ਮੋਗਾ ਦੇ ਸਰਕਾਰੀ ਹਸਪਤਾਲ ਵਿਚ ਜ-ਣੇ-ਪੇ ਲਈ ਆਈ ਇਕ ਔਰਤ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰ ਨੇ ਹਸਪਤਾਲ ਦੇ ਸਟਾਫ ਨੂੰ ਇਸ ਲਈ ਜ਼ਿੰ-ਮੇ-ਵਾ-ਰ ਦੱਸਿਆ ਹੈ। ਮ੍ਰਿਤਕਾ ਦੇ ਪੇਟ ਵਿਚ ਬੱਚੇ ਦੇ ਦਮ ਤੋ-ੜ ਦੇਣ ਤੋਂ ਬਾਅਦ ਔਰਤ ਦਾ ਵੀ ਦੇ-ਹਾਂ-ਤ ਹੋ ਗਿਆ। ਹਸਪਤਾਲ ਦੀ ਮਹਿਲਾ ਡਾਕਟਰ ਨੇ ਸਟਾਫ ਨੂੰ ਬੇ-ਕ-ਸੂ-ਰ ਦੱਸਿਆ ਹੈ। ਬਜ਼ੁਰਗ ਔਰਤ ਬੀਰਪਾਲ ਕੌਰ ਨੇ ਦੱਸਿਆ ਹੈ ਕਿ ਹਸਪਤਾਲ ਦੀਆਂ ਨਰਸਾਂ ਨੇ ਸ-ਕੈ-ਨਿੰ-ਗ ਕਰਵਾਕੇ ਦੱਸਿਆ ਕਿ ਬੱਚਾ ਪੇਟ ਵਿੱਚ ਹੀ ਦਮ ਤੋ-ੜ ਚੁੱਕਾ ਹੈ।
ਉਨ੍ਹਾਂ ਨੇ ਡਾਕਟਰਾਂ ਨੂੰ ਆ-ਪ੍ਰੇ-ਸ਼-ਨ ਕਰਨ ਲਈ ਕਿਹਾ ਪਰ ਡਾਕਟਰਾਂ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਮ੍ਰਿਤਕਾ ਦੇ ਪਤੀ ਦੇ ਦੱਸਣ ਮੁਤਾਬਿਕ ਉਹ ਸਿੰਘਾਂ ਵਾਲਾ ਤੋਂ ਆਏ ਹਨ। ਉਹ ਸਵੇਰੇ 7 ਵਜੇ ਹਸਪਤਾਲ ਆ ਗਏ ਸਨ। ਡਾਕਟਰਾਂ ਨੇ ਸਕੈਨ ਕਰਵਾਇਆ ਅਤੇ ਦੱਸਿਆ ਕਿ ਬੱਚਾ ਪੇਟ ਵਿੱਚ ਹੀ ਦਮ ਤੋ-ੜ ਚੁੱਕਾ ਹੈ। ਉਨ੍ਹਾਂ ਨੇ ਆਪਰੇਸ਼ਨ ਕਰਨ ਲਈ ਕਿਹਾ ਸੀ ਪਰ ਡਾਕਟਰਾਂ ਦਾ ਕਹਿਣਾ ਸੀ ਆਪਣੇ ਆਪ ਹੀ ਕੇ-ਸ ਹੋਵੇਗਾ।
ਸ਼ਾਮ ਦੇ 4-5 ਵਜੇ ਜਦੋਂ ਔਰਤ ਬਾ-ਥ-ਰੂ-ਮ ਗਈ ਤਾਂ ਉੱਥੇ ਹੀ ਡਿੱਗ ਪਈ ਅਤੇ ਉਸ ਦਾ ਦੇ-ਹਾਂ-ਤ ਹੋ ਗਿਆ। ਮ੍ਰਿਤਕਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਡਾਕਟਰਾਂ ਨੂੰ ਆ-ਪ੍ਰੇ-ਸ਼-ਨ ਕਰਨ ਲਈ ਕਹਿੰਦੇ ਰਹੇ ਪਰ ਡਾਕਟਰਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਇਸੇ ਲਈ ਉਨ੍ਹਾਂ ਦੀ ਪਤਨੀ ਦੀ ਜਾਨ ਚਲੀ ਗਈ ਹੈ। ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਕੈਨ ਤੋਂ ਪਤਾ ਲੱਗਾ ਕਿ ਬੱਚਾ ਪੇਟ ਵਿੱਚ ਜਿ-ਊਂ-ਦਾ ਨਹੀਂ ਹੈ ਅਤੇ
ਜੱਚਾ ਦੀ ਹਾਲਤ ਠੀਕ ਸੀ ਅਤੇ ਉਸ ਦਾ ਬੀ ਪੀ ਆਦਿ ਵੀ ਠੀਕ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਔਰਤ ਦਾ ਨਾਰਮਲ ਬੱਚਾ ਹੋਇਆ ਸੀ। ਅਜਿਹੀ ਹਾਲਤ ਵਿਚ ਆ-ਪ੍ਰੇ-ਸ਼-ਨ ਦੀ ਜ਼-ਰੂ-ਰ-ਤ ਨਹੀਂ ਹੁੰਦੀ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲੀ ਸੱਚਾਈ ਤਾਂ ਪੋਸ-ਟ-ਮਾ-ਰ-ਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ