ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ ਹੁਣ ਹਰ ਕੋਈ ਆਪਣੀ ਜਨਮ ਸਰਟੀਫਿਕੇਟ ਉੱਤੇ ਆਪਣਾ ਨਾਮ ਦਰਜ ਕਰਵਾ ਸਕਦਾ ਹੈ। ਪਹਿਲਾਂ ਇਹ ਸਹੂਲਤ ਉਨ੍ਹਾਂ ਬੱਚਿਆਂ ਨੂੰ ਹੀ ਸੀ। ਜਿਨ੍ਹਾਂ ਦੀ ਉਮਰ ਹੁਣ 15 ਸਾਲ ਹੋ ਚੁੱਕੀ ਹੈ। ਜਿਨ੍ਹਾਂ ਦਾ ਜਨਮ 2004 ਤੋਂ ਪਹਿਲਾਂ ਹੋਇਆ ਹੈ। ਉਨ੍ਹਾਂ ਦੇ ਜਨਮ ਸਰਟੀਫ਼ਿਕੇਟਾਂ ਵਿੱਚ ਸਿਰਫ਼ ਉਨ੍ਹਾਂ ਦਾ ਲਿੰ-ਗ ਭਾਵ ਮੁੰਡਾ ਜਾਂ ਕੁੜੀ ਲਿਖਿਆ ਜਾਂਦਾ ਸੀ
ਅਤੇ ਉਸ ਬੱਚੇ ਦੇ ਮਾਤਾ ਪਿਤਾ ਦਾ ਨਾਮ ਲਿਖ ਦਿੱਤਾ ਜਾਂਦਾ ਸੀ। ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਇਸ ਦੀ ਵਜ੍ਹਾ ਨਾਲ ਰੁ-ਕਾ-ਵ-ਟ ਪੇਸ਼ ਆਉਂਦੀ ਸੀ। ਕਿਉਂਕਿ ਇਮੀਗ੍ਰੇਸ਼ਨ ਸੈਕਟਰ ਵਿਚ ਮੰਗ ਕੀਤੀ ਜਾਂਦੀ ਸੀ ਕਿ ਵਿਅਕਤੀ ਦੇ ਜਨਮ ਸਰਟੀਫਿਕੇਟ ਉੱਤੇ ਉਸ ਦਾ ਨਾਮ ਹੋਣਾ ਵੀ ਜ਼ਰੂਰੀ ਹੈ। ਜਲੰਧਰ ਕੇਂਦਰੀ ਤੋਂ ਵਿਧਾਇਕ ਰਾਜਿੰਦਰ ਬੇਰੀ ਦੁਆਰਾ ਇਹ ਮਾਮਲਾ ਆਪਣੀ ਸਰਕਾਰ ਦੇ ਧਿਆਨ ਵਿੱਚ ਦਿਖਾਏ ਜਾਣ ਤੇ ਸੂਬਾ ਸਰਕਾਰ ਨੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਲਿਖਿਆ।
ਕੇਂਦਰ ਸਰਕਾਰ ਦੁਆਰਾ ਹਾਮੀ ਭਰੇ ਜਾਣ ਤੋਂ ਬਾਅਦ ਸੂਬਾ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ 5 ਸਾਲ ਦੇ ਅੰਦਰ ਅੰਦਰ ਆਪਣੀ ਜਨਮ ਸਰਟੀਫ਼ਿਕੇਟਾਂ ਤੇ ਆਪਣਾ ਨਾਮ ਦਰਜ ਕਰਵਾਉਣ ਦੀ ਛੋਟ ਦਿੱਤੀ ਹੈ। ਕਿਸੇ ਵਿਅਕਤੀ ਦੀ ਕਿੰਨੀ ਵੀ ਉਮਰ ਹੋਵੇ। ਉਹ ਆਪਣੇ ਜਨਮ ਸਰਟੀਫਿਕੇਟ ਵਿੱਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ। ਸਰਕਾਰ ਦੇ ਇਸ ਐਲਾਨ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਖੁਸ਼ੀ ਹੋਵੇਗੀ। ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਹਨ, ਕਿਉਂਕਿ ਵਿਦੇਸ਼ ਜਾਣ ਦੇ ਚਾਹਵਾਨਾਂ ਤੋਂ ਉਨ੍ਹਾਂ ਦੇ ਜਨਮ ਸਰਟੀਫਿਕੇਟ ਵਿੱਚ ਉਨ੍ਹਾਂ ਦਾ ਨਾਮ ਹੋਣ ਦੀ ਮੰਗ ਕੀਤੀ ਜਾਂਦੀ ਹੈ।