ਸਰਕਾਰੀ ਰਿਪੋਰਟਾਂ ਮੁਤਾਬਿਕ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਕੁਝ ਅਹਿਮ ਫੈਸਲੇ ਲਏ ਹਨ। ਸਰਕਾਰ ਮੁਤਾਬਕ ਕੋਰੋਨਾ ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਹੈ। ਮੁੱਖ ਮੰਤਰੀ ਪੰਜਾਬ ਨੇ ਸੂਬੇ ਦੇ ਸਾਰੇ ਹੀ ਜ਼ਿਲ੍ਹਿਆਂ ਵਿਚ ਅੱਜ ਤੋਂ ਹੀ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਜੋ ਕਿ ਪਹਿਲਾਂ ਕੁਝ ਜ਼ਿਲ੍ਹਿਆਂ ਵਿਚ ਹੀ ਸੀ। ਜਿਹੜੇ ਲੋਕ ਇਸ ਦੀ ਉ-ਲੰ-ਘ-ਣਾ ਕਰਨਗੇ। ਉਨ੍ਹਾਂ ਤੇ ਪੁਲੀਸ ਵਿਸ਼ੇਸ਼ ਧਿਆਨ ਦੇਵੇਗੀ।
ਰਾਤ ਦੇ 9 ਵਜੇ ਤੋਂ ਸਵੇਰ ਦੇ 5 ਵਜੇ ਤੱਕ ਕਰਫ਼ਿਊ ਰਹੇਗਾ। ਮੁੱਖ ਮੰਤਰੀ ਦੇ ਹੁਕਮਾਂ ਮੁਤਾਬਿਕ 30 ਅਪ੍ਰੈਲ ਤਕ ਸੂਬੇ ਵਿੱਚ ਕੋਈ ਵੀ ਜਨਤਕ ਜਾਂ ਸਿ-ਆ-ਸੀ ਰੈਲੀ ਕਰਨ ਦੀ ਆਗਿਆ ਨਹੀਂ ਹੋਵੇਗੀ। ਅਜਿਹਾ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ। ਵਿਆਹ ਅਤੇ ਅੰ-ਤਿ-ਮ ਸ-ਸ-ਕਾ-ਰ ਦੇ ਮਾਮਲੇ ਵਿੱਚ ਵੀ ਸੀਮਤ ਇਕੱਠ ਕੀਤਾ ਜਾ ਸਕੇਗਾ। ਖੁੱਲ੍ਹੇ ਵਿਚ 100 ਵਿਅਕਤੀ ਅਤੇ ਇਮਾਰਤ ਦੇ ਅੰਦਰ ਸਿਰਫ਼ 50 ਵਿਅਕਤੀ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਿਲ ਹੋ ਸਕਣਗੇ। ਬਾਜ਼ਾਰ ਵਿਚ ਕਿਸੇ ਦੁਕਾਨ ਵਿੱਚ ਇੱਕ ਹੀ ਸਮੇਂ ਸਿਰਫ਼ 10 ਵਿਅਕਤੀਆ ਨੂੰ ਦਾਖ਼ਲ ਹੋਣ ਦੀ ਆਗਿਆ ਹੋਵੇਗੀ।
ਜਦ ਕਿ ਮਾਲ ਵਿਚ 100 ਵਿਅਕਤੀ ਦਾਖ਼ਲ ਹੋ ਸਕਣਗੇ। ਇਕ ਹੀ ਸਮੇਂ ਇਸ ਤੋਂ ਜ਼ਿਆਦਾ ਗਿਣਤੀ ਵਿੱਚ ਵਿਅਕਤੀਆਂ ਦਾ ਦਾਖ਼ਲਾ ਠੀਕ ਨਹੀਂ ਸਮਝਿਆ ਜਾਵੇਗਾ। ਮੁੱਖ ਮੰਤਰੀ ਨੇ ਵਿੱਦਿਅਕ ਅਦਾਰੇ ਵੀ 30 ਅਪ੍ਰੈਲ ਤਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਪਹਿਲਾਂ ਇਹ ਮਿਆਦ 10 ਅਪ੍ਰੈਲ ਤੱਕ ਸੀ। ਜਿਸ ਨੂੰ ਹੁਣ ਵਧਾ ਕੇ 30 ਅਪ੍ਰੈਲ ਕਰ ਦਿੱਤਾ ਗਿਆ ਹੈ। ਸਰਕਾਰੀ ਦਫ਼ਤਰਾਂ ਵਿੱਚ ਮੁ-ਲਾ-ਜ਼-ਮਾਂ ਲਈ ਮਾਸਕ ਪਹਿਨਣ ਕੇ ਰੱਖਣਾ ਜ਼ਰੂਰੀ ਸਮਝਿਆ ਜਾਵੇਗਾ। ਮੁੱਖ ਮੰਤਰੀ ਨੇ ਉਪਰੋਕਤ ਸਾਰੀਆਂ ਹਦਾਇਤਾਂ ਅੱਜ ਤੋਂ ਹੀ ਲਾਗੂ ਕਰ ਦਿੱਤੀਆਂ ਹਨ।