16 ਲੱਖ ਖਰਚਕੇ ਨੂੰਹ ਭੇਜੀ ਵਿਦੇਸ਼, ਅੱਗੋਂ ਨੂੰਹ ਨੇ ਕੈਨੇਡਾ ਬੁਲਾ ਆਪਣੇ ਪਤੀ ਦਾ ਜੋ ਕੀਤਾ ਹਾਲ

ਹਰ ਪੰਜਾਬੀ ਨੌਜਵਾਨ ਕੈਨੇਡਾ ਜਾਣ ਦੇ ਸੁਪਨੇ ਲੈਂਦਾ ਹੈ। ਇਹ ਲੋਕ ਦਿਨ ਸਮੇਂ ਕੈਨੇਡਾ ਦੀਆਂ ਗੱਲਾਂ ਕਰੀ ਜਾਂਦੇ ਹਨ ਅਤੇ ਰਾਤ ਸਮੇਂ ਸੁਪਨੇ ਦੇਖੇ ਜਾਂਦੇ ਹਨ। ਇਨ੍ਹਾਂ ਨੂੰ ਕਨੇਡਾ ਸੁਪਨਿਆਂ ਦੇ ਪਰੀ ਦੇਸ਼ ਜਿਹਾ ਲੱਗਦਾ ਹੈ। ਕੈਨੇਡਾ ਜਾਣ ਲਈ ਇਹ ਨੌਜਵਾਨ ਆਮ ਤੌਰ ਤੇ ਆਈਲੈੱਟਸ ਪਾਸ ਕੁੜੀ ਦਾ ਸਹਾਰਾ ਲੈਂਦੇ ਹਨ। ਮੁੰਡੇ ਵਾਲਿਆਂ ਵੱਲੋਂ ਕੁੜੀ ਦਾ ਵਿਦੇਸ਼ ਜਾਣ ਦਾ ਅਤੇ ਪੜ੍ਹਾਈ ਦਾ ਖਰਚਾ ਕੀਤਾ ਜਾਂਦਾ ਹੈ ਪਰ ਕਈ ਕੁੜੀਆਂ ਵਿਦੇਸ਼ ਜਾ ਕੇ ਮੁੰਡੇ ਵਾਲਿਆਂ ਨਾਲੋਂ ਸਬੰਧ ਤੋੜ ਲੈਂਦੀਆਂ ਹਨ।

ਕੁਝ ਇਸ ਤਰ੍ਹਾਂ ਦੀ ਹੀ ਕਹਾਣੀ ਫਿਰੋਜ਼ਪੁਰ ਦੇ ਪਿੰਡ ਤਲਵੰਡੀ ਭਾਈ ਦੇ ਰਹਿਣ ਵਾਲੇ ਨੌਜਵਾਨ ਓਂਕਾਰ ਸਿੰਘ ਨਾਲ ਵਾਪਰੀ ਹੈ। ਉਸ ਦੀ ਪਤਨੀ ਨੇ ਕੈਨੇਡਾ ਵਿੱਚ ਉਸ ਨੂੰ ਹਵਾਲਾਤ ਵਿਖਾ ਦਿੱਤੀ। ਉਂਕਾਰ ਸਿੰਘ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਖ਼ਬਾਰ ਵਿੱਚ ਐਡ ਦੇਖ ਕੇ ਮੋਗਾ ਦੀ ਲੜਕੀ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ ਸੀ। ਕੁੜੀ ਨੇ ਸਾਡੇ ਪੰਜ ਬੈਂਡ ਹਾਸਲ ਕੀਤੇ ਸਨ। ਉਨ੍ਹਾਂ ਨੇ ਏਜੰਟ ਰਾਹੀਂ 16 ਲੱਖ 50 ਹਜਾਰ ਰੁਪਏ ਖ਼ਰਚ ਕਰਕੇ ਆਪਣੀ ਨੂੰਹ ਨੂੰ ਵਿਦੇਸ਼ ਭੇਜ ਦਿੱਤਾ।

ਉਨ੍ਹਾਂ ਦਾ ਵਿਆਹ ਉੱਤੇ ਵੀ 10 ਲੱਖ ਰੁਪਿਆ ਖ਼ਰਚ ਹੋ ਗਿਆ। ਇਸ ਤੋਂ ਬਿਨਾ ਉਨ੍ਹਾਂ ਨੇ ਆਪਣੀ ਨੂੰਹ ਦੀਆਂ ਫ਼ੀਸਾਂ ਵੀ ਭਰੀਆਂ। ਓਂਕਾਰ ਦੇ ਪਿਤਾ ਦੇ ਦੱਸਣ ਮੁਤਾਬਕ ਵਿਆਹ ਤੋਂ 2-3 ਮਹੀਨੇ ਬਾਅਦ ਕੁੜੀ ਉਨ੍ਹਾਂ ਦੇ ਘਰ ਰਹੀ ਸੀ। ਜਦੋਂ ਕੁੜੀ ਨੇ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਬੁਲਾ ਲਿਆ ਤਾਂ ਉੱਥੇ ਕੁੜੀ ਨੇ ਆਪਣੇ ਪਤੀ ਤੇ ਦਾਜ ਮੰਗਣ ਅਤੇ ਖਿੱਚ ਧੂਹ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ। ਜਿਸ ਕਰਕੇ ਕੈਨੇਡਾ ਵਿਚ ਉਂਕਾਰ ਸਿੰਘ ਨੂੰ 9 ਦਿਨ ਜੇਲ੍ਹ ਵਿੱਚ ਰਹਿਣਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਵੀ ਉਨ੍ਹਾਂ ਦਾ ਪੁੱਤਰ ਕੈਨੇਡਾ ਵਿੱਚ ਹੈ ਪਰ ਸਰਕਾਰ ਨੇ ਉਸ ਦਾ ਪਾਸਪੋਰਟ ਜ਼ਬਤ ਕੀਤਾ ਹੋਇਆ ਹੈ।

ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੇ ਪੁੱਤਰ ਨਾਲੋਂ ਕੈਨੇਡਾ ਵਿੱਚ ਤਲਾਕ ਲੈ ਲਿਆ ਹੈ ਅਤੇ ਉਹ ਟੋਰਾਂਟੋ ਵਿਖੇ ਕਿਸੇ ਹੋਰ ਲੜਕੇ ਨਾਲ ਰਹਿਣ ਲੱਗ ਪਈ ਹੈ। ਓਂਕਾਰ ਦੇ ਪਿਤਾ ਨੇ ਦੱਸਿਆ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਪਤਨੀ ਚੱਲ ਵਸੀ ਅਤੇ ਉਨ੍ਹਾਂ ਨੂੰ ਪੈਰਾਲਾਈਜ਼ ਹੋ ਗਿਆ। ਹੁਣ ਉਨ੍ਹਾਂ ਨੇ ਲੜਕੀ ਵਾਲਿਆਂ ਤੇ ਧੋਖਾ ਧੜੀ ਦਾ ਮੁਕੱਦਮਾ ਕੀਤਾ ਹੈ। ਸੀਨੀਅਰ ਪੁਲੀਸ ਅਫ਼ਸਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਲੜਕੇ ਵਾਲਿਆਂ ਵੱਲੋਂ ਦਰਖਾਸਤ ਮਿਲੀ ਸੀ। ਬਿਆਨ ਦਰਜ ਕਰਨ ਉਪਰੰਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *