ਨਹਿਰ ਚ ਤੈਰਦੀਆਂ ਮਿਲੀਆਂ 2 ਲਾਸ਼ਾ-ਹੱਥ ਪੈਰ ਬੰਨੇ ਹੋਏ ਸਨ ਤੇ ਗਲ ਚ ਸੀ ਫੰਦਾ

ਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਣਾ ਮੂਲੇਪੁਰ ਅਧਿਨ ਪੈਂਦੇ ਪਿੰਡ ਰਿਉਣਾ ਨੀਵਾਂ ਨੇੜੇ ਨਹਿਰ ਵਿਚੋਂ ਗੋਤਾਖੋਰਾਂ ਨੂੰ 2 ਮ੍ਰਤਕ ਦੇਹਾਂ ਤੈਰਦੀਆਂ ਹੋਈਆਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 30- 35 ਸਾਲ ਹੈ ਅਤੇ ਦੂਸਰੀ ਦੇਹ ਲੱਗਭੱਗ 50 ਸਾਲਾਂ ਵਿਅਕਤੀ ਦੀ ਦੱਸੀ ਜਾ ਰਹੀ ਹੈ। ਇਹ ਮ੍ਰਤਕ ਦੇਹਾਂ ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਮੈਂਬਰਾਂ ਨੂੰ ਮਿਲੀਆਂ ਹਨ। ਉਹਨਾਂ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ।

ਦੋਵੇਂ ਹੀ ਦੇਹਾਂ ਨੂੰ ਬਾਹਰ ਕੱਢ ਕੇ ਮੋ ਰ ਚ ਰੀ ਵਿਚ ਰਖਵਾਇਆ ਜਾ ਰਿਹਾ ਹੈ ਤਾਂ ਕਿ ਇਨ੍ਹਾਂ ਦੀ ਪਹਿਚਾਣ ਹੋ ਸਕੇ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਫਤਹਿਗੜ੍ਹ ਸਾਹਿਬ ਹਲਕੇ ਵਿੱਚ ਨਹਿਰ ਤੇ ਆਏ ਸਨ ਕਿ ਉਨ੍ਹਾਂ ਨੂੰ ਸਰਾਏ ਬੰਜਾਰਾ ਪੁਲ ਦੇ ਨੇੜੇ ਨਹਿਰ ਵਿੱਚੋਂ 2 ਮ੍ਰਤਕ ਦੇਹਾਂ ਤੈਰਦੀਆਂ ਹੋਈਆਂ ਮਿਲੀਆਂ। ਉਨ੍ਹਾਂ ਦੇ ਦੱਸਣ ਮੁਤਾਬਿਕ ਇਹ ਇਲਾਕਾ ਮੂਲੇਪੁਰ ਅਧੀਨ ਪੈਂਦਾ ਹੈ।

ਗੋਤਾਖੋਰਾਂ ਦੇ ਦੱਸਣ ਮੁਤਾਬਿਕ 1 ਉਮਰ ਦੀ 30-35 ਸਾਲ ਹੈ। ਜਦ ਕਿ ਦੂਸਰੇ ਦੀ ਉਮਰ 45- 50 ਸਾਲ ਦੇ ਲਗਭਗ ਹੈ। ਇਨ੍ਹਾਂ ਦੋਵਾਂ ਦੇਹਾਂ ਦੀ ਪਹਿਚਾਣ ਨਹੀਂ ਹੋ ਸਕੀ। ਇਕ ਵਿਅਕਤੀ ਜਿਸ ਦੀ ਉਮਰ 40 50 ਸਾਲ ਹੈ। ਉਸ ਦੇ ਹੱਥਾਂ ਪੈਰਾਂ ਤੋਂ ਕੋਈ ਚੁੰਨੀ ਆਦਿ ਕੱਪੜਾ ਬੰਨ੍ਹਿਆਂ ਹੋਇਆ ਸੀ। ਗੋਤਾਖੋਰਾਂ ਦਾ ਕਹਿਣਾ ਹੈ ਕਿ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਵਿਅਕਤੀ ਦੀ ਜਾਨ ਜਾਣ ਦਾ ਕਾਰਨ ਕੀ ਹੈ। ਉਨ੍ਹਾਂ ਨੇ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਗੋਤਾਖੋਰਾਂ ਦੀ ਟੀਮ ਵੱਲੋਂ ਨਹਿਰ ਵਿਚ 2 ਮ੍ਰਤਕ ਦੇਹਾਂ ਤੈਰਦੇ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਇਹ ਦੇਹਾਂ ਪਿੰਡ ਰਿਉਣਾ ਨੀਵਾਂ ਕੋਲੋ ਮਿਲੀਆਂ ਹਨ। ਉਨ੍ਹਾਂ ਨੇ ਮ੍ਰਤਕ ਦੇਹਾਂ ਬਾਹਰ ਬਾਹਰ ਕਢਵਾ ਲਈਆਂ ਹਨ। ਅਧਿਕਾਰੀ ਅਨੁਸਾਰ ਅਜੇ ਇਹਨਾਂ ਦੀ ਪਹਿਚਾਣ ਨਹੀਂ ਹੋ ਸਕੀ। ਇਨ੍ਹਾਂ ਨੂੰ ਪਛਾਣ ਲਈ ਮੌ ਰ ਚ ਰੀ ਵਿਚ ਰਖਵਾਇਆ ਜਾਵੇਗਾ। ਦੋਵੇਂ ਮ੍ਰਤਕ ਦੇਹਾਂ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਪੁਲਿਸ ਮਾਮਲੇ ਦੀ ਤ ਫ ਤੀ ਸ਼ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਦੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *