ਫਤਹਿਗੜ੍ਹ ਸਾਹਿਬ ਤੋਂ ਆਈ ਹੋਸ਼ ਉਡਾਉਣ ਵਾਲੀ ਵੀਡੀਓ, ਮਚ ਗਈ ਦੁਹਾਈ-ਜਦੋਂ ਹੋ ਗਿਆ ਇੰਨਾ ਵੱਡਾ ਕਾਂਡ

ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿੱਚ ਪੰਚਾਇਤੀ ਜ਼ਮੀਨ ਪਿੱਛੇ ਮਾਮਲਾ ਉ-ਲ-ਝ ਗਿਆ। ਇੱਕ ਧਿਰ ਨੇ ਕੁਝ ਬੰਦਿਆਂ ਤੇ ਗੋ-ਲੀ ਚਲਾ ਦਿੱਤੀ। ਜਿਸ ਕਰਕੇ ਕੁਲਵਿੰਦਰ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ। ਜਦ ਕਿ ਚਾਰ ਹੋਰ ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਸੁਖਵਿੰਦਰ ਸਿੰਘ ਪੁੱਤਰ ਪਾਲ ਸਿੰਘ ਚਨਾਰਥਲ ਕਲਾ ਵਾਸੀ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈ-ਫ਼-ਰ ਕੀਤਾ ਗਿਆ। ਪੁਲਿਸ ਦੁਆਰਾ ਸਰਪੰਚ ਗੁਰਬਾਜ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਹਸਪਤਾਲ ਵਿੱਚ ਭਰਤੀ ਜਗਤਾਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ

ਜਥੇਦਾਰ ਸਵਰਨ ਸਿੰਘ ਵੱਲੋਂ 18 ਫੁੱਟ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਜ਼ਮੀਨ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਤੇ ਸਟੇਅ ਲੱਗੀ ਹੋਈ ਹੈ। ਇਸ ਜ਼ਮੀਨ ਦੀ ਬੋਲੀ ਹੋਈ ਹੈ। ਉਹ ਲੰਘੇ ਜਾਂਦੇ ਰੁਕ ਗਏ, ਝੋਨਾ ਲਾਇਆ ਜਾਣਾ ਸੀ। ਦੂਜੀ ਧਿਰ ਦੇ 7-8 ਬੰਦੇ ਆ ਗਏ। ਜਿਨ੍ਹਾਂ ਵਿੱਚ ਗੁਰਮੁੱਖ ਸਿੰਘ ਬਲਵਿੰਦਰ ਸਿੰਘ, ਗੁਰਮੁੱਖ ਸਿੰਘ ਪੰਚ ਤੋਂ ਇਲਾਵਾ, ਅਰਸ਼ਦੀਪ ਸਿੰਘ ਅਤੇ ਕੁਲਵੰਤ ਸਿੰਘ ਬਲਵਿੰਦਰ ਸਿੰਘ ਆਦਿ ਨੇ ਉਨ੍ਹਾਂ ਤੇ ਗੋ-ਲੀ ਚਲਾ ਦਿੱਤੀ। ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਹੱਥ ਤੇ ਕਿ-ਰ-ਪਾ-ਨ ਵੱਜੀ ਹੈ। ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਨਿਵਾਸੀ ਚਨਾਰਥਲ ਮ੍ਰਤਕ ਹਾਲਤ ਵਿੱਚ ਲਿਆਂਦਾ ਗਿਆ।

ਸੁਖਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਚਨਾਰਥਲ ਕਲਾਂ ਨੂੰ ਰਾਜਿੰਦਰਾ ਹਸਪਤਾਲ ਭੇਜਿਆ ਗਿਆ ਹੈ। ਗੁਰਬਾਜ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਚਨਾਰਥਲ ਕਲਾਂ, ਗੁਰਿੰਦਰ ਸਿੰਘ ਪੁੱਤਰ ਚਰਨ ਸਿੰਘ ਚਨਾਰਥਲ ਖ਼ੁਰਦ ਅਤੇ ਜਗਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਚਨਾਰਥਲ ਖ਼ੁਰਦ ਹਸਪਤਾਲ ਵਿੱਚ ਦਾਖਲ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਚਨਾਰਥਲ ਕਲਾਂ ਵਿੱਚ ਕੁਝ ਖੜ੍ਹੇ ਵਿਅਕਤੀਆਂ ਤੇ ਇੱਕ ਧਿਰ ਨੇ ਗੋ-ਲੀ ਚਲਾ ਦਿੱਤੀ। ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਚਾਰ ਹਸਪਤਾਲ ਵਿੱਚ ਦਾਖਲ ਹਨ। ਪੁਲਿਸ ਨੇ ਸਰਪੰਚ ਗੁਰਬਾਜ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *