ਜਾਣੋ ਕੌਣ ਹੈ ਦੀਪ ਸਿੱਧੂ ਦਾ ਪਿਆਰ, ਜਿਸ ਬਾਰੇ ਦੀਪ ਸਿੱਧੂ ਨੇ ਪਾਈ ਪੋਸਟ

ਕਿਸਾਨੀ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਦੀਪ ਸਿੱਧੂ ਦਾ ਨਾਮ ਚਰਚਾ ਵਿੱਚ ਰਿਹਾ ਹੈ। 26 ਜਨਵਰੀ ਮੌਕੇ ਲਾਲ ਕਿਲ੍ਹੇ ਤੇ ਕਿਸਾਨੀ ਅਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਤੋਂ ਬਾਅਦ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕੁਝ ਦਿਨ ਪਹਿਲਾਂ ਹੀ ਰਿਹਾਅ ਹੋਣ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਚਰਚਾ ਵਿਚ ਚੱਲ ਰਹੇ ਹਨ ਪਰ ਹੁਣ ਦੀ ਚਰਚਾ ਕਿਸਾਨੀ ਅੰਦੋਲਨ ਦੇ ਪੱਖ ਤੋਂ ਨਹੀਂ, ਸਗੋਂ ਦੀਪ ਸਿੱਧੂ ਦੀ ਨਿੱਜੀ ਜ਼ਿੰਦਗੀ ਬਾਰੇ ਹੈ। ਦੀਪ ਸਿੱਧੂ ਵੱਲੋ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪਾਈ ਉਹ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜਿਸ ਵਿਚ ਦੀਪ ਸਿੱਧੂ ਇਕ ਕੁੜੀ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਹਨ।

ਇਸ ਪੋਸਟ ਦੇ ਕੈਪਸ਼ਨ ਵਿਚ ਦੀਪ ਸਿੱਧੂ ਦੁਆਰਾ ਲਿਖਿਆ ਗਿਆ ਹੈ- “ਤੂੰ ਮੇਰੇ ਨਾਲ ਉਦੋਂ ਖੜ੍ਹੀ, ਜਦੋਂ ਸਾਰੀ ਦੁਨੀਆਂ ਮੇਰੇ ਖ਼ਿਲਾਫ਼ ਸੀ, ਤੂੰ ਮੈਨੂੰ ਬਚਾਇਆ, ਮੇਰੀ ਇੱਜ਼ਤ ਕੀਤੀ, ਮੈਨੂੰ ਤਾਕਤ ਦਿੱਤੀ, ਮੇਰੇ ਲਈ ਦੁਆਵਾਂ ਕੀਤੀਆਂ ਪਰ ਜਿਸ ਗੱਲ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸੀ ਤੇਰੇ ਵੱਲੋਂ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਰੋਕਣਾ। ਮੇਰੇ ਲਈ ਤੇਰਾ ਹਰ ਵੇਲੇ ਖੜ੍ਹਨਾ, ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਮੇਰੇ ਲਈ ਤੇਰਾ ਪਿਆਰ ਤੇ ਸਮਰਥਨ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ। ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ‘ਚ ਤੂੰ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ।’

ਦੱਸਣਯੋਗ ਗੱਲ ਹੈ ਕਿ ਦੀਪ ਸਿੱਧੂ ਵੱਲੋਂ ਜਦੋਂ ਦੀ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸਾਂਝੀ ਕੀਤੀ ਗਈ ਹੈ, ਉਦੋਂ ਤੋਂ ਹੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਦੱਸ ਦੇਈਏ ਦੀਪ ਸਿੱਧੂ ਦੀ ਪਾਰਟਨਰ ਦਾ ਨਾਮ ਮਿਸ ਰੀਨਾ ਰਾਏ ਹੈ। ਜੋ ਕਿ 2014 ਵਿਚ ਮਿਸ ਸਾਊਥ ਏਸ਼ੀਆ ਵੀ ਰਹਿ ਚੁੱਕੀ ਹੈ ਅਤੇ ਦੀਪ ਸਿੱਧੂ ਨਾਲ ਫ਼ਿਲਮ ‘ਰੰਗ ਪੰਜਾਬ’ ਚ ਵੀ ਨਜ਼ਰ ਆ ਚੁੱਕੀ ਹੈ।

Leave a Reply

Your email address will not be published. Required fields are marked *