ਜੇ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਧਿਆਨ ਨਾਲ ਪੜ੍ਹ ਲਵੋ ਇਹ ਕੰਮ ਦੀ ਖਬਰ

ਦਹੀਂ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ। ਇਸ ਦੀ ਵਰਤੋਂ ਲਗਭਗ ਹਰ ਘਰ ਵਿੱਚ ਹੁੰਦੀ ਹੈ। ਦਹੀਂ ਦੀ ਵਰਤੋਂ ਕਰਨ ਨਾਲ ਸਾਡੇ ਸਰੀਰ ਵਿੱਚ ਰੋਗਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਵਧਦੀ ਹੈ। ਦਹੀਂ ਭਾਵੇਂ ਦੁੱਧ ਤੋਂ ਹੀ ਬਣਦਾ ਹੈ। ਪਰ ਇਸ ਵਿੱਚ ਕੈਲਸ਼ੀਅਮ ਦੁੱਧ ਨਾਲੋਂ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ। ਦਹੀਂ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਗਰਮੀ ਪੈਦਾ ਨਹੀਂ ਹੁੰਦੀ ਅਤੇ ਗੈਸ ਵੀ ਨਹੀਂ ਬਣਦੀ ਦਹੀਂ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਰੱਖਦਾ ਹੈ।

ਦਹੀ ਖਾਣ ਨਾਲ ਸਰੀਰ ਵਿੱਚ ਰੋਗਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਵਧਦੀ ਹੈ। ਜੇਕਰ ਖਾਣਾ ਖਾਣ ਤੋਂ ਬਾਅਦ ਦਹੀਂ ਖਾਦਾ ਜਾਵੇ ਤਾਂ ਇਸ ਨਾਲ ਪਾਚਨ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ। ਜਿੱਥੇ ਦਹੀਂ ਸਰੀਰ ਵਿੱਚ ਸ਼ਕਤੀ ਪੈਦਾ ਕਰਦਾ ਹੈ। ਉੱਥੇ ਹੀ ਸਰੀਰ ਦੀਆਂ ਨਾੜਾਂ ਨੂੰ ਬਲਾਕ ਹੋਣ ਤੋਂ ਵੀ ਰੋਕਦਾ ਹੈ। ਸਿਗਰਟ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਅਤੇ ਡਾਇਬਟੀਜ਼ ਅਸਥਮਾ ਜਾਂ ਹੈਪੇਟਾਈਟਿਸ ਦੇ ਸ਼ਿਕਾਰ ਵਿਅਕਤੀ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਹੀਂ ਖੱਟਾ ਨਹੀਂ ਹੋਣਾ ਚਾਹੀਦਾ।

ਇਸ ਨਾਲ ਪੇਟ ਵਿੱਚ ਗੜਬੜ ਹੋ ਸਕਦੀ ਹੈ। ਹੋ ਸਕੇ ਤਾਂ ਦਹੀਂ ਦੀ ਵਰਤੋਂ ਦਿਨ ਸਮੇਂ ਹੀ ਕੀਤੀ ਜਾਵੇ। ਜੇਕਰ ਰਾਤ ਸਮੇਂ ਦਹੀਂ ਖਾਣਾ ਹੈ ਤਾਂ ਖੰਡ ਅਤੇ ਮਿਰਚ ਨਮਕ ਦੀ ਵਰਤੋਂ ਕੀਤੀ ਜਾਵੇ। ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਰਾਤ ਸਮੇਂ ਦਹੀਂ ਦੀ ਵਰਤੋਂ ਕਰਨ ਨਾਲ ਸਰਦੀ ਜੁਕਾਮ ਜਾਂ ਖਾਂਸੀ ਹੋ ਸਕਦੀ ਹੈ। ਖਾਲੀ ਪੇਟ ਨਹੀਂ ਖਾਣਾ ਵੀ ਲਾਭਦਾਇਕ ਨਹੀਂ ਹੈ। ਕਿਉਂਕਿ ਇਹ ਪੇਟ ਵਿੱਚ ਗੈਸ ਬਣਾਉਂਦਾ ਹੈ। ਇਸ ਲਈ ਹੋ ਸਕੇ ਤਾਂ ਖਾਣਾ ਖਾਣ ਤੋਂ ਬਾਅਦ ਹੀ ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਦਹੀਂ ਵਿੱਚ ਪਾਏ ਜਾਣ ਵਾਲੇ ਤੱਤ ਸਰੀਰ ਲਈ ਬਹੁਤ ਹੀ ਫਾਇਦੇਮੰਦ ਹਨ। ਇਸ ਵਿੱਚ ਵਿਟਾਮਿਨ ਸੀ ਅਤੇ ਦੀ ਜ਼ਿਆਦਾ ਹੁੰਦਾ ਹੈ। ਜੋ ਦੰਦਾਂ ਲਈ ਲਾਭਦਾਇਕ ਹੈ। ਦਹੀਂ ਵਿੱਚ 11 ਫ਼ੀਸਦੀ ਕਲੈਸਟਰਾਲ, 31 ਫੀਸਦੀ ਸੋਡੀਅਮ, 6 ਫ਼ੀਸਦੀ ਪੋਟਾਸ਼ੀਅਮ, 2 ਫੀਸਦੀ ਕਾਰਬੋਹਾਈਡ੍ਰੇਟਸ, 1 ਫ਼ੀਸਦੀ ਡਾਇਟਰੀ ਫਾਈਬਰ, 46 ਫ਼ੀਸਦੀ ਪ੍ਰੋਟੀਨ ਦੇ ਨਾਲ ਨਾਲ ਸ਼ੂਗਰ, ਵਿਟਾਮਿਨ ਏ, ਵਿਟਾਮਿਨ ਡੀ, ਕੈਲਸ਼ੀਅਮ ਆਦਿ ਵੀ ਹੁੰਦਾ ਹੈ, ਜੋ ਮਨੁੱਖੀ ਸਿਹਤ ਲਈ ਜ਼ਰੂਰੀ ਹੈ।

Leave a Reply

Your email address will not be published. Required fields are marked *