ਮਾਂ, ਪੁੱਤ ਤੇ ਜਵਾਈ ਦਾ ਕਾਰਾ ਸੁਣ ਰਹਿ ਜਾਓਗੇ ਹੈਰਾਨ, ਪੁਲਿਸ ਨੇ ਰੰਗੇ ਹੱਥੀਂ ਕੀਤੇ ਕਾਬੂ

ਲੋਕਾਂ ਵਿੱਚ ਪੈਸਾ ਕਮਾਉਣ ਦੀ ਹੋੜ ਲੱਗੀ ਹੋਈ ਹੈ। ਹਰ ਕੋਈ ਰਾਤੋ ਰਾਤ ਅਮੀਰ ਹੋ ਜਾਣ ਦੇ ਸੁਪਨੇ ਦੇਖਦਾ ਹੈ। ਕਈ ਤਾਂ ਇਹ ਵੀ ਨਹੀਂ ਸੋਚਦੇ ਕਿ ਧਨ ਕਮਾਉਣ ਲਈ ਉਹ ਜੋ ਸਾਧਨ ਵਰਤ ਰਹੇ ਹਨ, ਕੀ ਇਹ ਠੀਕ ਹੈ? ਕੀ ਅਸੀਂ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ? ਕੀ ਅਸੀਂ ਕਿਸੇ ਦਾ ਘਰ ਤਾਂ ਨਹੀਂ ਉਜਾੜ ਰਹੇ? ਪੈਸੇ ਦੇ ਭੁੱਖੇ ਲੋਕਾਂ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਮਤਲਬ ਨਹੀਂ। ਉਨ੍ਹਾਂ ਨੂੰ ਤਾਂ ਸਿਰਫ਼ ਪੈਸਾ ਚਾਹੀਦਾ ਹੈ। ਜਲੰਧਰ ਕਮਿਸ਼ਨਰ ਪੁਲੀਸ ਨੇ 4 ਜੀਆਂ ਨੂੰ ਕਾਬੂ ਕੀਤਾ ਹੈ।

ਜਿਨ੍ਹਾਂ ਤੋਂ 270 ਗਰਾਮ ਇਤਰਾਜ਼ ਯੋਗ ਪਦਾਰਥ ਬਰਾਮਦ ਹੋਇਆ ਹੈ। ਪੁਲੀਸ ਨੇ ਇਨ੍ਹਾਂ ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚ 2 ਔਰਤਾਂ ਅਤੇ 2 ਮਰਦ ਹਨ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੁਲੀਸ ਦੇ ਸਪੈਸ਼ਲ ਗਰੁੱਪ ਨੇ ਟਾਵਰ ਇਨਕਲੇਵ ਵਿੱਚ ਇਕ ਕਾਰਵਾਈ ਦੌਰਾਨ 4 ਜੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਜਸਵਿੰਦਰ ਕੌਰ ਜੋ ਕਿ ਟਾਵਰ ਐਨਕਲੇਵ ਦੀ ਰਹਿਣ ਵਾਲੀ ਹੈ, ਉਸ ਦਾ ਪੁੱਤਰ ਸਾਹਿਲ, ਜਵਾਈ ਮਨਦੀਪ ਕੁਮਾਰ ਅਤੇ ਮਨਦੀਪ ਕੁਮਾਰ ਨਾਲ ਰਹਿਣ ਵਾਲੀ ਨਿਸ਼ਾ ਨਾਮ ਦੀ ਇਕ ਲੜਕੀ ਸ਼ਾਮਲ ਹਨ।

ਇਨ੍ਹਾਂ ਤੋਂ ਪੁਲੀਸ ਨੂੰ 270 ਗਰਾਮ ਅਮਲ ਪਦਾਰਥ ਮਿਲਿਆ ਹੈ। ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਲੋਕਾਂ ਤੋਂ 6 ਲੱਖ 92 ਹਜ਼ਾਰ ਰੁਪਏ ਬਰਾਮਦ ਹੋਏ ਹਨ। ਇਹ ਰਕਮ ਇਨ੍ਹਾਂ ਨੇ ਇਸੇ ਧੰਦੇ ਨਾਲ ਹਾਸਲ ਕੀਤੀ ਹੋਈ ਸੀ। ਪੁਲੀਸ ਨੇ ਇਨ੍ਹਾਂ ਤੋਂ ਇਕ ਐਕਸ ਯੂ ਵੀ 300 ਗੱਡੀ ਵੀ ਬਰਾਮਦ ਕੀਤੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਇਹ ਲੋਕ ਇਹ ਗਲਤ ਪਦਾਰਥ ਦਿੱਲੀ ਤੋਂ 1800 ਰੁਪਏ ਪ੍ਰਤੀ ਗ੍ਰਾਮ ਖ਼ਰੀਦ ਕੇ ਲਿਆਉਂਦੇ ਸਨ।

ਉਹ ਜਲੰਧਰ ਅਤੇ ਕਪੂਰਥਲਾ ਇਲਾਕੇ ਵਿਚ ਇਹ ਅਮਲ ਪਦਾਰਥ 2800 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਦੇ ਸਨ। ਅਧਿਕਾਰੀ ਦੇ ਦੱਸਣ ਮੁਤਾਬਕ ਜਸਵਿੰਦਰ ਕੌਰ ਤੇ ਪਹਿਲਾਂ ਹੀ 3, ਸਾਹਿਲ ਤੇ 2 ਅਤੇ ਮਨਦੀਪ ਕੁਮਾਰ ਤੇ 1 ਮਾਮਲਾ ਦਰਜ ਹੈ। ਇਨ੍ਹਾਂ ਨੇ ਇਸ ਧੰਦੇ ਨਾਲ ਜਾਇਦਾਦ ਵੀ ਬਣਾਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *