ਵਿਆਹ ਕਰਵਾਕੇ ਨਵੀਂ ਵਿਆਹੀ ਨਾਲ ਆ ਰਿਹਾ ਸੀ ਵਾਪਿਸ-ਰਸਤੇ ਚ ਮਿਲ ਗਈ ਪੁਲਿਸ-ਦੇਖੋ ਵੀਡੀਓ

ਅੰਮ੍ਰਿਤਸਰ ਦੇ ਅਜਨਾਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੂੰ ਵਿਆਹ ਕਰਵਾਉਣ ਤੋਂ ਬਾਅਦ ਲਾੜੀ ਕੰਚਨ ਸਮੇਤ ਵਾਪਿਸ ਆਉਣ ਸਮੇਂ ਪੁਲਿਸ ਅਧਿਕਾਰੀਆਂ ਨੇ ਰਸਤੇ ਵਿੱਚ ਰੋ-ਕ ਲਿਆ। ਇਸ ਸਮੇਂ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਵੀ ਗੱਡੀ ਵਿੱਚ ਮੌਜੂਦ ਸਨ। ਇਸ ਤਰ੍ਹਾਂ ਸਿਰਫ ਚਾਰ ਜਾਣੇ ਹੀ ਗੱਡੀ ਵਿੱਚ ਸਨ। ਪੁਲਿਸ ਨੇ ਇਸ ਨਵ ਵਿਆਹੀ ਜੋੜੀ ਦਾ ਸਵਾਗਤ ਕੀਤਾ। ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਇੰਨਾ ਹੀ ਨਹੀਂ ਸ਼-ਗ-ਨ ਵੀ ਦਿੱਤਾ। ਇਹ ਸਭ ਕੁਝ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਨਾਵਲਟੀ ਚੌਕ ਵਿੱਚ ਵਾਪਰਿਆ।

ਜੋ ਨਵ ਵਿਆਹੀ ਜੋੜੀ ਲਈ ਯਾਦਗਾਰੀ ਬਣ ਗਿਆ। ਪੰਜਾਬ ਵਿੱਚ ਲੱਗੇ ਕਰਫਿਊ ਕਾਰਨ ਅੱਜ ਕੱਲ੍ਹ ਸਭ ਵਿਆਹ ਸਾ-ਦੇ ਢੰਗ ਨਾਲ ਹੋਣ ਲੱਗੇ ਹਨ। ਸਿਰਫ ਪਰਿਵਾਰ ਦੇ ਮੈਂਬਰ ਹੀ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹਨ। ਅਜਿਹਾ ਹੀ ਅਜਨਾਲਾ ਦੇ ਹਰਪ੍ਰੀਤ ਸਿੰਘ ਦੇ ਵਿਆਹ ਵਿੱਚ ਹੋਇਆ। ਜਦੋਂ ਉਹ ਵਿਆਹ ਤੋਂ ਵਾਪਿਸ ਮੁੜਦੇ ਸਮੇਂ ਆਪਣੀ ਨਵ ਵਿਆਹੁਤਾ ਮਾਤਾ ਅਤੇ ਪਿਤਾ ਸਮੇਤ ਲਾਰੈਂਸ ਰੋਡ ਤੇ ਨਾਵਲਟੀ ਚੌਕ ਵਿਚ ਪਹੁੰਚੇ ਤਾਂ ਉਨ੍ਹਾਂ ਨੂੰ ਪੁਲਿਸ ਨੇ ਰੋ-ਕ ਲਿਆ।

ਹਰਪ੍ਰੀਤ ਸਿੰਘ ਅਤੇ ਲਾੜੀ ਕੰਚਨ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਪੁਲਿਸ ਦੁਆਰਾ ਦਿੱਤੀਆਂ ਜਾ ਰਹੀਆਂ ਹ-ਦਾ-ਇ-ਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਹ ਸਾਡੀ ਭਲਾਈ ਲਈ ਹੀ ਕਰਫਿਊ ਦੌਰਾਨ ਸ-ਖ਼-ਤਾ-ਈ ਵਰਤ ਰਹੇ ਹਨ। ਉਹ ਪਰਿਵਾਰ ਦੇ ਮੈਂਬਰ ਹੀ ਵਿਆਹ ਵਿੱਚ ਸ਼ਾਮਿਲ ਹੋਏ ਹਨ। ਲਾੜੀ ਕੰਚਨ ਦਾ ਕਹਿਣਾ ਹੈ ਕਿ ਉਸ ਤੇ ਟੀ ਵੀ ਤੇ ਖ਼ਬਰਾਂ ਵਿੱਚ ਪੁਲਿਸ ਨੂੰ ਨਵ ਵਿਆਹੇ ਜੋੜਿਆਂ ਨੂੰ ਸਨਮਾਨਿਤ ਕਰਦੇ ਦੇਖਿਆ ਸੀ।

ਉਹ ਇਸ ਨੂੰ ਝੂ-ਠ ਹੀ ਸਮਝਦੀ ਸੀ ਪਰ ਅੱਜ ਉਸ ਨੂੰ ਸੱਚਾਈ ਪਤਾ ਲੱਗੀ ਹੈ। ਪੁਲਿਸ ਚੌਕੀ ਇੰਚਾਰਜ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਨਾਕੇ ਦੌਰਾਨ ਉਨ੍ਹਾਂ ਨੇ ਫੁੱਲਾਂ ਵਾਲੀ ਗੱਡੀ ਰੋਕੀ ਤਾਂ ਦੇਖਿਆ ਗੱਡੀ ਵਿੱਚ ਸਿਰਫ਼ ਚਾਰ ਮੈਂਬਰ ਸਨ। ਇਨ੍ਹਾਂ ਨੇ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ। ਜਿਸ ਤੋਂ ਖੁ-ਸ਼ ਹੋ ਕੇ ਉਨ੍ਹਾਂ ਨੇ ਇਸ ਨਵੀਂ ਵਿਆਹੀ ਜੋੜੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਦਾ-ਜ ਪ੍ਰ-ਥਾ ਤੇ ਵੀ ਰੋ-ਕ ਲੱਗਦੀ ਹੈ। ਉਨ੍ਹਾਂ ਨੇ ਇਸ ਪਰਿਵਾਰ ਦੀ ਪ੍ਰਸੰਸਾ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *