ਨਹਿਰ ਚ ਤੈਰਦੀ ਆ ਰਹੀ ਸੀ ਲਾਸ਼, ਕੋਲ ਜਾ ਕੇ ਦੇਖਿਆ ਤਾਂ ਉੱਡ ਗਏ ਹੋਸ਼

ਅੱਜ ਕੱਲ੍ਹ ਗਰਮੀ ਪੂਰੇ ਜ਼ੋਰਾਂ ਤੇ ਪੈ ਰਹੀ ਹੈ। ਸਿਰ ਤੋਂ ਪੈਰਾਂ ਤੱਕ ਪਸੀਨਾ ਚੋਂਦਾ ਹੈ। ਜਿਸ ਕਰ ਕੇ ਵਾਰ ਵਾਰ ਨਹਾਉਣ ਨੂੰ ਮਨ ਕਰਦਾ ਹੈ। ਲੋਕ ਮੋਟਰਾਂ, ਰਜਵਾਹਿਆਂ ਅਤੇ ਨਹਿਰਾਂ ਆਦਿ ਵਿੱਚ ਨਹਾਉਣ ਲਈ ਜਾਂਦੇ ਹਨ। ਕਈ ਵਾਰ ਨਹਾਉਂਦੇ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ। ਨਹਿਰ ਆਦਿ ਵਿੱਚ ਤੈਰਦੀ ਹੋਈ ਮ੍ਰਿਤਕ ਦੇਹ ਕਿਧਰੇ ਦੂਰ ਲੰਘ ਜਾਂਦੀ ਹੈ। ਜਲੰਧਰ ਨਹਿਰ ਵਿਚ ਲੋਕਾਂ ਨੇ ਇਕ ਤੈਰਦੀ ਹੋਈ ਮ੍ਰਿਤਕ ਦੇਹ ਦੇਖੀ।

ਉਨ੍ਹਾਂ ਨੇ ਇਸ ਨੂੰ ਬਾਹਰ ਕੱਢ ਲਿਆ ਅਤੇ ਪੁਲੀਸ ਨੂੰ ਇਤਲਾਹ ਦਿੱਤੀ। ਪੁਲੀਸ ਵੱਲੋਂ ਮ੍ਰਿਤਕ ਦੀ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸੰਜੇ ਗਾਂਧੀ ਨਹਿਰ ਪੁਲੀ ਕੋਲ ਕੁਝ ਲੋਕਾਂ ਨੇ ਇਕ ਤੈਰਦੀ ਦੀ ਮ੍ਰਿਤਕ ਦੇਹ ਦੇਖੀ। ਉਨ੍ਹਾਂ ਨੇ ਇਸ ਨੂੰ ਬਾਹਰ ਕੱਢ ਲਿਆ ਅਤੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮੌਕੇ ਤੇ ਪਹੁੰਚੇ ਹਨ।

ਦੇਖਣ ਨੂੰ ਮ੍ਰਿਤਕ ਕੋਈ ਪ੍ਰਵਾਸੀ ਲਗਦਾ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਇਕੱਠੇ ਕਰਕੇ ਮਿ੍ਤਕ ਦੇਹ ਦਿਖਾਈ ਜਾ ਰਹੀ ਹੈ ਤਾਂ ਕਿ ਇਸ ਦੀ ਪਛਾਣ ਹੋ ਸਕੇ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਕੁਝ ਮੁਲਾਜ਼ਮ ਉਸ ਪਾਸੇ ਗਏ ਹਨ। ਜਿਸ ਪਾਸੇ ਤੋਂ ਮ੍ਰਿਤਕ ਦੇਹ ਤੈਰਦੀ ਹੋਈ ਆਈ ਹੈ। ਹੋ ਸਕਦਾ ਹੈ ਕਿਤੇ ਨਹਿਰ ਦੀ ਪਟੜੀ ਤੋਂ ਉਸ ਦੇ ਕੱਪੜੇ ਪਏ ਮਿਲ ਜਾਣ।

ਹੋ ਸਕਦਾ ਹੈ ਉਹ ਨਹਾਉਣ ਸਮੇਂ ਡੁੱਬ ਗਿਆ ਹੋਵੇ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤੋਂ ਬਿਨਾਂ ਮ੍ਰਿਤਕ ਦੇਹ ਨੂੰ 72 ਘੰਟੇ ਲਈ ਮੋਰਚਰੀ ਵਿਚ ਰਖਵਾਇਆ ਜਾਵੇਗਾ। ਹੁਣ ਤਕ ਨਹਿਰਾਂ ਅਤੇ ਰਜਵਾਹਿਆਂ ਵਿੱਚ ਡੁੱਬਣ ਨਾਲ ਅਨੇਕਾਂ ਹੀ ਵਿਅਕਤੀ ਜਾਨ ਗੁਆ ਚੁੱਕੇ ਹਨ। ਜਿਸ ਕਰਕੇ ਪੁਲੀਸ ਪ੍ਰਸ਼ਾਸਨ ਵੱਲੋਂ ਵਾਰ ਵਾਰ ਲੋਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *