ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਖੇਤੀ ਲਈ ਹਾੜ੍ਹੀ ਦੀਆਂ ਫ਼ਸਲਾਂ ਨੂੰ ਪਾਣੀ ਦੇਣ ਲਈ ਸਮਾਂ ਉਲੀਕਿਆ ਗਿਆ ਹੈ। ਇਹ ਸਮਾਂ 25 ਜਨਵਰੀ 2021 ਤੋਂ 1 ਫਰਵਰੀ 2021 ਤੱਕ ਦਾ ਹੋਵੇਗਾ। ਇਸ ਪ੍ਰੋਗਰਾਮ ਅਧੀਨ ਵੱਖ ਵੱਖ ਜਲ ਸਰੋਤਾਂ ਨੂੰ “ਏ” ਅਤੇ “ਬੀ” ਸ਼੍ਰੇਣੀ ਵਿੱਚ ਰੱਖ ਕੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।
ਸਰਹਿੰਦ ਕੈਨਾਲ ਸਿਸਟਮ ਅਤੇ ਇਸ ਦੀਆਂ ਨਹਿਰਾਂ ਜਿਨ੍ਹਾਂ ਵਿਚ ਪਟਿਆਲਾ ਫੀਡਰ, ਅਬੋਹਰ ਬ੍ਰਾਂਚ, ਸਿਧਵਾਂ ਬ੍ਰਾਂਚ, ਬਠਿੰਡਾ ਬ੍ਰਾਂਚ, ਬਿਸਤ ਦੁਆਬ ਕੈਨਾਲ ਵਿੱਚ ਕ੍ਰਮਵਾਰ ਪਹਿਲੇ ਦੂਜੇ ਤੀਜੇ ਚੌਥੇ ਅਤੇ ਪੰਜਵੇਂ ਨੰਬਰ ਤੇ ਪਾਣੀ ਛੱਡੇ ਜਾਣ ਦਾ ਪ੍ਰੋਗਰਾਮ ਹੈ। “ਏ” ਅਤੇ “ਬੀ” ਸ਼੍ਰੇਣੀ ਵਿੱਚ ਰੱਖੇ ਗਏ ਜਲ ਸਰੋਤਾਂ ਵਿੱਚੋਂ “ਬੀ” ਸ਼੍ਰੇਣੀ ਨੂੰ ਪਹਿਲ ਦੇ ਆਧਾਰ ਤੇ ਪਾਣੀ ਦਿੱਤਾ ਜਾਵੇਗਾ।
ਜਦ ਕਿ ਬਾਕੀ ਬ-ਚ-ਦਾ ਪਾਣੀ “ਏ” ਸ਼੍ਰੇਣੀ ਨੂੰ ਦਿੱਤਾ ਜਾਵੇਗਾ। ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ “ਬੀ” ਸ਼੍ਰੇਣੀ ਵਿਚ ਆਉਂਦੀਆਂ ਹਨ। ਜਦ ਕਿ ਭਾਖੜਾ ਮੇਨ ਲਾਈਨ ਬੀ ਐੱਮ ਐੱਲ ਸ਼੍ਰੇਣੀ ਏ ਵਿਚ ਰੱਖੀ ਗਈ ਹੈ। ਅਪਰਬਾਰੀ ਦੋਆਬ ਦੀ ਮੇਨ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹੇ “ਬੀ” ਸ਼੍ਰੇਣੀ ਵਿਚ ਆਉਂਦੇ ਹਨ ਅਤੇ ਲਾਹੌਰ ਬ੍ਰਾਂਚ, ਸਭਰਾਉਂ ਬ੍ਰਾਂਚ ਅਤੇ ਕਸੂਰ ਬਰਾਂਚ “ਏ” ਸ਼੍ਰੇਣੀ ਵਿਚ ਹਨ। ਹਰੀਕੇ ਸਿਸਟਮ ਦੇ ਜਲ ਸਰੋਤਾਂ ਨੂੰ ਵੀ “ਬੀ” ਸ਼੍ਰੇਣੀ ਅਤੇ “ਏ” ਸ਼੍ਰੇਣੀ ਦੇ ਹਿਸਾਬ ਨਾਲ ਪਾਣੀ ਦਿੱਤਾ ਜਾਵੇਗਾ।