ਹੇ ਰੱਬਾ ਇੰਨਾ ਵੱਡਾ ਕਹਿਰ, ਜੋ ਵੀ ਅੱਗੇ ਆਇਆ ਸੜਕੇ ਹੋ ਗਿਆ ਸੁਆਹ

ਇਕ ਪਾਸੇ ਤਾਂ ਕੋਰੋਨਾ ਨੇ ਲੋਕਾਂ ਨੂੰ ਚੱਕਰ ਵਿੱਚ ਪਾਇਆ ਹੋਇਆ ਹੈ। ਦੂਜੇ ਪਾਸੇ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਕਣਕ ਦਾ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਪਸ਼ੂਆਂ ਨੂੰ ਤੂੜੀ ਦੀ ਵੀ ਘਾਟ ਮਹਿਸੂਸ ਹੋ ਰਹੀ ਹੈ। ਕਿਸਾਨ ਨੇ ਸਾਲ ਭਰ ਲਈ ਤੂੜੀ ਸਾਂਭ ਕੇ ਰੱਖਣੀ ਹੁੰਦੀ ਹੈ। ਜਦਕਿ ਕਣਕ ਮੰਡੀ ਵਿਚ ਵੇਚ ਕੇ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਗੁਰਦਾਸਪੁਰ ਹਲਕੇ ਵਿੱਚ ਅੱਗ ਲੱਗਣ ਕਾਰਨ ਲਗਪਗ 50 ਕਿੱਲੇ ਕਣਕ ਦਾ ਨਾੜ ਅਤੇ ਢਾਈ ਕਿੱਲੇ ਕਣਕ ਸੜ ਜਾਣ ਦੀ ਖਬਰ ਸਾਹਮਣੇ ਆਈ ਹੈ।

ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਨੂੰ ਦੱਸਿਆ ਜਾ ਰਿਹਾ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ ਲਗਪਗ 50 ਕਿੱਲੇ ਨਾੜ ਸੜ ਗਿਆ ਹੈ। ਜਿਸ ਵਿਚ ਸੱਤ ਕਿੱਲੇ ਉਸਦੇ ਆਪਣੇ ਹਨ ਅਤੇ ਬਾਕੀ ਹੋਰ ਗੁਆਂਢੀਆਂ ਦਾ ਹੈ। ਇਸ ਤੋਂ ਬਿਨਾਂ ਢਾਈ ਕਿੱਲੇ ਕਣਕ ਵੀ ਸੜ ਗਈ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਿਕ ਅੱਗ ਬਿਜਲੀ ਦੀਆਂ ਤਾਰਾਂ ਕਾਰਨ ਲੱਗੀ ਹੈ

ਜੋ ਕਿ ਢਿੱਲੀਆਂ ਅਤੇ ਨੀਵੀਆਂ ਹਨ। ਉਹ ਕਈ ਵਾਰ ਇਹ ਮਾਮਲਾ ਬਿਜਲੀ ਵਾਲਿਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਕੋਈ ਨਹੀਂ ਸੁਣਦਾ ਉਨ੍ਹਾਂ ਨੇ ਇਕੱਠੇ ਹੋ ਕੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਹੈ। ਜਦਕਿ ਫ਼ਾਇਰ ਬ੍ਰਿਗੇਡ ਤਿੰਨ ਘੰਟੇ ਲੇਟ ਪਹੁੰਚਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਫਾਇਰ ਬ੍ਰਿਗੇਡ ਦੀ ਸੁਵਿਧਾ ਹੋਣੀ ਚਾਹੀਦੀ ਹੈ। ਇਕ ਕਿਸਾਨ ਨੇ ਦੱਸਿਆ ਹੈ

ਕਿ ਇਕ ਕਿੱਲੇ ਵਿੱਚੋਂ ਤਿੰਨ ਟਰਾਲੀਆਂ ਤੂੜੀ ਬਣ ਜਾਂਦੀ ਹੈ। ਫਾਇਰ ਬ੍ਰਿਗੇਡ ਅਮਲੇ ਦੇ ਵਿਅਕਤੀ ਨੇ ਦੱਸਿਆ ਹੈ ਕਿ ਪਹਿਲਾਂ ਕੰਟਰੋਲ ਰੂਮ ਤੇ ਕਾਲ ਗਈ ਅਤੇ ਫਿਰ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ। ਉਹ ਉਸੇ ਸਮੇਂ ਘਟਨਾ ਸਥਾਨ ਵੱਲ ਤੁਰ ਪਏ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਬੁਝਾਈ ਜਾ ਚੁੱਕੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲੇਟ ਸੁਨੇਹਾ ਮਿਲਣ ਕਾਰਨ ਉਹ ਲੇਟ ਹੋ ਗਏ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *