ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਲਗਾਏ ਗਏ ਧ-ਰ-ਨੇ ਨੂੰ ਲਗਪਗ ਡੇਢ ਮਹੀਨਾ ਹੋਣ ਵਾਲਾ ਹੈ। ਇਸ ਅੰਦੋਲਨ ਵਿੱਚ ਕਿਸਾਨਾਂ ਦੇ ਨਾਲ ਮਜ਼ਦੂਰਾਂ ਤੋਂ ਬਿਨਾਂ ਹੋਰ ਵੀ ਵੱਖ-ਵੱਖ ਜਥੇਬੰਦੀਆਂ ਜੱਦੋ-ਜਹਿਦ ਕਰ ਰਹੀਆਂ ਹਨ। ਹੁਣ ਤਕ ਇਸ ਅੰਦੋਲਨ ਨਾਲ ਜੁੜੇ ਹੋਏ 5-6 ਦਰਜਨ ਕਿਸਾਨ ਵੱਖ ਵੱਖ ਕਾਰਨਾਂ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ। ਇਹ ਅੰਦੋਲਨ ਕਿੰਨੀ ਦੇਰ ਤਕ ਚੱਲੇਗਾ, ਕੁਝ ਵੀ ਨਹੀਂ ਕਿਹਾ ਜਾ ਸਕਦਾ।
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਰੁੜਕੀ ਦੇ ਕਿਸਾਨ ਗੁਰਦਰਸ਼ਨ ਸਿੰਘ ਦੀ ਦਿਲ ਦਾ ਦੌ-ਰਾ ਪੈਣ ਕਾਰਨ ਜਾਨ ਚਲੀ ਗਈ ਹੈ। ਮ੍ਰਤਕ ਦੇ ਪੁੱਤਰ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਪਿਤਾ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ। ਉੱਥੇ ਤਬੀਅਤ ਖ਼-ਰਾ-ਬ ਹੋ ਜਾਣ ਕਾਰਨ ਉਨ੍ਹਾਂ ਨੂੰ ਘਰ ਲਿਆਂਦਾ ਗਿਆ। ਘਰ ਆ ਕੇ ਦ-ਵਾ-ਈ ਖਾਣ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌ-ਰਾ ਪੈ ਗਿਆ।
ਡਾਕਟਰੀ ਸ-ਹਾ-ਇ-ਤਾ ਲਈ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਾਨ ਨਹੀਂ ਬ-ਚਾ-ਈ ਜਾ ਸਕੀ। ਮ੍ਰਤਕ ਦੇ ਪਰਿਵਾਰ ਨਾਲ ਅ-ਫ਼-ਸੋ-ਸ ਕਰਨ ਪਹੁੰਚੇ ਕਿਸਾਨ ਮਜ਼ਦੂਰ ਏਕਤਾ ਦੇ ਪ੍ਰਧਾਨ ਸੇਮਜੀਤ ਸਿੰਘ ਛੰਨਾਂ ਦਾ ਕਹਿਣਾ ਹੈ ਕਿ ਸੰ-ਘ-ਰ-ਸ਼ ਦੌਰਾਨ ਜਾਨ ਦੇਣ ਵਾਲੇ ਕਿਸਾਨਾਂ ਦੀ ਕੁ-ਰ-ਬਾ-ਨੀ ਅ-ਜਾ-ਈਂ ਨਹੀਂ ਜਾਵੇਗੀ।
ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਤਕ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁ-ਆ-ਵ-ਜ਼ੇ ਦੇ ਤੌਰ ਤੇ ਦਿੱਤੇ ਜਾਣ। ਇਸ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਦੇ ਸਿਰ ਜੋ ਵੀ ਕਰਜ਼ਾ ਹੈ, ਮੁਆਫ਼ ਕੀਤਾ ਜਾਵੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਅੰਦੋਲਨ ਕਾਰਨ ਜਿੰਨੀਆਂ ਵੀ ਜਾਨਾਂ ਗਈਆਂ ਹਨ। ਕਿਸਾਨ ਜਥੇਬੰਦੀਆਂ ਉਨ੍ਹਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੀਆਂ ਹਨ।