ਦੇਖੋ ਕਿਵੇਂ ਖੜੇ ਟਰੱਕ ਚ ਆ ਕੇ ਵੱਜੀ ਤੇਜ ਰਫਤਾਰ ਕਾਰ

ਅੱਜ ਦੇ ਸਮੇਂ ਵਿਚ ਹਰ ਕੋਈ ਜਲਦੀ ਵਿਚ ਹੈ, ਹਰ ਕੋਈ ਆਪਣੀ ਮੰਜਿਲ ਤੇ ਦੂਜੇ ਤੋਂ ਪਹਿਲਾਂ ਪਹੁੰਚਣਾ ਚਾਹੁੰਦਾ ਹੈ। ਇਸੀ ਜਲਦੀ ਵਿਚ ਕਈ ਵਾਰ ਵੱਡੇ ਵੱਡੇ ਹਾਦਸੇ ਹੋ ਜਾਂਦੇ ਹਨ ਅਤੇ ਮਾਮਲਾ ਜਾਨ ਜਾਣ ਤੱਕ ਪਹੁੰਚ ਜਾਂਦਾ ਹੈ। ਫ਼ਰੀਦਾਬਾਦ ਬਰਨਾਲਾ ਰੋਡ ਤੇ ਇਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੂੰ ਸੁਣ ਕੇ ਇਨਸਾਨ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 3 ਜੀਅ ਮੌਕੇ ਤੇ ਹੀ ਅੱਖਾਂ ਮੀਟ ਗਏ। ਜਦ ਕਿ ਚੌਥਾ ਜੀਅ ਹਸਪਤਾਲ ਵਿੱਚ ਪਿਆ ਹੈ।

ਇਸ ਘਟਨਾ ਬਾਰੇ ਜੋ ਵੀ ਵਿਅਕਤੀ ਸੁਣਦਾ ਹੈ, ਉਸ ਦੇ ਮੂੰਹੋਂ ਵਾਹਿਗੁਰੂ ਸ਼ਬਦ ਹੀ ਨਿਕਲਦਾ ਹੈ। ਇਸ ਕਾਰ ਵਿੱਚ ਚਾਰ ਜੀਅ ਸਵਾਰ ਸਨ। ਕਾਰ ਇਕ ਖਡ਼੍ਹੇ ਟਰੱਕ ਨਾਲ ਟਕਰਾ ਗਈ। ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਫਰੀਦਾਬਾਦ ਵਾਲੇ ਪਾਸੇ ਤੋਂ ਬਰਨਾਲੇ ਵੱਲ ਨੂੰ ਇਕ ਕਾਰ ਆ ਰਹੀ ਸੀ। ਕਾਰ ਵਿੱਚ 2 ਭਰਾ ਅਤੇ ਉਨ੍ਹਾਂ ਦੇ ਮਾਤਾ ਪਿਤਾ ਸਵਾਰ ਸਨ। ਇਕ ਭਰਾ ਕਾਰ ਚਲਾ ਰਿਹਾ ਸੀ।

ਮਸਤੂਆਣਾ ਸਾਹਿਬ ਨੇੜੇ ਇਕ ਟਰੱਕ ਸੜਕ ਤੇ ਖੜ੍ਹਾ ਸੀ ਅਤੇ ਦੂਜਾ ਟਰੱਕ ਉੱਥੋਂ ਦੀ ਲੰਘ ਰਿਹਾ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਕਾਰ ਚਾਲਕ ਨੇ ਇਨ੍ਹਾਂ ਦੋਵੇਂ ਟਰੱਕਾਂ ਦੇ ਵਿਚਕਾਰ ਦੀ ਗੱਡੀ ਕੱਢਣੀ ਚਾਹੀ। ਜਿਸ ਕਰਕੇ ਕਾਰ ਬੜੇ ਜ਼ੋਰ ਨਾਲ ਖੜ੍ਹੇ ਟਰੱਕ ਵਿੱਚ ਜਾ ਵੱਜੀ ਸੀ ਅਤੇ ਕਾਰ ਵਿਚ ਸਵਾਰ 3 ਜੀਅ ਮੌਕੇ ਤੇ ਹੀ ਦਮ ਤੋੜ ਗਏ। ਚੌਥੇ ਵਿਅਕਤੀ ਜੋ ਕਿ ਇਨ੍ਹਾਂ ਲੜਕਿਆਂ ਦਾ ਪਿਤਾ ਹੈ, ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੰਗਰੂਰ ਤੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹਾਂ ਦਾ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਪੁਲੀਸ ਵੱਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਮ੍ਰਿਤਕਾਂ ਦੇ ਸਕੇ ਸਬੰਧੀਆਂ ਦੇ ਮੌਕੇ ਤੇ ਪਹੁੰਚਣ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲ ਸਕੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *