ਕੁੜੀਆਂ ਨਾਲ ਭਰੀ ਬੱਸ ਡਰਾਈਵਰ ਨੇ ਲਿਜਾ ਸੁੱਟੀ ਖਤਾਨਾਂ ਚ

ਟਰੈਫਿਕ ਪੁਲੀਸ ਨੇ ਥਾਂ ਥਾਂ ਤੇ ਲਿਖਵਾਇਆ ਹੈ- ਦਾ-ਰੂ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ। ਕਿਸੇ ਅ-ਮ-ਲ ਦੀ ਲੋਰ ਵਿੱਚ ਕੀਤੀ ਗਈ। ਡਰਾਈਵਿੰਗ ਕਿਸੇ ਦੀ ਜਾਨ ਤੇ ਭਾਰੀ ਪੈ ਸਕਦੀ ਹੈ। ਇਸ ਲਈ ਡਰਾਈਵਰ ਦਾ ਆਪਣੇ ਕਿੱਤੇ ਵਿੱਚ ਨਿ-ਪੁੰ-ਨ ਹੋਣ ਦੇ ਨਾਲ ਨਾਲ ਅਮਲ ਤੋਂ ਵੀ ਪਰਹੇਜ਼ ਰੱਖਣਾ ਜ਼ਰੂਰੀ ਹੈ ਤਾਂ ਕਿ ਕੋਈ ਅ-ਣ-ਸੁ-ਖਾ-ਵੀ ਘਟਨਾ ਨਾ ਵਾਪਰ ਸਕੇ। ਧਨੌਲਾ ਹਲਕੇ ਵਿੱਚ ਸਵੇਰੇ ਸਵੇਰੇ ਇਕ ਫੈਕਟਰੀ ਦੀ ਬੱਸ ਹਾ-ਦ-ਸਾ-ਗ੍ਰ-ਸ-ਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਬੱਸ ਵਿਚ ਲੜਕੀਆਂ ਹੀ ਸਵਾਰ ਸਨ। ਜੋ ਫੈਕਟਰੀ ਵਿੱਚ ਕੰਮ ਕਰਦੀਆਂ ਹਨ। ਇਹ ਲੜਕੀਆਂ ਫੈਕਟਰੀ ਵਿੱਚ ਡਿਊਟੀ ਕਰਨ ਜਾ ਰਹੀਆਂ ਸਨ ਕਿ ਭਾਣਾ ਵਾਪਰ ਗਿਆ। ਲੜਕੀਆਂ ਧਨੌਲਾ ਦੇ ਨੇੜਲੇ ਪਿੰਡਾਂ ਦੀਆਂ ਹਨ। ਬਸ ਇਨ੍ਹਾਂ ਨੂੰ ਵੱਖ ਵੱਖ ਪਿੰਡਾਂ ਤੋਂ ਫੈਕਟਰੀ ਤੱਕ ਲਿਆਉਂਦੀਆਂ ਸੀ। ਜਦੋਂ ਇਹ ਬੱਸ ਹਾਈਵੇਅ ਰੋਡ ਉੱਤੇ ਜਾ ਰਹੀ ਸੀ ਤਾਂ ਕੱਟੂ ਪਿੰਡ ਨੇੜੇ ਡਰਾਈਵਰ ਦੇ ਕੰ-ਟ-ਰੋ-ਲ ਤੋਂ ਬਾਹਰ ਹੋ ਕੇ ਸੜਕ ਤੋਂ ਥੱਲੇ ਉਤਰ ਗਈ ਅਤੇ ਖਤਾਨਾਂ ਵਿੱਚ ਉੱਤਰ ਕੇ ਪ-ਲ-ਟ ਗਈ। ਜਿਸ ਕਰਕੇ ਖੇਤਾਂ ਵਿੱਚ ਕੰਮ ਕਰਦੇ ਲੋਕ ਬੱਸ ਵੱਲ ਭੱਜੇ ਆਏ।

ਕੁਝ ਰਾਹਗੀਰ ਆ ਮਿਲੇ। ਜਿਨ੍ਹਾਂ ਨੇ ਮਿਲ ਕੇ ਲੜਕੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਜਿਨ੍ਹਾਂ ਲੜਕੀਆਂ ਦੇ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਨੂੰ ਧਨੌਲਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ 10 ਲੜਕੀਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਡਾਕਟਰੀ ਸ-ਹਾ-ਇ-ਤਾ ਦਿੱਤੀ ਜਾ ਰਹੀ ਹੈ। ਇਹ ਨਿੱਜੀ ਫੈਕਟਰੀ ਦੱਸੀ ਜਾ ਰਹੀ ਹੈ। ਲੜਕੀਆਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਕਿਸੇ ਅਮਲ ਦੀ ਲੋਰ ਵਿੱਚ ਸੀ, ਜਿਸ ਕਰਕੇ ਇਹ ਕੰਮ ਹੋ ਗਿਆ।

Leave a Reply

Your email address will not be published. Required fields are marked *