ਬੱਚੇ ਨੇ ਮਾਰੀ ਨਹਿਰ ਚ ਛਾਲ, ਮਾਂ ਤੇ ਪਿਓ ਨੇ ਵੀ ਬਚਾਉਣ ਲਈ ਮਾਰੀਆਂ ਛਾਲਾਂ

ਕਹਿੰਦੇ ਹਨ ਮਾੜਾ ਸਮਾਂ ਪੁੱਛ ਕੇ ਨਹੀਂ ਆਉਂਦਾ। ਬਸ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਕਿ ਹਾਲਾਤਾਂ ਤੋਂ ਭੱਜਿਆ ਨਹੀਂ ਜਾ ਸਕਦਾ। ਇਹ ਮੰਦਭਾਗੀ ਘਟਨਾ ਵਾਪਰੀ ਹੈ ਸਿੱਧਵਾਂ ਬੇਟ ਵਿਖੇ ਇਕ ਪਰਿਵਾਰ ਨਾਲ। ਮਿਲੀ ਜਾਣਕਾਰੀ ਮੁਤਾਬਕ ਇੱਥੋਂ ਦੀ ਅਨਾਜ ਮੰਡੀ ਵਿੱਚ ਕੁਝ ਪਰਿਵਾਰ ਬੈਠੇ ਹਨ, ਜੋ ਦੇਸੀ ਦਵਾਈਆਂ ਅਤੇ ਸ਼ਿਲਾਜੀਤ ਵਗੈਰਾ ਵੇਚਦੇ ਹਨ। ਇਨ੍ਹਾਂ ਵਿੱਚ ਸਨੀ ਨਾਮ ਦਾ ਵਿਅਕਤੀ ਵੀ ਆਪਣੇ ਪਰਿਵਾਰ ਨਾਲ ਬੈਠਾ ਸੀ।

ਸੰਨੀ ਆਪਣੀ ਪਤਨੀ ਅਤੇ 7 ਸਾਲ ਦੇ ਪੁੱਤਰ ਰੋਹਿਤ ਕੁਮਾਰ ਨਾਲ ਕਾਰ ਧੋਣ ਲਈ ਨਹਿਰ ਤੇ ਚਲਾ ਗਿਆ। ਜਦੋਂ ਸਨੀ ਅਤੇ ਉਸ ਦੀ ਪਤਨੀ ਕਾਰ ਧੋ ਰਹੇ ਸਨ ਤਾਂ ਉਨ੍ਹਾਂ ਦੇ ਮਾਸੂਮ ਪੁੱਤਰ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ। ਪੁੱਤਰ ਰੋਹਿਤ ਨੂੰ ਡੁੱਬਦਾ ਦੇਖ ਪਿਤਾ ਨਹਿਰ ਵਿੱਚ ਕੁੱ-ਦ ਗਿਆ। ਇਨ੍ਹਾਂ ਦੋਵਾਂ ਨੂੰ ਦੇਖਕੇ ਸੰਨੀ ਦੀ ਪਤਨੀ ਨੇ ਵੀ ਨਹਿਰ ਵਿੱਚ ਛਾਲ ਲਗਾ ਦਿੱਤੀ। ਉਸ ਵੇਲੇ ਪਿੰਡ ਤਿਹਾੜਾ ਦੇ 2 ਵਿਅਕਤੀ ਅਜਿੰਦਰਪਾਲ ਸਿੰਘ ਅਤੇ ਉਸ ਦਾ ਸਾਥੀ ਉੱਥੋਂ ਲੰਘ ਰਹੇ ਸਨ।

ਬਿਨਾਂ ਵਕਤ ਗੁਆਏ ਇਸ ਪਰਿਵਾਰ ਨੂੰ ਬਚਾਉਣ ਲਈ ਇਹ ਦੋਵੇਂ ਵਿਅਕਤੀ ਤੁਰੰਤ ਨਹਿਰ ਵਿੱਚ ਕੁੱ-ਦ ਗਏ। ਇਨ੍ਹਾਂ ਨੇ 7 ਸਾਲਾ ਰੋਹਿਤ ਕੁਮਾਰ ਅਤੇ ਉਸ ਦੀ ਮਾਂ ਨੂੰ ਤਾਂ ਬਾਹਰ ਕੱਢ ਲਿਆ ਪਰ ਸਨੀ ਨੂੰ ਨਹੀਂ ਬਚਾ ਸਕੇ। ਸਨੀ ਦੀ ਮ੍ਰਿਤਕ ਦੇਹ ਕੁਝ ਦੂਰੀ ਤੋਂ ਮਿਲੀ ਹੈ। ਮਾਂ ਪੁੱਤਰ ਨੂੰ ਸਿੱਧਵਾਂ ਬੇਟ ਦੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜਗਰਾਓਂ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ। ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਭੇਜ ਦਿੱਤਾ ਗਿਆ।

ਜੇਕਰ ਸਨੀ ਨਹਿਰ ਤੇ ਨਾ ਜਾਂਦਾ ਤਾਂ ਇਹ ਭਾਣਾ ਨਾ ਵਾਪਰਦਾ ਪਰ ਹੋਣੀ ਅੱਗੇ ਕਿਸੇ ਦਾ ਜ਼ੋ ਰ ਨਹੀਂ। ਆਪਣੇ ਪੁੱਤਰ ਨੂੰ ਬਚਾਉਂਦਾ ਹੋਇਆ ਪਿਤਾ ਆਪਣੀ ਜਾਨ ਗੁਆ ਬੈਠਾ। ਪਰਿਵਾਰ ਨੇ ਤਾਂ ਸੋਚਿਆ ਵੀ ਨਹੀਂ ਹੋਣਾ ਕਿ ਕਾਰ ਧੋਣ ਗਏ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਭਾ-ਣਾ ਵਾਪਰ ਜਾਵੇਗਾ। ਗਰਮੀ ਦਾ ਮੌਸਮ ਹੋਣ ਕਾਰਨ ਵੀ ਅੱਜ ਕੱਲ੍ਹ ਲੋਕ ਨਹਿਰਾਂ ਵਿੱਚ ਨਹਾਉਂਦੇ ਦੇਖੇ ਜਾ ਸਕਦੇ ਹਨ। ਇਸ ਨਾਲ ਵੀ ਕਈ ਵਾਰ ਹਾ-ਦ-ਸੇ ਵਾਪਰ ਜਾਂਦੇ ਹਨ ।

Leave a Reply

Your email address will not be published. Required fields are marked *