ਮੋਟਰਸਾਈਕਲ ਲੈਣ ਆਏ ਪਤੀ ਪਤਨੀ ਕਰ ਗਏ ਵੱਡਾ ਕਾਂਡ, ਇਹ ਕੰਮ ਤਾਂ ਫ਼ਿਲਮਾਂ ਵਿਚ ਹੁੰਦਾ ਦੇਖਿਆ ਸੀ

ਇਸ ਸਮਾਜ ਵਿੱਚ ਕਈ ਕਿਸਮ ਦੇ ਲੋਕ ਵੱਸਦੇ ਹਨ। ਕਈਆਂ ਨੂੰ ਤਾਂ ਮਿਹਨਤ ਦੀ ਕਮਾਈ ਵਿੱਚੋਂ ਹੀ ਸਕੂਨ ਮਿਲਦਾ ਹੈ। ਉਹ ਕਿਸੇ ਨਾਲ ਧੋ ਖਾ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ। ਦੂਜੇ ਪਾਸੇ ਕਈ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦਾ ਕੰਮ ਹੀ ਪਰਾਇਆ ਮਾਲ ਖਾਣਾ ਹੈ। ਉਹ ਲੋਕ ਸ਼ਿਕਾਰੀ ਵਾਂਗ ਹਰ ਸਮੇਂ ਸ਼ਿਕਾਰ ਦੀ ਭਾਲ ਵਿੱਚ ਰਹਿੰਦੇ ਹਨ। ਉਹ ਇਸੇ ਤਾੜ ਵਿੱਚ ਹੁੰਦੇ ਹਨ ਕਿ ਕਦੋਂ ਕੋਈ ਉਨ੍ਹਾਂ ਦੇ ਜਾਲ ਵਿੱਚ ਫਸੇ ਅਤੇ ਉਹ ਆਪਣਾ ਉੱਲੂ ਸਿੱਧਾ ਕਰਨ।

ਜਲੰਧਰ ਦੇ 4 ਨੰਬਰ ਡਵੀਜ਼ਨ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਭਗਵਾਨ ਵਾਲਮੀਕ ਚੌਕ ਨੇੜੇ ਸ਼ਿਵਾ ਆਟੋ ਨਾਮ ਦੀ ਮੋਟਰਸਾਈਕਲ ਏਜੰਸੀ ਵਾਲਿਆਂ ਨੂੰ ਕੋਈ ਨਾ ਮਲੂਮ ਪਤੀ ਪਤਨੀ ਚੂਨਾ ਲਾ ਗਏ। ਉਹ ਪਲਸਰ ਮੋਟਰਸਾਈਕਲ ਦੀ ਟ੍ਰਾਈ ਲੈਣ ਦੇ ਬਹਾਨੇ ਗਏ ਹੋਏ ਵਾਪਸ ਨਹੀਂ ਆਏ। ਪੁਲੀਸ ਵੱਲੋਂ ਇਨ੍ਹਾਂ ਜਾਅਲਸਾਜ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਏਜੰਸੀ ਵਾਲਿਆਂ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਇਕ ਮਰਦ ਅਤੇ ਇੱਕ ਔਰਤ ਆਏ। ਇਨ੍ਹਾਂ ਨੇ ਏਜੰਸੀ ਵਾਲਿਆਂ ਤੋਂ ਸਕੂਟਰੀ ਦਿਖਾਉਣ ਦੀ ਮੰਗ ਕੀਤੀ।

ਸਕੂਟਰੀ ਦੀ ਟਰਾਈ ਲੈਣ ਤੋਂ ਬਾਅਦ ਇਨ੍ਹਾਂ ਨੇ ਮੋਟਰਸਾਈਕਲ ਦੀ ਟਰਾਈ ਲੈਣ ਦੀ ਇੱਛਾ ਜ਼ਾਹਰ ਕੀਤੀ। ਏਜੰਸੀ ਵਾਲਿਆਂ ਨੇ ਦੱਸਿਆ ਹੈ ਕਿ ਇਹ ਵਿਅਕਤੀ 220 ਪਲਸਰ ਮੋਟਰਸਾਈਕਲ ਟਰਾਈ ਦੇ ਬਹਾਨੇ ਲੈ ਕੇ ਚਲਾ ਗਿਆ ਪਰ ਵਾਪਸ ਨਹੀਂ ਆਇਆ। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ। ਅਜੇ ਤਕ ਇਸ ਮਰਦ ਅਤੇ ਔਰਤ ਦੀ ਕੋਈ ਉੱਘ ਸੁੱਘ ਨਹੀਂ ਲੱਗ ਸਕੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 4 ਵਜੇ ਉਪਰੋਕਤ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ।

ਜਿਸ ਵਿੱਚ ਕੋਈ ਵਿਅਕਤੀ ਟ੍ਰਾਈ ਲੈਣ ਦੇ ਬਹਾਨੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਮਰਦ ਅਤੇ ਔਰਤ ਇਸ ਘਟਨਾ ਤੋਂ ਇਕ ਦਿਨ ਪਹਿਲਾਂ ਵੀ ਏਜੰਸੀ ਵਿਚ ਆਏ ਸਨ ਅਤੇ ਅਗਲੇ ਦਿਨ ਦੁਬਾਰਾ ਆ ਕੇ ਉਹ ਟ੍ਰਾਈ ਲੈਣ ਦੇ ਬਹਾਨੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸੀ ਸੀ ਟੀ ਵੀ ਚੈੱਕ ਕਰ ਰਹੇ ਹਨ ਤਾਂ ਕਿ ਮਾਮਲੇ ਨੂੰ ਟਰੇਸ ਕਰ ਕੇ ਇਨ੍ਹਾਂ ਲੋਕਾਂ ਤੱਕ ਪਹੁੰਚਿਆ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *