ਮੋਟਰਸਾਈਕਲ ਤੇ ਗੱਲਾਂ ਕਰਦੇ ਜਾ ਰਹੇ ਸੀ ਮਾਂ ਪੁੱਤ, ਪਿੱਛੋਂ ਆ ਰਹੀ ਸੀ ਮੋਤ

ਦੀਨਾਨਗਰ ਦੇ ਦਬੁਰਜੀ ਨੇੜੇ ਇਕ ਤੇਜ਼ ਰਫਤਾਰ ਆ ਰਹੀ ਕਾਰ ਨੇ ਆਪਣੇ ਅੱਗੇ ਜਾ ਰਹੇ ਮੋਟਰ ਸਾਈਕਲ ਨੂੰ ਟੱ-ਕ-ਰ ਮਾ-ਰ ਦਿੱਤੀ। ਮੋਟਰ ਸਾਈਕਲ ਚਲਾਉਣ ਵਾਲਾ ਵਿਸ਼ਾਲ ਕੁਮਾਰ ਆਪਣੀ ਮਾਂ ਨਿਰਮਲਾ ਕੁਮਾਰੀ ਨੂੰ ਲੈ ਕੇ ਆ ਰਿਹਾ ਸੀ। ਇਹ ਜੀਵਨਵਾਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਮੌਕੇ ਨਿਰਮਲਾ ਕੁਮਾਰੀ ਦੀ ਜਾਨ ਚਲੀ ਗਈ। ਜਦ ਕਿ ਵਿਸ਼ਾਲ ਕੁਮਾਰ ਦੇ ਕਾਫੀ ਸੱ-ਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਕਾਰ ਚਾਲਕ ਨੂੰ ਪੁਲੀਸ ਨੇ ਫ-ੜ ਲਿਆ ਹੈ। ਮ੍ਰਿਤਕ ਦੇਹ ਨੂੰ ਪੋਸ-ਟਮਾ-ਰਟ-ਮ ਲਈ ਹਸਪਤਾਲ ਭੇਜਿਆ ਗਿਆ ਹੈ। ਵਿਸ਼ਾਲ ਕੁਮਾਰ ਦੇ ਰਿਸ਼ਤੇਦਾਰ ਐਡਵੋਕੇਟ ਨਵਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਵਿਸ਼ਾਲ ਉਨ੍ਹਾਂ ਦੇ ਚਾਚੇ ਦਾ ਪੁੱਤਰ ਹੈ। ਜੋ ਮੋਟਰ ਸਾਈਕਲ ਤੇ ਸਵਾਰ ਹੋ ਕੇ ਪਠਾਨਕੋਟ ਵਾਲੇ ਪਾਸੇ ਤੋਂ ਗੁਰਦਾਸਪੁਰ ਵੱਲ ਨੂੰ ਆ ਰਿਹਾ ਸੀ। ਵਿਸ਼ਾਲ ਦੀ ਮਾਤਾ ਨਿਰਮਲਾ ਕੁਮਾਰੀ ਵੀ ਉਸ ਦੇ ਨਾਲ ਸੀ।

ਜਦੋਂ ਇਹ ਦੀਨਾਨਗਰ ਦੇ ਦਬੁਰਜੀ ਬਾਈਪਾਸ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਨਵਦੀਪ ਕੁਮਾਰ ਦੇ ਦੱਸਣ ਮੁਤਾਬਿਕ ਇਸ ਦੌਰਾਨ ਨਿਰਮਲਾ ਕੁਮਾਰੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ ਵਿਸ਼ਾਲ ਕੁਮਾਰ ਨੂੰ ਕਾਫੀ ਸੱ-ਟਾਂ ਲੱਗੀਆਂ ਹਨ। ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਨਵਦੀਪ ਕੁਮਾਰ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਲਗਪਗ 6 ਵਜੇ ਸਡ਼ਕ ਹਾਦਸੇ ਨਾਲ ਸਬੰਧਤ ਉਨ੍ਹਾਂ ਕੋਲ ਦੋ ਮੈਂਬਰ ਲਿਆਂਦੇ ਗਏ ਸਨ। ਜਿਨ੍ਹਾਂ ਵਿੱਚੋਂ ਨਿਰਮਲਾ ਕੁਮਾਰੀ ਨਾਮ ਦੀ ਔਰਤ ਮ੍ਰਿਤਕ ਹਾਲਤ ਵਿੱਚ ਸੀ। ਮ੍ਰਿਤਕ ਦੇਹ ਪੋਸ-ਟਮਾ-ਰਟ-ਮ ਲਈ ਰਖਵਾ ਦਿੱਤੀ ਗਈ ਹੈ। ਡਾਕਟਰ ਦੇ ਦੱਸਣ ਮੁਤਾਬਕ ਵਿਸ਼ਾਲ ਕੁਮਾਰ ਦੇ ਸੱ-ਟਾਂ ਲੱਗੀਆਂ ਹਨ। ਜਿਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ।

Leave a Reply

Your email address will not be published. Required fields are marked *