ਬੁਰਾ ਫਸਿਆ ਆਨਲਾਈਨ ਗੇਮ ਖੇਡਣ ਵਾਲਾ ਬੱਚਾ, ਭੇਤ ਖੁੱਲਣ ਤੋਂ ਬਾਅਦ ਕੀਤੀ ਤੋਬਾ

ਜਿਉਂ ਜਿਉਂ ਸਮਾਂ ਬਦਲ ਰਿਹਾ ਹੈ, ਤਿਉਂ ਤਿਉਂ ਖੇਡਾਂ ਵੀ ਬਦਲ ਰਹੀਆਂ ਹਨ। ਪਹਿਲਾਂ ਬੱਚੇ ਗਰਾਊਂਡ ਵਿੱਚ ਕਬੱਡੀ, ਫੁੱਟਬਾਲ ਅਤੇ ਵਾਲੀਬਾਲ ਆਦਿ ਖੇਡਾਂ ਖੇਡਣ ਵਿਚ ਦਿਲਚਸਪੀ ਰੱਖਦੇ ਸਨ ਪਰ ਅੱਜ ਕੱਲ੍ਹ ਬੰਦ ਕਮਰਿਆਂ ਵਿੱਚ ਹੀ ਮੋਬਾਇਲ ਤੇ ਖੇਡਾਂ ਖੇਡੀਆਂ ਜਾਂਦੀਆਂ ਹਨ। ਗੁਰਦਾਸਪੁਰ ਦਾ ਆਰੁਸ਼ ਨਾਮ ਦਾ ਬੱਚਾ ਇਸੇ ਉਦੇਸ਼ ਲਈ ਆਪਣੇ ਘਰ ਤੋਂ ਲਗਭਗ 50 ਹਜ਼ਾਰ ਰੁਪਏ ਚੋ-ਰੀ ਕਰਕੇ ਇਸ ਦੇ ਰਿਚਾਰਜ ਕਰਵਾ ਚੁੱਕਾ ਹੈ। ਆਰੁਸ਼ ਨੇ ਦੱਸਿਆ ਕਿ ਉਸ ਦੇ ਦੋਸਤ ਨੇ ਉਸ ਨੂੰ 3 ਫਾਇਰ ਨਾਮ ਦੀ ਗੇਮ ਬਾਰੇ ਦੱਸਿਆ ਸੀ।

ਜੋ ਉਸ ਨੇ ਪਲੇਅ ਸਟੋਰ ਤੋਂ ਡਾਊਨਲੋਡ ਕਰ ਲਈ। ਉਹ ਪ੍ਰਤੀ ਦਿਨ 1600 ਰੁਪਏ ਦੇ ਹਿਸਾਬ ਨਾਲ 10-12 ਰਿਚਾਰਜਾਂ ਸਮੇਤ ਹੁਣ ਤਕ ਲਗਭਗ 50 ਹਜ਼ਾਰ ਰੁਪਏ ਦੇ ਰਿਚਾਰਜ ਕਰਵਾ ਚੁੱਕਾ ਹੈ। ਆਰੁਸ਼ ਦੇ ਦੱਸਣ ਮੁਤਾਬਕ ਅਖੀਰ ਨੂੰ ਉਸ ਨੇ ਖੁਦ ਹੀ ਆਪਣੇ ਮਾਤਾ ਪਿਤਾ ਨੂੰ ਦੱਸ ਦਿੱਤਾ ਕਿ ਉਹ ਹੀ ਘਰ ਵਿਚ ਚੋ-ਰੀ ਕਰਦਾ ਹੈ। ਉਸ ਦੇ ਮਾਤਾ ਪਿਤਾ ਨੇ ਉਸ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ। ਆਰੁਸ਼ ਨੇ ਆਪਣੇ ਦੋਸਤਾਂ ਨੂੰ ਵੀ ਇਹ ਗੇਮ ਖੇਡਣ ਤੋਂ ਤੌ-ਬਾ ਕਰ ਦੇਣ ਦੀ ਸਲਾਹ ਦਿੱਤੀ ਹੈ।

ਆਰੁਸ਼ ਦੀ ਮਾਂ ਸਾਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੇਮ ਖੇਡਣ ਵੇਲੇ ਇਕੱਲਾ ਹੀ ਬੋਲਦਾ ਰਹਿੰਦਾ ਸੀ। ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਆਨਲਾਈਨ ਗੇਮ ਖੇਡ ਰਿਹਾ ਹੈ। ਫਿਰ ਉਹ ਰਿਚਾਰਜ ਕਰਵਾ ਕੇ ਗੇਮ ਖੇਡਣ ਲੱਗਾ। ਜਿਸ ਕਰਕੇ ਮਾਤਾ ਪਿਤਾ ਨੇ ਉਸ ਨੂੰ ਝਿ-ੜ-ਕ ਕੇ ਰੋਕ ਦਿੱਤਾ ਪਰ 3-4 ਮਹੀਨੇ ਬਾਅਦ ਆਰੁਸ਼ ਨੇ ਫੇਰ ਉਹੀ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਘਰ ਵਿਚੋਂ ਪੈਸੇ ਚੋ-ਰੀ ਹੋਣ ਲੱਗੇ। ਆਰੁਸ਼ ਦੀ ਮਾਂ ਸਾਰਾ ਦੇ ਦੱਸਣ ਮੁਤਾਬਕ ਇੱਕ ਵਾਰ ਘਰ ਵਿਚੋਂ ਇਕੱਠੇ ਹੀ 18 ਹਜ਼ਾਰ ਰੁਪਏ ਚੋ-ਰੀ ਹੋ ਗਏ।

ਕੁਝ ਦਿਨਾਂ ਬਾਅਦ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਕੰਮ ਉਸ ਨੇ ਹੀ ਕੀਤਾ ਹੈ। ਉਸ ਨੇ ਪ੍ਰਤੀ ਦਿਨ 1600 ਰੁਪਏ ਦੇ ਹਿਸਾਬ ਨਾਲ 10-12 ਰਿਚਾਰਜ ਕਰਵਾ ਲਏ। ਸਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਹੁਣ ਤਕ ਲਗਭਗ 50 ਹਜ਼ਾਰ ਰੁਪਏ ਬ-ਰ-ਬਾ-ਦ ਕਰ ਚੁੱਕਾ ਹੈ। ਹੁਣ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਸਮਝਾਇਆ ਕਿ ਉਹ ਅੱਗੇ ਤੋਂ ਅਜਿਹਾ ਨਾ ਕਰੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਗੇਮਾਂ ਤੇ ਪਾ-ਬੰ-ਦੀ ਲਗਾਈ ਜਾਵੇ ਤਾਂ ਕਿ ਬੱਚੇ ਇਸ ਪਾਸੇ ਨਾ ਜਾਣ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *