ਦੇਖੋ ਕਿਵੇਂ ਹਵਾ ਚ ਉੱਡਣ ਵਾਲਾ ਜਹਾਜ ਭੱਜ ਰਿਹਾ ਪੰਜਾਬ ਦੀਆਂ ਸੜਕਾਂ ਤੇ

ਪੰਜਾਬੀ ਲੋਕਾਂ ਦੇ ਸ਼ੌਂਕ ਅਵੱਲੇ ਹਨ। ਇਹ ਲੋਕ ਅਨੇਕਾਂ ਕਿਸਮਾਂ ਦੇ ਸ਼ੌਂਕ ਰੱਖਦੇ ਹਨ। ਵਧੀਆ ਗੱਡੀਆਂ ਦਾ ਤਾਂ ਪੰਜਾਬੀਆਂ ਨੂੰ ਮੁੱਢ ਤੋਂ ਹੀ ਸ਼ੌਂਕ ਰਿਹਾ ਹੈ। ਕਿਸੇ ਦੀ ਇੱਛਾ ਜਹਾਜ਼ ਰੱਖਣ ਦੀ ਵੀ ਹੋ ਸਕਦੀ ਹੈ। ਚਲੋ ਜੇਕਰ ਉਡਣ ਵਾਲਾ ਜਹਾਜ਼ ਨਹੀਂ ਤਾਂ ਸੜਕਾਂ ਤੇ ਚੱਲਣ ਵਾਲਾ ਹੀ ਸਹੀ। ਬਠਿੰਡਾ ਜ਼ਿਲ੍ਹੇ ਦੇ ਰਾਮਾ ਮੰਡੀ ਦੇ ਰਾਮਪਾਲ ਨਾਮ ਦੇ ਵਿਅਕਤੀ ਨੇ ਇਕ ਵਾਹਨ ਤਿਆਰ ਕੀਤਾ ਹੈ। ਜਿਸ ਦੀ ਸ਼ਕਲ ਬਿਲਕੁਲ ਜਹਾਜ਼ ਵਰਗੀ ਲੱਗਦੀ ਹੈ।

ਇਸ ਵਾਹਨ ਤੇ ਰਾਮਪਾਲ ਏਅਰਲਾਈਨਜ਼ ਲਿਖਿਆ ਹੋਇਆ ਹੈ। ਇਸ ਵਾਹਨ ਨੂੰ ਚਲਾ ਰਹੇ ਜੀਵਨ ਸਿੰਘ ਵਾਲਾ ਦੇ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਹਨ ਨੂੰ ਤਿਆਰ ਕਰਨ ਤੇ ਹੁਣ ਤੱਕ ਢਾਈ ਲੱਖ ਰੁਪਏ ਖਰਚ ਹੋ ਚੁੱਕੇ ਹਨ। ਜਦ ਕਿ ਹਾਲੇ ਹੋਰ ਵੀ ਖ਼ਰਚਾ ਹੋਣ ਵਾਲਾ ਹੈ। ਹਾਲੇ ਇਸ ਦੀ ਛੱਤ ਦਾ ਕੰਮ ਪੂਰਾ ਨਹੀਂ ਹੈ। ਇਸ ਤੋਂ ਬਿਨਾਂ ਇਸ ਦਾ ਹੋਰ ਵੀ ਕੰਮ ਹੋਣ ਵਾਲਾ ਹੈ। ਇਸ ਨੌਜਵਾਨ ਨੇ ਦੱਸਿਆ ਹੈ ਕਿ ਇਸ ਜਹਾਜ਼ ਵਿਚ ਮਾਰੂਤੀ ਦੇ ਇੰਜਣ ਦੀ ਵਰਤੋਂ ਕੀਤੀ ਗਈ ਹੈ।

ਇਸ ਤੋਂ ਬਿਨਾਂ ਗੇਅਰ ਬਾਕਸ ਵੀ ਮਾਰੂਤੀ ਵਾਲਾ ਹੀ ਹੈ। ਇਹ ਜਹਾਜ਼ 20 ਦੀ ਸਪੀਡ ਤੇ ਸੜਕ ਉਤੇ ਦੌੜਦਾ ਹੈ। ਇਸ ਦੀ ਸਪੀਡ 20 ਤੇ ਹੀ ਫਿਕਸ ਕੀਤੀ ਹੋਈ ਹੈ। ਜੇਕਰ ਸਪੀਡ ਵਧਾਈ ਜਾਂਦੀ ਹੈ ਤਾਂ ਇਸ ਨੂੰ ਬਰੇਕ ਲਗਾਉਣਾ ਆਸਾਨ ਨਹੀਂ ਰਹਿੰਦਾ। ਡਰਾਈਵਰ ਸੀਟ ਤੋਂ ਬਿਨਾਂ ਇਸ ਵਿੱਚ 2 ਹੋਰ ਸੀਟਾਂ ਹਨ। ਹਰ ਕੋਈ ਇਸ ਜਹਾਜ਼ ਨੂੰ ਬੜੇ ਧਿਆਨ ਨਾਲ ਦੇਖਦਾ ਹੈ ਅਤੇ ਬਣਾਉਣ ਵਾਲੇ ਦੀ ਪ੍ਰ-ਸ਼ੰ-ਸਾ ਕਰੇ ਬਿਨਾਂ ਨਹੀਂ ਰਹਿ ਸਕਦਾ।

Leave a Reply

Your email address will not be published. Required fields are marked *