ਅਚਾਨਕ ਪੱਥਰ ਬਣਨ ਲੱਗੀ ਇਹ 5 ਮਹੀਨੇ ਦੀ ਬੱਚੀ, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ

ਪਹਿਲੇ ਸਮਿਆਂ ਦੇ ਵਿੱਚ ਲੋਕਾਂ ਨੂੰ ਬੀਮਾਰੀਆਂ ਬਹੁਤ ਘੱਟ ਹੁੰਦੀਆਂ ਸਨ, ਕਿਉਂਕਿ ਉਦੋਂ ਲੋਕਾਂ ਦਾ ਖਾਣ ਪੀਣ ਅਤੇ ਵਾਤਾਵਰਨ ਸਾਫ ਸੁਥਰਾ ਹੁੰਦਾ ਸੀ ਪਰ ਅੱਜ ਕੱਲ੍ਹ ਨਾ ਤਾਂ ਲੋਕਾਂ ਦਾ ਖਾਣ-ਪੀਣ ਸਹੀ ਹੈ ਅਤੇ ਵਾਤਾਵਰਨ ਵੀ ਬਹੁਤ ਹੀ ਗੰਧਲਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ ਇਨਸਾਨ ਨੂੰ ਜਕੜ ਰੱਖਿਆ ਹੈ। ਅੱਜ ਅਸੀਂ ਇੱਕ ਅਜਿਹੀ ਹੀ ਬਿਮਾਰੀ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇੰਗਲੈਂਡ ਵਿੱਚ ਲੈਕਸੀ ਰੋਬਿਨਜ਼ ਨਾਮ ਦੀ 5 ਮਹੀਨੇ ਦੀ ਬੱਚੀ ਬਹੁਤ ਹੀ ਦੁਰਲੱਭ ਬਿਮਾਰੀ ਨਾਲ ਪ੍ਰਭਾਵਿਤ ਹੈ।

ਜਿਸ ਕਾਰਨ ਬੱਚੀ ਪੱਥਰ ਬਣਦੀ ਜਾ ਰਹੀ ਹੈ। ਇਸ ਬਿਮਾਰੀ ਦੀ ਸ਼ਨਾਖਤ ਹੋਣ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ 20 ਲੱਖ ਲੋਕਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਭਾਵਿਤ ਕਰਦੀ ਹੈ। ਮਿਲੀ ਜਾਣਕਾਰੀ ਅਨੁਸਾਰ 31 ਜਨਵਰੀ ਨੂੰ ਪੈਦਾ ਹੋਈ ਲੈਕਸੀ ਰੌਬਿਨਜ਼ ਹੋਰ ਬੱਚਿਆਂ ਦੇ ਵਾਂਗੂ ਪੂਰੀ ਤਰਾਂ ਤੰਦਰੁਸਤ ਸੀ ਪਰ ਹੁਣ ਉਹ ਫਾਈਬਰੋ ਡਾਇਸਪਲਾਸੀਆ ਓਸਿਫਿਕੈਨਸ ਪ੍ਰੋਗਰੈਸਿਵ ਦੀ ਪਕੜ ਵਿਚ ਆ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪੀੜਤ ਲੜਕੀ ਲੈਕਸੀ ਦੇ ਮਾਤਾ-ਪਿਤਾ ਐਲੈਕਸ ਅਤੇ ਗ੍ਰੇਟ ਬ੍ਰਿਟੇਨ ਦੇ ਹਾਰਟਫੋਰਡ ਖੇਤਰ ਰਹਿਣ ਵਾਲੇ ਹਨ।

ਇਕ ਦਿਨ ਉਨ੍ਹਾਂ ਨੇ ਦੇਖਿਆ ਕਿ ਲੈਕਸੀ ਦੇ ਅੰਗੂਠੇ ਵਿੱਚ ਕੋਈ ਹਿਲਜੁਲ ਨਹੀਂ ਹੋ ਰਹੀ ਸੀ ਅਤੇ ਉਸ ਦਾ ਅੰਗੂਠਾ ਵੀ ਅਸਧਾਰਨ ਲੱਗ ਰਿਹਾ ਸੀ। ਇਸ ਸਬੰਧੀ ਉਨ੍ਹਾਂ ਨੇ ਡਾਕਟਰ ਨਾਲ ਗੱਲ ਬਾਤ ਕੀਤੀ। ਡਾਕਟਰਾਂ ਦੇ ਪੁਸ਼ਟੀ ਕਰਨ ਤੋਂ ਬਾਅਦ ਇਸ ਜੈਨੇਟਿਕ ਦੁਰਲਭ ਬਿਮਾਰੀ ਦਾ ਪਤਾ ਲੱਗਾ।ਇਸ ਬਿਮਾਰੀ ਵਿੱਚ ਮਾਸਪੇਸ਼ੀਆਂ ਉੱਤੇ ਜੋਰ ਦੇਣ ਵਾਲੇ ਟਿਸ਼ੂ ਹੱਡੀ ਦੀ ਜਗਾ ਲੈਂਦੇ ਹਨ। ਇਹ ਬੀਮਾਰੀ ਢਾਂਚੇ ਦੇ ਬਾਹਰ ਹੱਡੀਆ ਦਾ ਨਿਰਮਾਣ ਕਰ ਸਕਦੀ ਹੈ। ਜਿਸ ਕਾਰਨ ਚੱਲਣ ਫਿਰਨ ਵਿੱਚ ਮੁਸ਼ਕਿਲ ਹੋ ਜਾਂਦੀ ਹੈ। ਇਸ ਬਿਮਾਰੀ ਨਾਲ ਪ੍ਰਭਾਵਿਤ ਲੋਕ 20 ਸਾਲ ਦੀ ਉਮਰ ਤੱਕ ਬਿਸਤਰ ਉੱਤੇ ਹੀ ਪਏ ਰਹਿੰਦੇ ਹਨ।

ਜਿੰਨਾ ਦੀ ਉਮਰ 40 ਸਾਲ ਤੱਕ ਹੁੰਦੀ ਹੈ। ਅਪ੍ਰੈਲ ਵਿੱਚ ਐਕਸ ਰੇ ਰਾਹੀਂ ਪਤਾ ਲੱਗਾ ਕਿ ਲੈਕਸੀ ਦਾ ਪੈਰ ਸੁੱਜਿਆ ਹੋਇਆ ਸੀ ਅਤੇ ਅੰਗੂਠੇ ਵਿਚ ਵੀ ਸੋਜ ਸੀ। ਬੱਚੀ ਦੀ ਮਾਂ ਐਲੇਕਸ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਐਕਸਰੇ ਟੈਸਟ ਤੋਂ ਬਾਅਦ ਦੱਸਿਆ ਗਿਆ ਸੀ ਕਿ ਸ਼ਾਇਦ ਉਨ੍ਹਾਂ ਦੀ ਬੱਚੀ ਨੂੰ ਕੋਈ ਬੀਮਾਰੀ ਹੋ ਸਕਦੀ ਹੈ, ਜਿਸ ਕਾਰਨ ਉਹ ਤੁਰ ਨਹੀਂ ਪਾਏਗੀ ਪਰ ਉਨ੍ਹਾਂ ਨੇ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਬੱਚੀ ਸਰੀਰਿਕ ਤੌਰ ਤੇ ਬਹੁਤ ਮਜ਼ਬੂਤ ਸੀ ਅਤੇ ਆਪਣੀਆਂ ਲੱਤਾਂ ਵੀ ਚਲਾਉਂਦੀ ਸੀ।

ਉਸ ਤੋਂ ਬਾਅਦ ਕੁਝ ਮਾਹਿਰ ਡਾਕਟਰਾਂ ਨੇ ਖੋਜ ਕਰਕੇ ਇਸ ਬਿਮਾਰੀ ਦਾ ਪਤਾ ਲਗਾਇਆ। ਮਈ ਦੇ ਅਖੀਰ ਵਿੱਚ ਬੇਬੀ ਲੈਕਸੀ ਦਾ ਇੱਕ ਜੈਨੇਟਿਕ ਟੈਸਟ ਕਰਵਾਉਣਾ ਪਿਆ। ਐਕਸ-ਰੇ ਜੈਨਟਿਕ ਟੈਸਟ ਦੇ ਨਤੀਜੇ ਵਿੱਚ 6 ਦਿਨ ਲੱਗ ਗਏ ਸਨ। ਉਹ ਟੈਸਟ ਅਮਰੀਕਾ ਦੇ ਕਿਸੇ ਲੈਬ ਵਿਚ ਭੇਜਿਆ ਗਿਆ ਸੀ, ਉਥੇ ਹੀ ਇਸ ਬਿਮਾਰੀ ਦੀ ਪੁਸ਼ਟੀ ਹੋਈ। ਇਸ ਬਿਮਾਰੀ ਦਾ ਹੱਲ ਨਾ ਹੋਣ ਕਾਰਨ ਲੈਕਸੀ ਦੇ ਮਾਤਾ ਪਿਤਾ ਬਹੁਤ ਹੀ ਦੁਖੀ ਹਨ। ਉਨ੍ਹਾਂ ਨੇ ਇਸ ਸਬੰਧੀ ਕੁਝ ਮਾਹਿਰ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਡਾਕਟਰਾਂ ਨੇ ਬੱਚੇ ਦੀ ਜਾਨ ਬਚਾਉਣ ਅਤੇ ਜੰ ਗ ਲੜਦੇ ਰਹਿਣ ਦਾ ਸੰਕਲਪ ਵੀ ਦਿੱਤਾ।

Leave a Reply

Your email address will not be published. Required fields are marked *