ਪ੍ਰਵਾਸੀਆਂ ਨੂੰ ਕਨੇਡਾ ਬੁਲਾਉਣ ਲਈ ਟਰੂਡੋ ਕਾਹਲੇ ਜਾਣੋ ਕੌਣ ਜਾ ਸਕੇਗਾ ਕਨੇਡਾ

ਕੈਨੇਡਾ ਵਿੱਚ ਹਰ ਸਾਲ ਸਟੇਟ ਅਤੇ ਨਾਨ ਸਕਿਲਡ ਵਰਕਰਜ਼ ਦੀ ਜ਼ਰੂਰਤ ਪੈਂਦੀ ਹੈ। ਜਿਸ ਦੀ ਘਾਟ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਕਾਮੇ ਸੱਦੇ ਜਾਂਦੇ ਹਨ। ਇਸ ਵਾਰ ਫੈਡਰਲ ਸਰਕਾਰ ਨੇ ਨੀਤੀ ਬਣਾਈ ਹੈ ਕਿ ਕੁੱਝ ਸ਼ਹਿਰਾਂ ਨੂੰ ਇਹ ਅ ਧਿ ਕਾ ਰ ਦਿੱਤੇ ਜਾਣ ਕਿ ਉਹ ਆਪਣੀ ਜ਼ਰੂਰਤ ਅਨੁਸਾਰ ਵਿਦੇਸ਼ੀ ਕਿਰਤੀਆਂ ਨੂੰ ਕੈਨੇਡਾ ਬੁਲਾ ਸਕਣ। ਇਨ੍ਹਾਂ ਕਿਰਤੀਆਂ ਨੂੰ ਪੀ.ਆਰ. ਦਿੱਤੀ ਜਾਵੇਗੀ। ਇਹ ਕਿਰਤੀ ਸਕਿਲਡ ਅਤੇ ਨਾਨ ਸਕਿਲਡ ਹੋ ਸਕਦੇ ਹਨ।

ਇਹ ਦੇਖਣਾ ਸਿਟੀ ਅਧਿਕਾਰੀਆਂ ਦਾ ਕੰਮ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਵਰਕਰਾਂ ਦੀ ਜ਼ਰੂਰਤ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਸਬੰਧੀ ਵੱਖ ਵੱਖ ਸ਼ਹਿਰਾਂ ਦੀਆਂ ਮਿਊਂਸਪੈਲਿਟੀ ਦੇ ਮੇਅਰ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਜਾਣਕਾਰੀ ਲਈ ਜਾਵੇ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਵਰਕਰਾਂ ਦੀ ਜ਼ਰੂਰਤ ਹੈ। ਉਸ ਤਰ੍ਹਾਂ ਦੇ ਹੀ ਵਰਕਰਜ਼ ਵਿਦੇਸ਼ਾਂ ਤੋਂ ਸੱਦੇ ਜਾਣਗੇ।

ਸਰੀ ਸੈਂਟਰ ਤੋਂ ਪਾਰਲੀਮੈਂਟ ਮੈਂਬਰ ਰਣਦੀਪ ਸਿੰਘ ਸਰਾਏ ਨੇ ਜਾਣਕਾਰੀ ਦਿੱਤੀ ਹੈ ਕਿ ਪੀਐਨਪੀ ਅਧੀਨ ਵੱਖ ਵੱਖ ਸ਼ਹਿਰਾਂ ਦੇ ਮੇਅਰਾਂ ਤੋਂ ਜਾਣਕਾਰੀ ਲਈ ਜਾਵੇਗੀ ਕਿ ਉਨ੍ਹਾਂ ਨੂੰ ਸਕਿਲਡ ਅਤੇ ਨਾਨ ਸਕਿਲਡ ਕਿੰਨੇ ਵਰਕਰਾਂ ਦੀ ਜ਼ਰੂਰਤ ਹੈ। ਵੱਖ ਵੱਖ ਸ਼ਹਿਰਾਂ ਨੂੰ ਉਨ੍ਹਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਵਿਦੇਸ਼ੀ ਵਰਕਰ ਬੁਲਾਉਣ ਦੀ ਇ ਜਾ ਜ਼ ਤ ਦਿੱਤੀ ਜਾਵੇਗੀ। ਇਨ੍ਹਾਂ ਕਿਰਤੀਆਂ ਨੂੰ ਕੈਨੇਡਾ ਵਿਚ ਪੀ.ਆਰ. ਦਿੱਤੀ ਜਾਵੇਗੀ।

 

ਵੱਖ ਵੱਖ ਸ਼ਹਿਰਾਂ ਵਿੱਚ ਸਕਿਲਡ ਅਤੇ ਨਾਨ ਸਕਿਲਡ ਕਾਮਿਆਂ ਦੀ ਘਾਟ ਹੈ। ਸਰਕਾਰ ਤੋਂ ਜ਼ਿਆਦਾ ਇਹ ਉਸ ਸ਼ਹਿਰ ਦੀ ਮਿਊਂਸਪੈਲਿਟੀ ਨੂੰ ਜਾਣਕਾਰੀ ਹੈ। ਇਸ ਲਈ ਇਹ ਇਜਾਜ਼ਤ ਮਿਊਂਸਪੈਲਿਟੀ ਦੇ ਮੇਅਰ ਨੂੰ ਦਿੱਤੀ ਗਈ ਹੈ। ਇਸ ਸਬੰਧੀ ਸਿਟੀ ਆਫ ਸਰੀ ਤੋਂ ਕੌਸਲਰ ਮਨਦੀਪ ਸਿੰਘ ਨਾਗਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਜਦੋਂ ਵੀ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਮਿਲੇਗੀ ਤਾਂ ਉਹ ਜ਼ਰੂਰ ਇਹ ਗੱਲ ਮੀਡੀਆ ਦੇ ਧਿਆਨ ਵਿੱਚ ਲਿਆਉਣਗੇ।

Leave a Reply

Your email address will not be published. Required fields are marked *