ਲਵ ਮੈਰਿਜ ਕਰਵਾਕੇ ਵਹੁਟੀ ਭੇਜੀ ਆਸਟ੍ਰੇਲੀਆ, 35 ਲੱਖ ਵੀ ਗਿਆ ਤੇ ਘਰਵਾਲੀ ਵੀ ਗਈ

ਜੇਕਰ ਅਸੀਂ ਪਿਛਲੇ ਸਮੇਂ ਵੱਲ ਝਾਤੀ ਮਾਰੀਏ ਤਾਂ ਪਹਿਲਾਂ ਐੱਨ ਆਰ ਆਈ ਲਾੜਿਆਂ ਦੁਆਰਾ ਪੰਜਾਬੀ ਕੁੜੀਆਂ ਨਾਲ ਧੋਖਾ ਕਰਨ ਦੇ ਮਾਮਲੇ ਸਾਹਮਣੇ ਆਇਆ ਕਰਦੇ ਸਨ। ਅਸੀਂ ਜਾਣਦੇ ਹਾਂ ਕਿ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਇਹ ਮਾਮਲੇ ਜ਼ੋਰ ਸ਼ੋਰ ਨਾਲ ਚੁੱਕੇ ਜਾਂਦੇ ਸਨ ਪਰ ਅੱਜਕੱਲ੍ਹ ਜ਼ਿਆਦਾਤਰ ਮਾਮਲੇ ਆਇਲਟਸ ਪਾਸ ਕੁੜੀਆਂ ਦੁਆਰਾ ਆਪਣੇ ਪਤੀਆਂ ਨਾਲ ਧੋਖਾ ਕਰਨ ਦੇ ਆ ਰਹੇ ਹਨ। ਇਨ੍ਹਾਂ ਮਾਮਲਿਆਂ ਵਿੱਚੋਂ ਹੀ ਇਕ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਿੱਲ ਕੋਠੇ ਦਾ ਹੈ।

ਜਿੱਥੇ ਜੁਗਰਾਜ ਸਿੰਘ ਨਾਮ ਦੇ ਲੜਕੇ ਨੇ ਆਪਣੀ ਪਤਨੀ ਬਲਵਿੰਦਰ ਕੌਰ ਉਤੇ 35 ਲੱਖ ਰੁਪਏ ਹੜੱਪ ਜਾਣ ਦਾ ਦੋਸ਼ ਲਗਾਇਆ ਹੈ। ਜੁਗਰਾਜ ਸਿੰਘ ਨੇ ਆਪਣੀ ਹੱਡਬੀਤੀ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਉਸ ਨੇ 27 ਮਾਰਚ 2014 ਨੂੰ ਬਲਜਿੰਦਰ ਕੌਰ ਨਾਮ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਸ ਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਲਈ 35 ਲੱਖ ਰੁਪਏ ਖਰਚ ਕੀਤੇ ਪਰ ਬਲਜਿੰਦਰ ਕੌਰ ਨੇ ਵਿਦੇਸ਼ ਪਹੁੰਚ ਕੇ 2016 ਵਿੱਚ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੇ।

ਜੁਗਰਾਜ ਦੇ ਦੱਸਣ ਮੁਤਾਬਕ ਪਰਿਵਾਰ ਵਿੱਚ ਉਹ ਖੁਦ ਅਤੇ ਉਸ ਦੀ ਮਾਂ 2 ਹੀ ਮੈਂਬਰ ਸਨ। ਬਲਜਿੰਦਰ ਕੌਰ ਦੇ ਰਵੱਈਏ ਦਾ ਉਸ ਦੀ ਮਾਂ ਤੇ ਡੂੰਘਾ ਅਸਰ ਪਿਆ ਅਤੇ ਉਹ ਸਤੰਬਰ 2019 ਵਿੱਚ ਚੜ੍ਹਾਈ ਕਰ ਗਈ। ਜੁਗਰਾਜ ਨੇ ਦੱਸਿਆ ਕਿ ਬਲਜਿੰਦਰ ਕੌਰ ਨੇ ਕਿਸੇ ਤਰ੍ਹਾਂ ਆਸਟ੍ਰੇਲੀਆ ਵਿੱਚ ਅਦਾਲਤ ਵਿੱਚ ਤਲਾਕ ਵੀ ਲੈ ਲਿਆ ਅਤੇ ਉਹ 31 ਦਸੰਬਰ 2019 ਨੂੰ ਪੰਜਾਬ ਆਈ। ਜੁਗਰਾਜ ਸਿੰਘ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਪਰ ਬਲਜਿੰਦਰ ਕੌਰ 2-3 ਦਿਨਾਂ ਵਿੱਚ ਹੀ ਵਿਆਹ ਕਰਵਾ ਕੇ ਫੇਰ ਵਿਦੇਸ਼ ਚਲੀ ਗਈ।

ਜੁਗਰਾਜ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਗਿੱਲ ਕੋਠੇ ਦੇ ਰਹਿਣ ਵਾਲੇ ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵੱਲੋਂ ਧੋਖਾ ਹੋਣ ਦੀ ਦਰਖਾਸਤ ਦਿੱਤੀ ਗਈ ਸੀ। ਪੁਲੀਸ ਨੇ ਬਲਜਿੰਦਰ ਕੌਰ, ਬਿੱਕਰ ਸਿੰਘ, ਸੁਖਪਾਲ ਕੌਰ ਅਤੇ ਪਰਮਿੰਦਰ ਸਿੰਘ ਤੇ 420 ਅਤੇ 120 ਬੀ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *