ਮੋਟਰਸਾਈਕਲ ਦੀ ਚੈਨ ਚ ਫਸ ਗਈ ਬਜ਼ੁਰਗ ਔਰਤ ਦੀ ਚੁੰਨੀ, ਦੇਖਣ ਵਾਲਿਆਂ ਦੀ ਕੰਬ ਗਈ ਰੂਹ-ਗਰਦਨ ਹੋਈ ਸ਼ਰੀਰ ਤੋਂ ਅਲੱਗ

ਕੋਟਕਪੂਰਾ ਦੀ ਇੱਕ ਬਜ਼ੁਰਗ ਔਰਤ ਦੀ ਚੁੰਨੀ ਮੋਟਰਸਾਈਕਲ ਦੀ ਚੇਨ ਵਿੱਚ ਫਸ ਜਾਣ ਕਰਕੇ ਉਸ ਦੀ ਗਰਦਨ ਬਾਕੀ ਸਰੀਰ ਤੋਂ ਅਲੱਗ ਹੋ ਗਈ। ਬਜ਼ੁਰਗ ਔਰਤ ਦਾ ਨਾਮ ਸੁਖਪਾਲ ਕੌਰ ਸੀ। ਉਹ ਆਪਣੇ ਗੁਆਂਢੀ ਲੜਕਿਆਂ ਨਾਲ ਮੁਕਤਸਰ ਵਿਖੇ ਆਪਣੀ ਧੀ ਨੂੰ ਮਿਲਣ ਜਾ ਰਹੀ ਸੀ। ਜਿਸ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਜਦੋਂ ਪੁਲਿਸ ਪਹੁੰਚੀ ਤਾਂ ਮਾਤਾ ਦੀ ਗਰਦਨ ਧ-ੜ ਤੋਂ ਅਲੱਗ ਹੋ ਚੁੱਕੀ ਸੀ ਅਤੇ ਉਸ ਦੀ ਮ੍ਰਤਕ ਦੇਹ ਸੜਕ ਕਿਨਾਰੇ ਪਈ ਸੀ। ਪੁਲਿਸ ਨੇ ਮ੍ਰਤਕ ਸੁਖਪਾਲ ਕੌਰ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰ ਦਿੱਤੀ ਹੈ। ਮ੍ਰਤਕ ਸੁਖਪਾਲ ਕੌਰ ਦੇ ਗੁਆਂਢੀ ਨੌਜਵਾਨ ਵਿਜੈ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ।

ਉਹ ਤਿੰਨ ਜਣੇ ਇਕ ਮੋਟਰਸਾਈਕਲ ਤੇ ਜਾ ਰਹੇ ਸਨ। ਮਾਤਾ ਉਸ ਦੇ ਪਿੱਛੇ ਸੀ ਮਾਤਾ ਉਨ੍ਹਾਂ ਨਾਲ ਗੱਲਾਂ ਕਰ ਰਹੀ ਸੀ ਕਿ ਉਹ ਆਪਣੀ ਧੀ ਨੂੰ ਮਿਲਣ ਜਾ ਰਹੀ ਹੈ। ਜਿਸ ਕੋਲ ਬੇਟੀ ਹੋਈ ਹੈ। ਵਿਜੇ ਕੁਮਾਰ ਦਾ ਕਹਿਣਾ ਹੈ ਕਿ ਪਤਾ ਨਹੀਂ ਮਾਤਾ ਨੂੰ ਚੱਕਰ ਆਇਆ ਜਾਂ ਕੀ ਹੋਇਆ, ਉਹ ਪਿੱਛੇ ਨੂੰ ਡਿੱ-ਗ ਗਈ। ਉਨ੍ਹਾਂ ਦੀ ਚੁੰਨੀ ਮੋਟਰਸਾਈਕਲ ਦੀ ਚੈਨ ਵਿੱਚ ਫ-ਸ ਗਈ। ਨੀਰਜ ਸ਼ਰਮਾ ਦੇ ਦੱਸਣ ਮੁਤਾਬਿਕ ਬਜ਼ੁਰਗ ਮਾਤਾ ਰਾਤ ਸਮੇਂ ਵੀ ਆਈ ਅਤੇ ਸਵੇਰੇ ਵੀ ਆਈ ਕਿ ਉਸ ਨੂੰ ਮੁਕਤਸਰ ਸਾਹਿਬ ਤੱਕ ਲੈ ਜਾਣ। ਨੀਰਜ ਅਨੁਸਾਰ ਉਹ ਮੋਟਰਸਾਈਕਲ ਚਲਾ ਰਿਹਾ ਸੀ। ਉਹ ਹਰ ਰੋਜ਼ ਮੁਕਤਸਰ ਜਾਂਦੇ ਆਉਂਦੇ ਹਨ। ਹੋ ਸਕਦਾ ਹੈ ਮਾਤਾ ਨੂੰ ਚੱਕਰ ਆ ਗਿਆ ਹੋਵੇ।

ਉਨ੍ਹਾਂ ਦੀ ਚੁੰਨੀ ਚੈਨ ਵਿੱਚ ਫ-ਸ ਗਈ। ਉਨ੍ਹਾਂ ਨੂੰ ਚੀ-ਕ ਦੀ ਆਵਾਜ਼ ਸੁਣਾਈ ਦਿੱਤੀ ਅਤੇ ਮਾਤਾ ਥੱਲੇ ਡਿੱਗ ਪਈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 9 ਵਜੇ ਬਜ਼ੁਰਗ ਮਾਤਾ ਸੁਖਪਾਲ ਕੌਰ ਦੀ ਜਾਨ ਜਾਣ ਦੀ ਖ਼ਬਰ ਮਿਲੀ ਸੀ। ਅਧਿਕਾਰੀ ਅਨੁਸਾਰ ਮਾਤਾ ਦੇ ਪੁੱਤਰ ਨੇ ਬਿਆਨ ਦਿੱਤਾ ਹੈ ਕਿ ਲਾ-ਕ-ਡਾ-ਉ-ਨ ਹੋਣ ਕਾਰਨ ਕੋਈ ਸਾਧਨ ਨਾ ਹੋਣ ਕਰਕੇ ਮਾਤਾ ਆਪਣੇ ਗੁਆਂਢੀ ਲੜਕੇ ਦੇ ਮੋਟਰਸਾਈਕਲ ਤੇ ਮੁਕਤਸਰ ਸਾਹਿਬ ਗਈ ਸੀ ਕਿ ਉਸ ਦੀ ਚੁੰਨੀ ਮੋਟਰਸਾਈਕਲ ਦੀ ਚੇਨ ਵਿੱਚ ਫ-ਸ ਜਾਣ ਕਰਕੇ ਮਾਤਾ ਦੀ ਗਰਦਨ ਤੋਂ ਬਾਕੀ ਸਰੀਰ ਅਲੱਗ ਹੋ ਗਿਆ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *