉਸ ਨੂੰ ਵਧਾਈਆਂ ਮਿਲਣ ਲੱਗੀਆਂ। ਪੂਨਮ ਨੂੰ 601 ਵੋਟਾਂ ਹਾਸਲ ਹੋਈਆਂ ਹਨ। ਉਸ ਨੇ ਆਪਣੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੀ ਸ਼ਕੁੰਤਲਾ ਨੂੰ 31 ਵੋਟਾਂ ਨਾਲ ਹਰਾ ਦਿੱਤਾ। ਜਿੱਤ ਦਾ ਸਰਟੀਫਿਕੇਟ ਹਾਸਲ ਕਰਕੇ ਪੂਨਮ ਬਹੁਤ ਖ਼ੁਸ਼ ਹੋਈ।

ਉਸ ਦਾ ਕਹਿਣਾ ਹੈ ਕਿ ਇਹ ਪਲ ਉਸ ਲਈ ਯਾਦਗਾਰੀ ਹੋ ਨਿਬੜੇ ਹਨ। ਇਕ ਪਾਸੇ ਤਾਂ ਉਸ ਨੂੰ ਵਿਆਹ ਦੀ ਖੁਸ਼ੀ ਹੈ। ਦੂਜੇ ਪਾਸੇ ਉਹ ਬੀ.ਡੀ.ਸੀ ਦੇ ਮੈਂਬਰ ਵਜੋਂ ਚੋਣ ਜਿੱਤ ਗਈ ਹੈ। ਪੂਨਮ ਦੀ ਜਿੱਤ ਦੀ ਖੁਸ਼ੀ ਨੇ ਵਿਆਹ ਦੀ ਖ਼ੁਸ਼ੀ ਨੂੰ ਦੁੱਗਣਾ ਕਰ ਦਿੱਤਾ ਹੈ। ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਖ਼ੁਸ਼ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *