5 ਸਾਲ ਦਾ ਪੁੱਤ ਵਿਚਾਰਾ ਉਡੀਕੇ ਆਪਣੇ ਡੈਡੀ ਨੂੰ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਲੱਗੇ ਲਗਪਗ 5 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਧਰਨੇ ਲਗਾਈ ਬੈਠੇ ਹਨ। ਹੁਣ ਤਕ ਕਿੰਨੇ ਹੀ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਦਸੰਬਰ ਜਨਵਰੀ ਦੀ ਸਰਦੀ ਵੀ ਕਿਸਾਨਾਂ ਨੇ ਟਰਾਲੀਆਂ ਵਿਚ ਹੀ ਕੱਢੀ। ਹੁਣ ਇੰਨੀ ਗਰਮੀ ਵਿੱਚ ਵੀ ਉਹ ਸੜਕਾਂ ਤੇ ਬੈਠੇ ਹਨ। ਇੰਨਾ ਕੁਝ ਵਾਪਰ ਜਾਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਨਾਭਾ ਦੇ ਇਕ ਪਿੰਡ ਵਿਚ ਲਖਵਿੰਦਰ ਸਿੰਘ ਨਾਮ ਦੇ ਕਿਸਾਨ ਨੇ ਖੇਤਾਂ ਵਿੱਚ ਬਣੇ ਮੋਟਰ ਦੇ ਕੋਠੇ ਵਿੱਚ ਲਟਕ ਕੇ ਜਾਨ ਦੇ ਦਿੱਤੀ ਹੈ।

ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਲਖਵਿੰਦਰ ਸਿੰਘ 2 ਵਾਰ ਦਿੱਲੀ ਧਰਨੇ ਤੇ ਗਿਆ ਸੀ। ਉੱਥੋਂ ਦੇ ਹਾਲਾਤ ਦੇਖ ਕੇ ਉਸ ਦੇ ਮਨ ਤੇ ਡੂੰਘਾ ਅਸਰ ਹੋ ਗਿਆ। ਉਹ ਅਪਸੈੱਟ ਹੋ ਗਿਆ ਅਤੇ ਹਰ ਸਮੇਂ ਇਹੀ ਕਹਿੰਦਾ ਰਹਿੰਦਾ ਸੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾਣੀਆਂ ਹਨ। ਪਰਿਵਾਰ ਵੱਲੋਂ ਉਸ ਦਾ ਧਿਆਨ ਵੀ ਰੱਖਿਆ ਜਾ ਰਿਹਾ ਸੀ। ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਇਸ ਕਿਸਾਨ ਕੋਲ ਲਗਪਗ 15 -16 ਕਿੱਲੇ ਜ਼ਮੀਨ ਸੀ। ਉਸ ਦਾ 5 ਸਾਲ ਦਾ ਇਕ ਪੁੱਤਰ ਵੀ ਹੈ।

ਜਦ ਕਿ ਉਸ ਦੀ ਭੈਣ ਵਿਆਹੀ ਹੋਈ ਹੈ। ਲਖਵਿੰਦਰ ਸਿੰਘ ਦੇ ਸਿਰ ਕੋਈ ਕਰਜ਼ਾ ਵੀ ਨਹੀਂ ਸੀ। ਕਿਸਾਨੀ ਧਰਨੇ ਤੇ ਪੈਦਾ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਮਾਨਸਿਕ ਸਥਿਤੀ ਵਿਗੜ ਜਾਣ ਕਾਰਨ ਉਸ ਨੇ ਆਪਣੀ ਜਾਨ ਦੇ ਦਿੱਤੀ। ਉਹ ਖੇਤਾਂ ਵਿੱਚ ਮੋਟਰ ਵਾਲੇ ਕਮਰੇ ਵਿੱਚ ਗਿਆ ਅਤੇ ਲਟਕ ਕੇ ਆਪਣੀ ਜਾਨ ਗੁਆ ਲਈ। ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਮੰਗ ਹੈ ਕਿ ਹੁਣ ਤਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਕਿਉਂਕਿ ਕਿਸਾਨ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਉਠਾ ਚੁੱਕੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *