ਦੇਖੋ ਖੇਤ ਚ ਹੋਇਆ live ਮੁਕਾਬਲਾ, ਕਾਰਾਂ ਤੇ ਚੜਾਤੇ ਟਰੈਕਟਰ, ਬੰਦੇ ਦੀਆਂ ਬਾਹਾਂ ਦਾ ਹਾਲ, ਕੰਬਿਆ ਪੁਰਾ ਪਿੰਡ

ਜਿਸ ਤਰ੍ਹਾਂ ਕਹਿੰਦੇ ਹਨ ਕਿ ਸੁੱਕੇ ਬਾਲਣ ਨੂੰ ਤਾਂ ਸਿਰਫ ਚਿੰਗਾਰੀ ਦੀ ਜ਼ਰੂਰਤ ਹੁੰਦੀ ਹੈ। ਉਸ ਤਰ੍ਹਾਂ ਹੀ ਜਦੋਂ 2 ਧਿਰਾਂ ਵਿੱਚ ਕੋਈ ਗੱਲਬਾਤ ਹੋਵੇ ਤਾਂ ਰੱਫੜ ਪੈਣ ਲਈ ਕੋਈ ਨਾ ਕੋਈ ਬਹਾਨਾ ਹੀ ਚਾਹੀਦਾ ਹੈ। ਸੁਲਤਾਨਪੁਰ ਲੋਧੀ ਦੇ ਥਾਣਾ ਫੱਤੂਢੀਂਗਾ ਦੇ ਪਿੰਡ ਦੁਰਗਾਪੁਰ ਵਿਖੇ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਚਾਹਲ 2 ਧਿਰਾਂ ਵਿਚਕਾਰ ਪਾਣੀ ਦੇ ਮਾਮਲੇ ਤੇ ਸਾਹਮਣਾ ਹੋ ਗਿਆ। ਜਿਸ ਵਿੱਚ ਸਾਬਕਾ ਸਰਪੰਚ ਗੁਰਮੇਲ ਸਿੰਘ ਦੀਆਂ ਦੋਵੇਂ ਲੱਤਾਂ ਨਕਾਰਾ ਕਰ ਦਿੱਤੀਆਂ ਗਈਆਂ।

ਉਸ ਦੇ ਸਾਥੀ ਪਿੰਡ ਕੜਾਹਲ ਕਲਾਂ ਦੇ ਸਰਪੰਚ ਨਿਸ਼ਾਨ ਸਿੰਘ ਦੀ ਇੱਕ ਬਾਂਹ ਤੋ ੜ ਦਿੱਤੀ ਗਈ। ਦੋਵੇਂ ਧਿਰਾਂ ਨੇ ਇਕ ਦੂਜੇ ਤੇ ਦੋਸ਼ ਲਗਾਏ ਹਨ। ਇਕ ਵਿਅਕਤੀ ਦੇ ਦੱਸਣ ਮੁਤਾਬਕ ਪਿੰਡ ਦੀ ਮੌਜੂਦਾ ਸਰਪੰਚ ਤੇ ਗਰਾਂਟਾਂ ਵਿੱਚ ਘਪਲੇ ਦੇ ਦੋਸ਼ ਲਗਾ ਕੇ ਪਿੰਡ ਵਾਸੀਆਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਸੀ। ਇਸੇ ਗੱਲ ਨੂੰ ਲੈ ਕੇ ਇਹ ਲੋਕ ਕਾਫੀ ਬੰਦੇ ਨਾਲ ਲੈ ਕੇ ਉਨ੍ਹਾਂ ਦੀ ਜ਼ਮੀਨ ਵਿੱਚ ਜਾ ਵੜੇ। ਪਹਿਲਾਂ ਇਨ੍ਹਾਂ ਲੋਕਾਂ ਨੇ ਪਿੰਡ ਦੇ ਗੁਰੂਘਰ ਵਿੱਚ ਅਨਾਊਂਸਮੈਂਟ ਕਰਵਾ ਦਿੱਤੀ ਕਿ ਗੁਰਮੇਲ ਸਿੰਘ ਦੀ ਜ਼ਮੀਨ ਵਿੱਚ ਚੋਰ ਆ ਗਏ ਹਨ।

ਇਨ੍ਹਾਂ ਲੋਕਾਂ ਨੇ ਉਥੇ ਟਰੈਕਟਰਾਂ ਨਾਲ ਕਈ ਗੱਡੀਆਂ ਦੀ ਭੰਨ ਤੋੜ ਕੀਤੀ। ਗੁਰਮੇਲ ਸਿੰਘ ਅਤੇ ਨਿਸ਼ਾਨ ਸਿੰਘ ਦੀ ਬੁਰੀ ਹਾਲਤ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸਾਬਕਾ ਸਰਪੰਚ ਗੁਰਮੇਲ ਸਿੰਘ ਦੀਆਂ ਦੋਵੇਂ ਲੱਤਾਂ ਨਕਾਰਾ ਕਰ ਦਿੱਤੀਆਂ ਗਈਆਂ ਹਨ। ਪਿੰਡ ਕੜਾਹਲ ਕਲਾਂ ਦੇ ਸਰਪੰਚ ਨਿਸ਼ਾਨ ਸਿੰਘ ਦੀ ਬਾਂਹ ਤੇ ਸੱਟ ਲੱਗੀ ਹੈ। ਮੌਜੂਦਾ ਸਰਪੰਚ ਦੀ ਜਾਂਚ ਨੂੰ ਲੈ ਕੇ ਇਹ ਮਾਮਲਾ ਛਿੜਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 17 ਬੰਦਿਆਂ ਦੇ ਨਾਮ ਉੱਤੇ ਅਤੇ 10 ਨਾ ਮਲੂਮ ਬੰਦਿਆਂ ਤੇ 307 ਅਤੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।

ਹਸਪਤਾਲ ਦੀ ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਰਾਤ ਨੂੰ ਸਵਾ ਇੱਕ ਵਜੇ ਫੱਤੂ ਢੀਂਗਾ ਦੀ ਪੁਲੀਸ ਉਨ੍ਹਾਂ ਕੋਲ 2 ਵਿਅਕਤੀਆਂ ਨੂੰ ਲੈ ਕੇ ਆਈ ਸੀ। ਗੁਰਮੇਲ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਉਸ ਨੂੰ ਉਸੇ ਸਮੇਂ ਹੀ ਰੈਫਰ ਕਰ ਦਿੱਤਾ ਸੀ। ਨਿਸ਼ਾਨ ਸਿੰਘ ਨੂੰ ਅਗਲੇ ਦਿਨ ਰੈਫਰ ਕਰ ਦਿੱਤਾ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *