ਮਰਦੇ ਮੁੰਡੇ ਦੀ ਜਾਨ ਬਚਾਕੇ ਪਾ ਲਿਆ ਸਿਆਪਾ, ਪੁਲਿਸ ਨੇ ਚੱਕ ਲਏ ਕੁੜੀ ਦੇ ਘਰਵਾਲੇ

ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਹੈ ਕਿ ਭਲਾਈ ਦਾ ਜ਼ਮਾਨਾ ਨਹੀਂ ਰਿਹਾ। ਕਈ ਵਾਰ ਇਨਸਾਨ ਤਾਂ ਭਲਾਈ ਕਰਦਾ ਹੈ ਪਰ ਕੰਮ ਉਲਟ ਹੋ ਜਾਂਦਾ ਹੈ। ਜਿਸ ਕਰਕੇ ਆਦਮੀ ਖ਼ੁਦ ਫਸ ਜਾਂਦਾ ਹੈ। ਇਸੇ ਚੱਕਰ ਕਾਰਨ ਕਈ ਵਾਰ ਲੋੜਵੰਦ ਵਿਅਕਤੀ ਦੀ ਵੀ ਮਦਦ ਨਹੀਂ ਹੁੰਦੀ। ਲੁਧਿਆਣਾ ਦੇ ਤਿੰਨ ਨੰਬਰ ਥਾਣੇ ਅਧੀਨ ਹਲਕੇ ਵਿੱਚ ਕੁਝ ਵਿਅਕਤੀਆਂ ਨੂੰ ਦੋ ਵਿਅਕਤੀਆਂ ਦੀ ਮਦਦ ਕਰਨੀ ਮਹਿੰਗੀ ਪੈ ਗਈ। ਪੁਲੀਸ ਉਨ੍ਹਾਂ ਨੂੰ ਚੁੱਕ ਕੇ ਲੈ ਗਈ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਪੁਲੀਸ ਕਮਿਸ਼ਨਰ ਕੋਲ ਚੱਕਰ ਲਗਾ ਰਹੇ ਹਨ।

ਇਕ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਮੁਹੱਲੇ ਵਿਚ 2 ਲੜਕਿਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਵਿਚੋਂ ਇਕ ਦੀ ਉਮਰ 25-26 ਸਾਲ ਹੈ। ਔਰਤ ਦੇ ਦੱਸਣ ਮੁਤਾਬਕ ਇਸ ਲੜਕੇ ਦੀ ਮਾਂ ਦੇ ਕਹਿਣ ਤੇ ਉਸ ਦਾ ਪਤੀ ਅਤੇ ਭਰਾ ਹੋਰ 8-10 ਮੁੰਡਿਆਂ ਨਾਲ ਮਿਲ ਕੇ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਹਸਪਤਾਲ ਲੈ ਗਏ ਪਰ ਪੁਲੀਸ ਨੇ ਮਦਦ ਕਰਨ ਵਾਲਿਆਂ ਨੂੰ ਹੀ ਸੀ.ਐਮ.ਸੀ ਤੋਂ ਚੁੱਕ ਲਿਆ ਹੈ।

ਕਿਸੇ ਅਫ਼ਸਰ ਦਾ ਫੋਨ ਆਉਣ ਤੇ ਪੁਲਿਸ ਨੇ 3-4 ਬੰਦੇ ਤਾਂ ਛੱਡ ਦਿੱਤੇ ਹਨ ਜਦ ਕਿ ਉਸ ਦਾ ਪਤੀ ਅਤੇ ਭਰਾ ਅਤੇ ਕੁਝ ਹੋਰ ਨੂੰ ਨਹੀਂ ਛੱਡਿਆ। ਪੁਲੀਸ ਨੇ ਇਨ੍ਹਾਂ ਨੂੰ ਰਾਤ 3 ਵਜੇ ਫੜਿਆ ਸੀ। ਇਨ੍ਹਾਂ ਦੀ ਖਿੱਚ ਧੂਹ ਵੀ ਕੀਤੀ ਗਈ ਹੈ ਅਤੇ ਪੁਲੀਸ ਨੇ ਮੋਬਾਇਲ ਵੀ ਖੋਹ ਲਏ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਤੁਰੰਤ ਛੱਡਿਆ ਜਾਵੇ। ਜਿਹੜੇ ਨੌਜਵਾਨ ਹਸਪਤਾਲ ਵਿੱਚ ਭਰਤੀ ਹਨ।

ਉਨ੍ਹਾਂ ਦੇ ਬਿਆਨ ਲਏ ਜਾਣ ਤਾਂ ਕਿ ਪਤਾ ਲੱਗ ਸਕੇ ਕਿ ਕਸੂਰਵਾਰ ਕੌਣ ਹੈ ? ਔਰਤ ਨੇ ਦਲੀਲ ਦਿੱਤੀ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਹੈ। ਉਸ ਸਮੇਂ ਉਸ ਦਾ ਪਤੀ ਘਰ ਵਿੱਚ ਹੀ ਸੀ ਅਤੇ ਉਸਦਾ ਭਰਾ ਉੱਥੇ ਆਇਆ ਹੋਇਆ ਸੀ। ਇਕ ਹੋਰ ਔਰਤ ਨੇ ਵੀ ਦੱਸਿਆ ਹੈ ਕਿ ਉਸ ਦਾ ਪੁੱਤਰ ਵੀ 3 ਨੰਬਰ ਥਾਣੇ ਦੀ ਪੁਲੀਸ ਨੇ ਫੜਿਆ ਹੋਇਆ ਹੈ। ਇਨ੍ਹਾਂ ਨੂੰ ਤੁਰੰਤ ਛੱਡਿਆ ਜਾਣਾ ਚਾਹੀਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *