ਭਾਜਪਾ ਨੂੰ ਲੱਗਾ ਇੱਕ ਹੋਰ ਵੱਡਾ ਝਟਕਾ

ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਦੇ ਆਏ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਿਰਫ 2 ਸੂਬਿਆਂ ਵਿੱਚ ਹੀ ਹੁੰਗਾਰਾ ਮਿਲਿਆ ਹੈ। ਬੀ.ਜੇ.ਪੀ ਨੇ ਪੱਛਮੀ ਬੰਗਾਲ ਵਿਚ ਆਪਣੀ ਸਰਕਾਰ ਬਣਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਤੋਂ ਬਿਨਾਂ ਇਸ ਪਾਰਟੀ ਦੇ ਸਾਰੇ ਛੋਟੇ ਵੱਡੇ ਲੀਡਰ ਪੱਛਮੀ ਬੰਗਾਲ ਵਿਚ ਪਹੁੰਚੇ ਹੋਏ ਸਨ ਪਰ ਨਤੀਜੇ ਆਉਣ ਤੇ ਸਾਬਤ ਹੋ ਗਿਆ ਕਿ ਪੱਛਮੀ ਬੰਗਾਲ ਦੇ ਲੋਕ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੀ ਚਾਹੁੰਦੇ ਹਨ।

ਇਸ ਨੂੰ ਬੀ.ਜੇ.ਪੀ ਲਈ ਇਕ ਝਟਕਾ ਕਿਹਾ ਜਾ ਸਕਦਾ ਹੈ। ਇਸ ਤੋਂ ਅਗਲੇ ਦਿਨ ਹੀ ਭਾਰਤੀ ਜਨਤਾ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿੱਚ ਝਟਕਾ ਲੱਗਾ। ਜਦੋਂ ਜ਼ਿਲ੍ਹਾ ਪੰਚਾਇਤੀ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਮਾ-ੜੀ ਰਹੀ। ਜਲੌਣ ਵਿਚ 25 ਸੀਟਾਂ ਲਈ 3 ਪੜਾਵਾਂ ਵਿੱਚ ਹੋਈਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਿਰਫ 6 ਸੀਟਾਂ ਹੀ ਮਿਲੀਆਂ।

ਜਦ ਕਿ ਬੀ.ਐੱਸ.ਪੀ 7 ਅਤੇ ਐੱਸ.ਪੀ. 4 ਸੀਟਾਂ ਤੇ ਜੇਤੂ ਰਹੀ। ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਪਾਰਟੀ ਦਾ 19 ਸੀਟਾਂ ਤੇ ਹਾ-ਰ ਜਾਣਾ ਬਹੁਤ ਵੱਡੇ ਮਾਅਨੇ ਰੱਖਦਾ ਹੈ। ਜਿਸ ਬੀ.ਐਸ.ਪੀ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਕੋਈ ਅਹਿਮੀਅਤ ਨਹੀਂ ਦਿੰਦੇ ਸਨ। ਉਹ ਪਾਰਟੀ ਇਨ੍ਹਾਂ ਨਾਲੋਂ ਵੱਧ ਸੀਟਾਂ ਜਿੱਤ ਗਈ।

ਪ੍ਰਤਾਪਗੜ੍ਹ ਵਿੱਚ ਰਾਜੂ ਭੱਈਆ ਦੀ ਪਾਰਟੀ ਜਨ ਸੱਤਾ ਦਲ ਵੱਲੋਂ 16 ਸੀਟਾਂ ਤੇ ਚੰਗਾ ਅਸਰ ਦਿਖਾਇਆ ਗਿਆ। ਭਾਵੇਂ ਸਾਰੀਆਂ ਸੀਟਾਂ ਦੇ ਨਤੀਜੇ ਅਜੇ ਤਕ ਐਲਾਨੇ ਨਹੀਂ ਗਏ ਪਰ ਦੇਖਣ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹੀ। ਆਮ ਕਰਕੇ ਸੂਬੇ ਵਿਚ ਜਿਸ ਪਾਰਟੀ ਦਾ ਰਾਜ ਹੁੰਦਾ ਹੈ। ਉਹ ਪਾਰਟੀ ਹੀ ਪੰਚਾਇਤੀ ਚੋਣਾਂ ਵਿਚ ਜਿੱਤ ਹਾਸਲ ਕਰਦੀ ਹੈ ਪਰ ਬੀ.ਜੇ.ਪੀ. ਨਾਲ ਇੱਥੇ ਉਲਟ ਹੋਇਆ ਹੈ।

Leave a Reply

Your email address will not be published. Required fields are marked *