ਮਾਪੇ ਸੋਚ ਰਹੇ ਪੁੱਤ ਕਮਾ ਰਿਹਾ ਵਿਦੇਸ਼ ਚ ਡਾਲਰ- ਜਦੋਂ ਵੇਖੀ ਵਾਇਰਲ ਵੀਡੀਓ ਤਾਂ ਪੈਰਾਂ ਹੇਠੋਂ ਨਿੱਕਲੀ ਜਮੀਨ

ਸਾਡੇ ਮੁਲਕ ਵਿੱਚ ਨੌਜਵਾਨ ਬੇ-ਰੁ-ਜ਼-ਗਾ-ਰੀ ਨਾਲ ਜੂ-ਝ ਰਹੇ ਹਨ। ਪੜ੍ਹੇ ਲਿਖੇ ਨੌਜਵਾਨ ਵਿਹਲੇ ਫਿਰ ਰਹੇ ਹਨ। ਉਨ੍ਹਾਂ ਨੂੰ ਕਿਧਰੇ ਰੁਜ਼ਗਾਰ ਨਹੀਂ ਮਿਲ ਰਿਹਾ। ਨੌਜਵਾਨ ਵਿਦੇਸ਼ ਵਿੱਚ ਜਾ ਕੇ ਧਨ ਕਮਾਉਣ ਦੀ ਇੱਛਾ ਰੱਖਦੇ ਹਨ। ਡਾਲਰਾਂ- ਪੌਂ-ਡਾਂ ਦੀ ਚਮਕ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਜਾਣ ਨੂੰ ਉ-ਕ-ਸਾ-ਉਂ-ਦੀ ਹੈ। ਕਈ ਨੌਜਵਾਨ ਮੁੰਡੇ ਕੁੜੀਆਂ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਚਲੇ ਜਾਂਦੇ ਹਨ। ਕਈਆਂ ਨੂੰ ਬਾਹਰ ਕੰਮ ਨਹੀਂ ਮਿਲਦਾ ਅਤੇ ਕੁਝ ਨਾਲ ਇਹ  ਧੋ-ਖਾ ਕਰ ਜਾਂਦਾ ਹੈ।

ਗੁਰਦਾਸਪੁਰ ਦੇ ਕਾਦੀਆਂ ਨੇੜਲੇ ਪਿੰਡ ਠੀਕਰੀਵਾਲ ਗੁਰਾਇਆ ਦਾ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਦੁਬਈ ਰੁਜ਼ਗਾਰ ਦੀ ਭਾਲ ਵਿੱਚ ਗਿਆ ਸੀ ਪਰ ਏਜੰਟ ਦੁਆਰਾ ਉਸ ਨਾਲ ਧੋ-ਖਾ ਕੀਤਾ ਗਿਆ। ਪਰਿਵਾਰ ਦੇ ਦੱਸਣ ਅਨੁਸਾਰ ਗੁਰਪ੍ਰੀਤ ਸਿੰਘ ਪੜ੍ਹਿਆ ਲਿਖਿਆ ਨੌਜਵਾਨ ਹੈ। ਉਸ ਨੇ ਬੀ.ਏ.ਬੀ.ਐੱਡ. ਕੀਤੀ ਹੋਈ ਹੈ। ਨੌਕਰੀ ਨਾ ਮਿਲਣ ਕਰਕੇ ਉਹ ਦੁਬਈ ਚਲਾ ਗਿਆ।

ਏਜੰਟ ਨੇ ਉਸ ਨੂੰ ਇਹ ਕਹਿ ਕੇ ਭੇਜਿਆ ਕਿ ਉਸ ਦਾ ਤਿੰਨ ਸਾਲ ਦਾ ਵਰਕ ਵੀਜ਼ਾ ਲਗਵਾ ਦਿੱਤਾ ਹੈ। ਜਦ ਕਿ ਅਜਿਹਾ ਨਹੀਂ ਸੀ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਗਏ ਡੇਢ ਸਾਲ ਹੋ ਗਿਆ ਹੈ ਪਰ ਉਸ ਨੇ ਕਦੇ ਵੀ ਆਪਣੇ ਪਰਿਵਾਰ ਨੂੰ ਆਪਣੀ ਹਾਲਤ ਬਿਆਨ ਨਹੀਂ ਕੀਤੀ। ਉਹ ਫੋਨ ਤੇ ਹਮੇਸ਼ਾ ਇਹ ਹੀ ਕਹਿੰਦਾ ਰਿਹਾ ਕਿ ਉਹ ਠੀਕ ਠਾਕ ਹੈ ਅਤੇ ਖੁ-ਸ਼ ਹੈ। ਜਦ ਕਿ ਹਾਲਾਤ ਇਸ ਤੋਂ ਉ-ਲ-ਟ ਸਨ।

ਨੌਜਵਾਨ ਦੇ ਚਾਚਾ ਅਤੇ ਮਾਂ ਨੇ ਦੱਸਿਆ ਹੈ ਕਿ ਪਰਿਵਾਰ ਨੂੰ ਤਾਂ ਉਸ ਦੀ ਸੋਸ਼ਲ ਮੀਡੀਆ ਤੇ ਪਈ ਵੀਡੀਓ ਦੇਖ ਕੇ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਪੁੱਤਰ ਬੇ-ਰੁ-ਜ਼-ਗਾ-ਰ ਦਰ ਦਰ ਦੀਆਂ ਠੋ-ਕ-ਰਾਂ ਖਾ ਰਿਹਾ ਹੈ। ਉਸ ਦਾ ਪਿਤਾ ਜੋ ਕਿ ਪਹਿਲਾਂ ਹੀ ਬੀ-ਮਾ-ਰ ਰਹਿੰਦਾ ਸੀ। ਪੁੱਤਰ ਬਾਰੇ ਜਾਣ ਕੇ ਤੁਰਨੋਂ ਵੀ ਰਹਿ ਗਿਆ ਹੈ। ਪਰਿਵਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਜਾਣ ਪਹਿਚਾਣ ਦੇ ਕੁਝ ਵਿਅਕਤੀ ਹੁਣ ਉਨ੍ਹਾਂ ਦੇ ਪੁੱਤਰ ਨੂੰ ਲੈ ਗਏ ਹਨ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਵਾਪਿਸ ਪੰਜਾਬ ਲਿਆਂਦਾ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *