ਮਾਲਕਣ ਦੀ ਚੇਨ ਖੋਹਣ ਆਏ 2 ਮੁੰਡੇ, ਕੁੱਤੇ ਨੇ ਅਜਿਹਾ ਕੀ ਕੀਤਾ ਜੋ ਹੋ ਗਿਆ ਟਰੋਲ

ਅੱਜ ਕੱਲ ਲੁੱਟਾਂ-ਖੋਹਾਂ ਬਹੁਤ ਵਧ ਗਈਆਂ ਹਨ। ਆਏ ਦਿਨ ਹੀ ਇਸ ਨਾਲ ਜੁੜੀ ਖਬਰ ਸੁਣਨ ਨੂੰ ਮਿਲਦੀ ਹੈ। ਇਸ ਦੇ ਵਧਣ ਦਾ ਇੱਕ ਕਾਰਨ ਅਮਲ ਵੀ ਹੋ ਸਕਦਾ ਹੈ, ਕਿਉਂਕਿ ਨੌਜਵਾਨ ਅਮਲ ਨੂੰ ਖਰੀਦਣ ਲਈ ਅਜਿਹਾ ਕੰਮ ਕਰਦੇ ਹਨ। ਅੱਜ ਕੱਲ੍ਹ ਘਰ ਤੋਂ ਬਾਹਰ ਨਿਕਲਣ ਸਮੇਂ ਬੰਦੇ ਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਪੈਂਦਾ ਹੈ, ਕੁਝ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਸਮੇਂ ਤੁਹਾਡੇ ਗਲ ਦੀ ਚੇਨ ਜਾਂ ਤੁਹਾਡਾ ਮੋਬਾਇਲ ਲੈ ਕੇ ਭੱਜ ਜਾਵੇ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।

ਜਿਸ ਬਾਰੇ ਸੁਣ ਕੇ ਹਰ ਇੱਕ ਦੇ ਹੋਸ਼ ਉੱਡ ਜਾਣਗੇ, ਕਿ ਕਿਵੇਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ, ਆਪਣੇ ਹੀ ਘਰ ਅੱਗੇ ਸੈਰ ਕਰ ਰਹੀ ਇਕ ਔਰਤ ਨਾਲ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਸ਼ਹਿਰ ਦੇ ਦੁਗਰੀ ਇਲਾਕੇ ਵਿੱਚੋਂ ਸਾਹਮਣੇ ਆਇਆ ਹੈ। ਜਿੱਥੇ ਕਿ ਸ਼ਰੇਆਮ ਲੁਟੇਰਿਆਂ ਨੇ ਗਲੀ ਵਿੱਚ ਸੈਰ ਕਰ ਰਹੀ ਇਕ ਔਰਤ ਦੇ ਗਲ਼ੇ ਵਿਚੋਂ ਉਸ ਦੀ ਚੈਨ ਖਿੱਚਣ ਦੀ ਕੋਸ਼ਿਸ਼ ਕੀਤੀ।

ਪਰ ਜਦੋਂ ਉਸ ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਲੁਟੇਰੇ ਬਿਨਾ ਚੈਨ ਖੋਏ ਆਪਣੇ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਭੱਜ ਗਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਕੁੱਤੇ ਨਾਲ ਆਪਣੇ ਹੀ ਘਰ ਅੱਗੇ ਸੈਰ ਕਰਦੀ ਦਿਖਾਈ ਦੇ ਰਹੀ ਹੈ, ਪਰ ਜਦੋਂ ਉਹ ਔਰਤ ਆਪਣੇ ਘਰ ਦੇ ਅੰਦਰ ਜਾਣ ਲੱਗਦੀ ਹੈ ਤਾਂ ਪਿੱਛੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਸ ਦੇ ਗਲੇ ਵਿਚੋਂ ਚੇਨ ਖੋਹਣ ਦੀ ਕੋਸ਼ਿਸ਼ ਕਰਦੇ ਹਨ

ਪਰ ਜਦੋਂ ਔਰਤ ਨੇ ਰੌਲ਼ਾ ਪਾਉਣਾ ਸ਼ੁਰੂ ਕੀਤਾ ਤਾਂ ਉਹ ਨੌਜਵਾਨ ਆਪਣੇ ਮੋਟਸਾਈਕਲ ਉੱਤੇ ਫ਼ਰਾਰ ਹੁੰਦੇ ਹੋਏ ਵੀ ਵਿਖਾਈ ਦੇ ਰਹੇ ਹਨ। ਦੱਸ ਦੇਈਏ ਪੁਲੀਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਦੇ ਅਧਾਰ ਉੱਤੇ ਮੁਜਰਿਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾ ਕਿ ਹੋਰ ਲੋਕਾਂ ਨੂੰ ਇਸ ਤਰਾਂ ਦੀ ਘਟਨਾ ਤੋਂ ਬਚਾਇਆ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *