ਗੁਰਦਵਾਰਾ ਸਾਹਿਬ ਤੋਂ ਪਰਿਵਾਰ ਸਮੇਤ ਵਾਪਿਸ ਆ ਰਹੇ ਬੰਦੇ ਨੇ ਮੋਟਰਸਾਈਕਲ ਦੀ ਮਰਾਤੀ ਨਹਿਰ ਚ ਛਾਲ

ਜ਼ਿੰਦਗੀ ਚਲਦੇ ਰਹਿਣ ਦਾ ਨਾਮ ਹੈ। ਦੁੱਖ ਸੁੱਖ ਜ਼ਿੰਦਗੀ ਦਾ ਹੀ ਹਿੱਸਾ ਹਨ। ਇਨ੍ਹਾਂ ਤੋਂ ਭੱਜਣਾ ਨਹੀਂ ਚਾਹੀਦਾ। ਸਗੋਂ ਇਨ੍ਹਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਦੁੱਖ ਤਾਂ ਗੁਰੂਆਂ, ਪੀਰਾਂ, ਫ਼ਕੀਰਾਂ ਨੂੰ ਵੀ ਆਏ। ਸਾਨੂੰ ਉਨ੍ਹਾਂ ਤੋਂ ਹੀ ਸੇਧ ਲੈ ਕੇ ਇਨ੍ਹਾਂ ਨਾਲ ਮੱਥਾ ਲਾਉਣਾ ਚਾਹੀਦਾ ਹੈ ਪਰ ਕਈ ਵਾਰ ਇਨਸਾਨ ਇਨ੍ਹਾਂ ਜਿਆਦਾ ਟੁੱ-ਟ ਜਾਂਦਾ ਹੈ ਕਿ ਉਹ ਗਲਤ ਰਸਤੇ ਤੇ ਚੱਲ ਪੈਂਦਾ ਹੈ। ਜਿਵੇਂ ਇਹ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬੇਅੰਤ ਸਿੰਘ ਨਾਮਕ ਵਿਅਕਤੀ ਨੇ ਆਪਣੇ ਪੂਰੇ ਪਰਿਵਾਰ ਸਮੇਤ ਜਾਨ ਦੇਣ ਦੀ ਕੋਸ਼ਿਸ਼ ਕੀਤੀ।

ਮ੍ਰਤਕ ਬੇਅੰਤ ਸਿੰਘ ਦੇ ਭਰਾ ਨੇ ਦੱਸਿਆ ਹੈ ਕਿ ਬੇਅੰਤ ਸਿੰਘ ਸ਼ਾਹ ਵਾਲਾ ਦਾ ਰਹਿਣ ਵਾਲਾ ਸੀ। ਉਹ ਆਪਣੇ ਪੂਰੇ ਪਰਿਵਾਰ ਸਮੇਤ ਗੁਰਦੁਆਰੇ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਪਤਾ ਨਹੀਂ ਉਸ ਦੇ ਮਨ ਵਿਚ ਅਜਿਹਾ ਕੀ ਆਇਆ, ਜੋ ਉਸ ਨੇ ਆਪਣੇ ਪੂਰੇ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ਵਿਚ ਸੁੱ-ਟ ਦਿੱਤਾ। ਮੌਕੇ ਤੇ ਮੌਜੂਦ ਨੌਜਵਾਨਾਂ ਨੇ ਉਸ ਦੀ ਘਰਵਾਲੀ ਤੇ ਲੜਕੀ ਨੂੰ ਤਾਂ ਬਾਹਰ ਕੱਢ ਲਿਆ ਪਰ ਉਸ ਦਾ ਭਰਾ ਅਤੇ ਲੜਕਾ ਅਜੇ ਵੀ ਲਾ-ਪ-ਤਾ ਹਨ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬੇਅੰਤ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਲੋਕੇ ਕਲਾਂ ਆਪਣੇ ਪੂਰੇ ਪਰਿਵਾਰ ਸਮੇਤ, ਜਿਸ ਵਿਚ ਉਸ ਦੀ ਘਰਵਾਲੀ ਵੀਰਜੀਤ ਕੌਰ, ਪੁੱਤਰ ਗੁਰਬਖਸ਼ ਸਿੰਘ, ਪੁੱਤਰੀ ਰਹਿਮਤ ਕੌਰ ਮੋਟਰਸਾਈਕਲ ਤੇ ਸਵਾਰ ਹੋ ਕੇ ਜ਼ੀਰੇ ਤੋਂ ਸੁਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸਨ ਪਰ ਜਦੋਂ ਉਹ ਵਾਪਿਸ ਆ ਰਹੇ ਸੀ ਤਾਂ ਬੇਅੰਤ ਸਿੰਘ ਨੇ ਪੂਰੇ ਪਰਿਵਾਰ ਸਮੇਤ ਮੋਟਰਸਾਈਕਲ ਰਾਜਸਥਾਨ ਫੀਡਰ ਵਿਚ ਉਤਾਰ ਦਿੱਤਾ।

ਜਿਸ ਕਰਕੇ ਇਹ ਸਾਰਾ ਪਰਿਵਾਰ ਨ-ਹਿ-ਰ ਵਿਚ ਡਿੱ-ਗ ਗਿਆ। ਮੌਕੇ ਤੇ ਮੌਜੂਦ ਕੁਝ ਨੌਜਵਾਨਾਂ ਨੇ ਜਦੋ ਇਹ ਸਭ ਦੇਖਿਆ ਤਾਂ ਉਨ੍ਹਾਂ ਨੇ ਬੇਅੰਤ ਸਿੰਘ ਦੇ ਮੋਟਰਸਾਈਕਲ, ਉਸ ਦੀ ਘਰਵਾਲੀ ਅਤੇ ਬੇਅੰਤ ਸਿੰਘ ਅਤੇ ਉਸ ਦੇ ਲੜਕੇ ਦੀ ਭਾਲ ਜਾਰੀ ਹੈ ਉਨ੍ਹਾਂ ਦੀ ਮ੍ਰਤਕ ਦੇਹ ਮਿਲਣ ਤੇ ਹੀ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *