ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ- ਸੋਨਾ ਹੋ ਗਿਆ ਸਸਤਾ-ਜਾਣੋ ਨਵੇਂ ਰੇਟ

ਕਿਸੇ ਵੀ ਚੀਜ਼ ਦੀ ਕੀਮਤ ਸਥਿਰ ਨਹੀਂ ਰਹਿੰਦੀ। ਕੀਮਤਾਂ ਘਟਦੀਆਂ ਵਧਦੀਆਂ ਰਹਿੰਦੀਆਂ ਹਨ। ਦਿੱਲੀ ਦੇ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਮੂਲੀ ਕਮੀ ਦੇਖਣ ਨੂੰ ਮਿਲੀ ਹੈ। ਸੋਮਵਾਰ ਨੂੰ ਬੀਤੇ ਸੈਸ਼ਨ ਦੇ ਮੁਕਾਬਲੇ ਪ੍ਰਤੀ 10 ਗਰਾਮ ਸੋਨੇ ਦੀ ਕੀਮਤ ਵਿੱਚ 152 ਰੁਪਏ ਦੀ ਕਮੀ ਦੇਖੀ ਗਈ ਹੈ। ਪਿਛਲੇ ਸੈਸ਼ਨ ਵਿੱਚ ਸੋਨੇ ਦੀ ਕੀਮਤ ਪ੍ਰਤੀ 10 ਗਰਾਮ 48259 ਰੁਪਏ ਸੀ। ਜੋ ਕਿ ਸੋਮਵਾਰ ਨੂੰ ਘਟ ਕੇ ਪ੍ਰਤੀ 10 ਗਰਾਮ 48107 ਰੁਪਏ ਰਹਿ ਗਈ।

ਇਸ ਤਰ੍ਹਾਂ ਹੀ ਚਾਂਦੀ ਦੀ ਕੀਮਤ ਵਿੱਚ ਵੀ ਕਮੀ ਦੇਖਣ ਨੂੰ ਮਿਲੀ ਹੈ। ਪਿਛਲੇ ਸੈਸ਼ਨ ਵਿੱਚ ਚਾਂਦੀ ਦੀ ਕੀਮਤ ਪ੍ਰਤੀ ਕਿਲੋ 70465 ਰੁਪਏ ਸੀ ਜੋ ਸੋਮਵਾਰ ਨੂੰ 540 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਘਟ ਕੇ 69925 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਖਲੋਤੀ। ਪਿਛਲੇ ਸਾਲ 2020 ਵਿੱਚ ਲਾਕਡਾਊਨ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਸੀ।

ਅਗਸਤ 2020 ਵਿੱਚ ਸੋਨਾ ਪ੍ਰਤੀ 10 ਗਰਾਮ 56200 ਰੁਪਏ ਨੂੰ ਵਿਕ ਚੁੱਕਾ ਹੈ। ਧਨ ਨੂੰ ਸੁਰੱਖਿਅਤ ਰੱਖਣ ਲਈ ਸੋਨਾ ਇੱਕ ਵਧੀਆ ਸਾਧਨ ਹੈ । ਪਿਛਲੇ ਸਾਲ ਜਦੋਂ ਸਾਰੇ ਕਾਰੋਬਾਰ ਬੰਦ ਹੋ ਚੁੱਕੇ ਸਨ ਤਾਂ ਲੋਕਾਂ ਨੇ ਸੋਨਾ ਖ਼ਰੀਦਣਾ ਸ਼ੁਰੂ ਕਰ ਦਿੱਤਾ ਸੀ । ਜਿਸ ਕਰ ਕੇ ਸੋਨੇ ਚਾਂਦੀ ਦੇ ਭਾਅ ਅਸਮਾਨੀ ਚੜ੍ਹ ਗਏ ਸਨ । ਇਸ ਤੋਂ ਬਾਅਦ ਜਦੋਂ ਕੋ-ਰੋ-ਨਾ ਵੈਕਸੀਨ ਮਾਰਕੀਟ ਵਿੱਚ ਆਈ ਅਤੇ ਕੁਝ ਕਾਰੋਬਾਰ ਚੱਲਣ ਲੱਗੇ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਕਮੀ ਦੇਖਣ ਨੂੰ ਮਿਲੀ।

Leave a Reply

Your email address will not be published. Required fields are marked *