ਸਰਕਾਰੀ ਸਕੂਲ ਚ ਪ੍ਰਿੰਸੀਪਲ ਦਾ ਅਸਲ ਚੇਹਰਾ ਆਇਆ ਸਾਹਮਣੇ

ਕੋਰੋਨਾ ਦੇ ਚਲਦਿਆਂ ਹਰ ਇਨਸਾਨ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚ ਕੁਝ ਅਜਿਹੇ ਵੀ ਵਿਅਕਤੀ ਹਨ, ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਸ ਤੋਂ ਇਲਾਵਾ ਕੁਝ ਅਜਿਹੇ ਵੀ ਲੋਕ ਹਨ, ਜਿਹੜੇ ਮੋਟੀ ਤਨਖ਼ਾਹ ਲੈ ਕੇ ਵੀ ਨਹੀਂ ਰੱਜ ਰਹੇ। ਉਹ ਉਪਰੋਂ ਕਮਾਈ ਕਰਨ ਲੱਗੇ ਹੋਏ ਹਨ। ਅਜਿਹੇ ਲੋਕਾਂ ਦੀਆਂ ਕਰਤੂਤਾਂ ਬਹੁਤਾ ਸਮਾਂ ਨਹੀਂ ਚੱਲਦੀਆਂ। ਕਦੇ ਨਾ ਕਦੇ ਇਨ੍ਹਾਂ ਦਾ ਭਾਂਡਾ ਫੁੱਟ ਹੀ ਜਾਂਦਾ ਹੈ। ਅਜਿਹਾ ਹੀ ਇੱਕ ਮਸਲਾ ਅਸੀਂ ਤੁਹਾਨੂੰ ਇਸ ਆਰਟੀਕਲ ਦੁਆਰਾ ਦੱਸਣ ਜਾ ਰਹੇ ਹਾਂ।

ਜੋ ਕਿ ਜ਼ਿਲ੍ਹਾ ਫ਼ਰੀਦਕੋਟ ਦੇ ਇੱਕ ਪਿੰਡ ਮਚਾਕੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਪ੍ਰਿੰਸੀਪਲ ਦਾ ਹੈ। ਇਸ ਪ੍ਰਿੰਸੀਪਲ ਦਾ ਨਾਮ ਦਰਸ਼ਨ ਸਿੰਘ ਹੈ। ਜਿਸ ਤੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਤੰਗ ਕਰਨ ਦੇ ਦੋਸ਼ ਲੱਗੇ ਹਨ। ਸਕੂਲ ਦੇ ਅਧਿਆਪਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਿੰਸੀਪਲ ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕਰਦਾ ਹੈ। ਉਹ ਪੈਸੇ ਲੈਣ ਸਮੇਂ ਅਧਿਆਪਕਾਂ ਨੂੰ ਕਹਿੰਦਾ ਹੈ ਕਿ ਉਹ ਇਹ ਪੈਸੇ ਪਿੰਡ ਦੇ ਸਰਪੰਚ ਦੇ ਕਹਿਣ ਉੱਤੇ ਲੈ ਰਿਹਾ ਹੈ।

ਇਕ ਅਧਿਆਪਕ ਵਲੋਂ ਪੈਸੇ ਨਾ ਦੇਣ ਤੇ ਪ੍ਰਿੰਸੀਪਲ ਨੇ ਉਨ੍ਹਾਂ ਤੇ ਹੱਥ ਚੁੱਕ ਲਿਆ ਤੇ ਉਨ੍ਹਾਂ ਨੂੰ ਮਾੜੇ ਬੋਲ ਬੋਲੇ ਗਏ, ਇਸੀ ਦੌਰਾਨ ਉਸ ਅਧਿਆਪਕ ਦੀ ਪੱਗ ਵੀ ਉਤਰ ਗਈ। ਹਿੰਦੀ ਦੇ ਅਧਿਆਪਕ ਜਗਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਿੰਸੀਪਲ ਜਦੋਂ ਦੇ ਸਕੂਲ ਵਿੱਚ ਆਏ ਹਨ ਉਨ੍ਹਾਂ ਦਾ ਰਵੱਈਆ ਬੱਚਿਆਂ ਅਤੇ ਅਧਿਆਪਕਾਂ ਪ੍ਰਤੀ ਚੰਗਾ ਨਹੀਂ  ਹੈ ਅਤੇ ਉਹ ਅਧਿਆਪਕਾਂ ਤੋਂ ਪੈਸੇ ਹੀ ਮੰਗਦੇ ਰਹਿੰਦੇ ਹਨ। ਜਗਪ੍ਰੀਤ ਸਿੰਘ ਵੱਲੋਂ ਪੈਸੇ ਦੇਣ ਤੋਂ ਮਨਾ ਕਰਨ ਤੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਥੱਪੜ ਮਾਰਕੇ ਉਨ੍ਹਾਂ ਦੀ ਪੱਗ ਵੀ ਉਤਾਰ ਦਿੱਤੀ ਅਤੇ ਮਾੜੇ ਬੋਲ ਬੋਲੇ ਗਏ।

ਮੌਕੇ ਤੇ ਹਾਜਰ ਗਣਿਤ ਅਧਿਆਪਕਾ ਅਮਨ ਨੇ ਦੱਸਿਆ ਕਿ ਪ੍ਰਿੰਸੀਪਲ ਅਤੇ ਮਾਸਟਰ ਜਗਪ੍ਰੀਤ ਸਿੰਘ ਵਿਚ ਤੂੰ-ਤੂੰ ਮੈਂ-ਮੈਂ ਚੱਲ ਰਹੀ ਸੀ, ਜਿਸ ਦੇ ਚਲਦੇ ਪ੍ਰਿੰਸੀਪਲ ਨੇ ਜਗਪ੍ਰੀਤ ਸਿੰਘ ਨੂੰ ਥੱਪੜ ਮਾਰ ਉਨ੍ਹਾਂ ਦੀ ਬੇਇਜ਼ਤੀ ਕੀਤੀ। ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਗੁਰਸ਼ਮਿੰਦਰ ਦਾ ਕਹਿਣਾ ਹੈ ਕਿ ਉਹ 2013 ਤੋਂ ਪਿੰਡ ਦੀ ਸੇਵਾ ਕਰ ਰਹੇੇ ਹਨ ਅਤੇ ਉਨ੍ਹਾਂ ਵੱਲੋ ਕਿਸੇ ਤੋਂ ਪੈਸੇ ਨਹੀਂ ਮੰਗੇ ਗਏ। ਉਨ੍ਹਾਂ ਇਸ ਮਾਮਲੇ ਦੀ ਨਿਖੇਧੀ ਕੀਤੀ ਹੈ ਅਤੇ ਉਹ ਪੁਲੀਸ ਨੂੰ ਬੇਨਤੀ ਕਰ ਰਹੇ ਹਨ ਕਿ ਪ੍ਰਿੰਸੀਪਲ ਤੇ ਬਣਦੀ ਕਾਰਵਾਈ ਕੀਤੀ ਜਾਵੇ। ਪੁਲੀਸ ਵੱਲੋਂ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *