ਕਨੇਡਾ ਵਾਲਾ ਜਹਾਜ ਛੱਡ ਚੁਣਿਆ ਅਲੱਗ ਰਾਹ, ਅੱਜ ਸਾਰਾ ਪੰਜਾਬ ਕਰ ਰਿਹਾ ਸਲਾਮਾਂ

ਪੰਜਾਬੀ ਲੋਕ ਮਿਹਨਤੀ ਅਤੇ ਦ੍ਰਿੜ੍ਹ ਇਰਾਦੇ ਦੇ ਧਾਰਨੀ ਵਜੋਂ ਜਾਣੇ ਜਾਂਦੇ ਹਨ। ਉਹ ਹਰ ਖੇਤਰ ਵਿੱਚ ਮੱਲਾਂ ਮਾਰਦੇ ਹਨ। ਪੰਜਾਬੀ ਲੋਕ ਵੱਖ ਵੱਖ ਵਿਭਾਗਾਂ ਵਿੱਚ ਸਨਮਾਨਯੋਗ ਅਹੁਦਿਆਂ ਤੇ ਬਿਰਾਜਮਾਨ ਹੋਏ ਹਨ। ਅੱਜ ਕੱਲ੍ਹ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮੱਲੂ ਨੰਗਲ ਵਿਚ ਇੱਕ ਘਰ ਵਿੱਚ ਵਿਆਹ ਵਰਗਾ ਮਾਹੌਲ ਨਜ਼ਰ ਆ ਰਿਹਾ ਹੈ। ਇਸ ਪਰਿਵਾਰ ਦਾ ਨੌਜਵਾਨ ਐੱਨ.ਡੀ.ਏ ਕਲੀਅਰ ਕਰਕੇ ਲੈਫਟੀਨੈਂਟ ਬਣਿਆ ਹੈ। ਹਰ ਕੋਈ ਇਸ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ।

ਬਿਲਾਵਲ ਸਿੰਘ ਦੇ ਦੱਸਣ ਮੁਤਾਬਕ ਇਹ ਉਸ ਦਾ ਬਚਪਨ ਦਾ ਸੁਪਨਾ ਸੀ ਕਿਉਂਕਿ ਉਸ ਦਾ ਨਾਨਾ ਆਰਮੀ ਵਿਚ ਹੋਣ ਕਾਰਨ ਉਸ ਦੀ ਆਪਣੀ ਵੀ ਇਸ ਪਾਸੇ ਦਿਲਚਸਪ ਬਣ ਗਈ ਸੀ। ਬਿਲਾਵਲ ਸਿੰਘ ਦਾ ਮੰਨਣਾ ਹੈ ਕਿ ਪੰਜਾਬੀ ਨੌਜਵਾਨ ਜ਼ਿਆਦਾਤਰ ਆਈਲੈੱਟਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਜੋ ਕਿ ਇਕ ਗਲਤ ਰੁਝਾਨ ਹੈ। ਉਸ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਜੇਕਰ ਇੱਥੇ ਹੀ ਇੰਨੀ ਮਿਹਨਤ ਕੀਤੀ ਜਾਵੇ ਤਾਂ ਕੁੱਲ ਉੱਚਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਬਿਲਾਵਲ ਸਿੰਘ ਦਾ ਪਿਤਾ ਉਸ ਨੂੰ ਬਚਪਨ ਵਿੱਚ ਹੀ ਸਦਾ ਲਈ ਛੱਡ ਗਿਆ ਸੀ। ਪਿਤਾ ਦੀ ਥਾਂ ਉਸ ਨੂੰ ਦਾਦੇ ਦਾ ਪਿਆਰ ਮਿਲਿਆ। ਉਸ ਦੀ ਮਾਂ ਨਵਦੀਪ ਕੌਰ ਸਿਹਤ ਵਿਭਾਗ ਵਿੱਚ ਫਾਰਮੇਸੀ ਅਫਸਰ ਹੈ। ਬਿਲਾਵਲ ਸਿੰਘ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਬਚਪਨ ਤੋਂ ਹੀ ਮਿਹਨਤੀ ਅਤੇ ਸ਼ਾਂਤ ਸੁਭਾਅ ਦਾ ਹੈ। ਉਸ ਨੇ ਕਦੇ ਕੋਈ ਸ਼ਰਾਰਤ ਨਹੀਂ ਕੀਤੀ। ਮਾਂ ਆਪਣੇ ਪੁੱਤਰ ਨੂੰ ਅਫ਼ਸਰ ਬਣਿਆ ਦੇਖਣਾ ਚਾਹੁੰਦੀ ਸੀ। ਉਸ ਦੀ ਇੱਛਾ ਪੂਰੀ ਹੋਈ ਹੈ। ਪਰਿਵਾਰ ਦੇ ਇਕ ਹੋਰ ਮੈਂਬਰ ਦਾ ਕਹਿਣਾ ਹੈ

ਕਿ ਉਨ੍ਹਾਂ ਨੂੰ ਬਿਲਾਵਲ ਸਿੰਘ ਤੇ ਮਾਣ ਹੈ। ਜਿਸ ਨੇ ਮਿਹਨਤ ਸਦਕਾ ਇਨ੍ਹਾਂ ਉੱਚ ਅਹੁਦਾ ਹਾਸਲ ਕੀਤਾ ਹੈ। ਉਨ੍ਹਾਂ ਦਾ ਨਾਮ ਰੌਸ਼ਨ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਖ਼ੁਸ਼ੀ ਨੂੰ ਬਿਆਨ ਨਹੀਂ ਕਰ ਸਕਦੇ। ਇਹ ਸੱਚ ਮੁੱਚ ਹੀ ਖੁਸ਼ੀ ਵਾਲੀ ਗੱਲ ਹੈ। ਜਦੋਂ ਕੋਈ ਪੰਜਾਬੀ ਉੱਚੇ ਅਹੁਦੇ ਤੇ ਪਹੁੰਚਦਾ ਹੈ ਤਾਂ ਪੰਜਾਬੀਆਂ ਨੂੰ ਖ਼ੁਸ਼ੀ ਹੋਣੀ ਸੁਭਾਵਿਕ ਹੈ। ਅਜੇ 2 ਦਿਨ ਪਹਿਲਾਂ ਹੀ ਤਰਨਤਾਰਨ ਦੇ ਪਿੰਡ ਚੌਧਰੀ ਵਾਲਾ ਦੇ ਆਦੇਸ਼ ਪ੍ਰਕਾਸ਼ ਸਿੰਘ ਨੇ ਭਾਰਤੀ ਹਵਾਈ ਫ਼ੌਜ ਵਿੱਚ ਫਲਾਈਂਗ ਅਫਸਰ ਦਾ ਅਹੁਦਾ ਹਾਸਲ ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *