ਪਰਿਵਾਰ ਸੋਚ ਰਿਹਾ ਸੀ ਪੁੱਤ ਵਿਦੇਸ਼ ਚ ਕਰ ਰਿਹਾ ਕਮਾਈ, ਜਦੋਂ ਦੇਖੀ ਵੀਡੀਓ ਤਾਂ ਪੈਰਾਂ ਹੇਠੋਂ ਨਿਕਲ ਗਈ ਜਮੀਨ

ਮਾਵਾਂ ਨੂੰ ਠੰਢੀਆਂ ਛਾਂਵਾਂ ਕਿਹਾ ਜਾਂਦਾ ਹੈ। ਮਾਂ ਦਾ ਵਿਛੋੜਾ ਪੁੱਤਰ ਲਈ ਵੱਡਾ ਝਟਕਾ ਕਿਹਾ ਜਾ ਸਕਦਾ ਹੈ। ਜਿਸ ਨੂੰ ਸਹਿਣ ਕਰਨਾ ਸੌਖਾ ਨਹੀਂ ਹੁੰਦਾ। ਪੰਜਾਬ ਤੋਂ ਦੁਬਈ ਗਏ ਨੌਜਵਾਨ ਸੁਖਰਾਜ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਮਾਂ ਇਸ ਦੁਨੀਆਂ ਤੇ ਨਹੀਂ ਰਹੀ ਤਾਂ ਉਹ ਆਪਣਾ ਦਿਮਾਗੀ ਸੰਤੁਲਨ ਖੋ ਬੈਠਾ। ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਉਸ ਦੇ ਪਿਤਾ ਅਤੇ ਭੈਣ ਨੇ ਉਸ ਨੂੰ ਵਾਪਸ ਘਰ ਲਿਆਉਣ ਦੀ ਮੰਗ ਕੀਤੀ ਹੈ।

ਗੁਰਦਾਸਪੁਰ ਦੇ ਪਿੰਡ ਧੜਿਆਲ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਸੁਖਰਾਜ ਸਿੰਘ 10 ਅਕਤੂਬਰ 2018 ਨੂੰ ਏਜੰਟ ਰਾਹੀਂ ਆਬੂ ਧਾਬੀ ਗਿਆ ਸੀ। ਪਿੱਛੋਂ ਪਿਛਲੇ ਸਾਲ ਸੁਖਰਾਜ ਦੀ ਮਾਂ ਜੁਲਾਈ ਵਿਚ ਚੱਲ ਵਸੀ। ਜਿਸ ਦਾ ਪਤਾ ਲੱਗਣ ਤੇ ਸੁਖਰਾਜ ਨੂੰ ਝਟਕਾ ਲੱਗਾ। ਉਸ ਨੇ ਘਰ ਫੋਨ ਕਰਨਾ ਹੀ ਛੱਡ ਦਿੱਤਾ। ਹੁਣ ਉਨ੍ਹਾਂ ਨੇ ਇਕ ਵੀਡੀਓ ਦੇਖੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਪੁੱਤਰ ਸੜਕਾਂ ਤੇ ਰੁਲ ਰਿਹਾ ਹੈ।

ਸੁਖਰਾਜ ਦੇ ਪਿਤਾ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ 60 ਹਜ਼ਾਰ ਰੁਪਏ ਵਿਆਜ ਤੇ ਫੜ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਵਾਪਿਸ ਪੰਜਾਬ ਲਿਆਂਦਾ ਜਾਵੇ। ਸੁਖਰਾਜ ਦੀ ਭੈਣ ਨੇ ਦੱਸਿਆ ਹੈ ਕਿ ਜਿੱਥੇ ਪਰਿਵਾਰ ਦੀ ਹਾਲਤ ਠੀਕ ਨਹੀ। ਉੱਥੇ ਹੀ ਉਨ੍ਹਾਂ ਦਾ ਭਰਾ ਵੀ ਵਿਦੇਸ਼ ਵਿੱਚ ਸੜਕਾਂ ਤੇ ਰਾਤਾਂ ਕੱਟ ਰਿਹਾ ਹੈ। ਉਨ੍ਹਾਂ ਨੇ ਵੀ ਸੁਖਰਾਜ ਨੂੰ ਵਾਪਿਸ ਲਿਆਉਣ ਦੀ ਮੰਗ ਕੀਤੀ ਹੈ।

ਪੀ ਟੀ ਸੀ ਹਿਊਮੈਨਿਟੀ ਨਾਮ ਦੀ ਸੰਸਥਾ ਨਾਲ ਸਬੰਧਿਤ ਸ਼ਖ਼ਸ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਅਜਿਹੇ ਵਿਦੇਸ਼ਾਂ ਵਿਚ ਫਸੇ ਲੋੜਵੰਦਾਂ ਦੀ ਮਦਦ ਕਰਦੀ ਹੈ। ਇਸ ਪਰਿਵਾਰ ਦੀ ਮਾਲੀ ਹਾਲਤ ਵੀ ਠੀਕ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਸੰਸਥਾ ਦੇ ਚੇਅਰਮੈਨ ਜੋਗਿੰਦਰ ਸਲਾਰੀਆ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਨੌਜਵਾਨਾਂ ਨੂੰ ਦੋ ਹਫ਼ਤੇ ਦੇ ਅੰਦਰ ਵਾਪਸ ਲਿਅਾੳੁਣ ਦੀ ਕੋਸ਼ਿਸ਼ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *