ਰੇਹੜੀ ਵਾਲੇ ਨੇ ਕਾਰ ਚੋਂ ਕੱਢ ਵੱਡੇ ਅਫਸਰਾਂ ਨਾਲ ਕੀਤੀ ਜੱਗੋ ਤੇਰਵੀ

ਕੋ-ਰੋ-ਨਾ ਦੇ ਮਾਮਲੇ ਵਧ ਜਾਣ ਕਾਰਨ ਹਾਲਾਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰਨੀ ਜ਼ਰੂਰੀ ਕਰ ਦਿੱਤੀ ਗਈ ਹੈ। ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਂਦਾ ਹੈ। ਸਮਾਜਕ ਦੂਰੀ ਬਣਾ ਕੇ ਰੱਖਣ ਲਈ ਕਿਹਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਮੱਧ ਪ੍ਰਦੇਸ਼ ਦੇ ਸਲਵਾਨੀ ਥਾਣੇ ਵੀ ਦੱਸੀ ਜਾ ਰਹੀ ਹੈ।

ਇਸ ਵੀਡੀਓ ਵਿਚ ਇਕ ਨੌਜਵਾਨ ਕਾਰ ਵਿਚ ਬੈਠੇ ਇਕ ਵਿਅਕਤੀ ਦੀ ਖਿੱਚ ਧੂਹ ਕਰ ਰਿਹਾ ਹੈ। ਉਹ ਕਿਸੇ ਦੇ ਮਗਰ ਵੀ ਦੌੜਦਾ ਦਿਖਾਈ ਦਿੰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਵਿਚ ਬੈਠਾ ਵਿਅਕਤੀ ਸੀ.ਐੱਮ.ਓ ਰਾਜਿੰਦਰ ਸ਼ਰਮਾ ਹੈ। ਜਦ ਕੇ ਖਿੱਚ ਧੂਹ ਕਰਨ ਵਾਲਾ ਫਲ ਵਿਕਰੇਤਾ ਸਲੀਮ ਹੈ। ਦੱਸਿਆ ਜਾ ਰਿਹਾ ਹੈ ਕਿ ਸੀ.ਐਮ.ਓ ਆਪਣੀ ਟੀਮ ਨਾਲ ਕਰਫਿਊ ਦੌਰਾਨ ਹਾਲਾਤ ਦਾ ਜਾਇਜ਼ਾ ਲੈਣ ਆਏ ਸਨ।

ਜਦੋਂ ਉਨ੍ਹਾਂ ਨੇ ਫਲ ਵੇਚਣ ਵਾਲੇ ਸਲੀਮ ਨੂੰ ਬਗੈਰ ਮਾਸਕ ਤੋਂ ਦੇਖਿਆ ਤਾਂ ਉਸ ਦਾ ਚਲਾਨ ਕਰ ਦਿੱਤਾ ਗਿਆ ਪਰ ਸਲੀਮ ਨੇ ਚਲਾਨ ਦੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਇਨ੍ਹਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਈ ਤਾਂ ਸੀ.ਐਮ.ਓ ਦੇ ਨਾਲ ਆਏ ਵਿਅਕਤੀਆਂ ਨੇ ਫਲ ਵਾਲੇ ਦੀ ਰੇਹੜੀ ਟੇਢੀ ਕਰ ਦਿੱਤੀ। ਜਿਸ ਨਾਲ ਰੇਹੜੀ ਤੇ ਪਿਆ ਸਾਮਾਨ ਥੱਲੇ ਡਿੱਗ ਗਿਆ।

ਇਸ ਤੇ ਸਲੀਮ ਭੜਕ ਉੱਠਿਆ ਬਸ ਫਿਰ ਕੀ ਸੀ। ਸਲੀਮ ਨੇ ਕਾਰ ਵਿੱਚ ਬੈਠੇ ਸੀ.ਐਮ.ਓ ਤੇ ਹੱਥ ਚੁੱਕ ਲਿਆ। ਟੀਮ ਦਾ ਇੱਕ ਮੈਂਬਰ ਭੱਜਦਾ ਵੀ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਦੀ ਵੀਡੀਓ ਬਣ ਚੁੱਕੀ ਹੈ ਸੀ.ਐਮ.ਓ ਨੇ ਇਹ ਮਾਮਲਾ ਸਲਵਾਨੀ ਥਾਣੇ ਦੀ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਪੁਲੀਸ ਨੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਰੇਹੜੀ ਵਾਲੇ ਸਲੀਮ ਅਤੇ ਉਸ ਦੇ ਪਿਤਾ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *