ਸਾਰਾ ਟੱਬਰ ਦਰਬਾਰ ਸਾਹਿਬ ਗਿਆ ਸੀ ਮੱਥਾ ਟੇਕਣ, ਵਾਪਿਸ ਆਏ ਤਾਂ ਸਭ ਕੁਝ ਹੋ ਗਿਆ ਖਤਮ

ਇਹ ਖ਼ਬਰ ਨਕੋਦਰ ਤੋਂ ਆਈ ਹੈ। ਜਿੱਥੇ ਇੱਕ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਪਰ ਜਦ ਪਰਿਵਾਰ ਦੇ ਮੈਂਬਰ ਵਾਪਸ ਆਏ ਤਾਂ ਚੋਰ ਘਰ ਵਿੱਚ ਚੋਰੀ ਕਰ ਚੁੱਕੇ ਸਨ। ਘਰ ਦੀ ਹਾਲਤ ਦੇਖ ਕੇ ਪਰਿਵਾਰ ਦੇ ਹੋਸ਼ ਗੁੰਮ ਗਏ। ਸਾਰੇ ਘਰ ਦੀ ਫੋਲਾ ਫਰਾਲੀ ਕੀਤੀ ਹੋਈ ਸੀ। ਪਰਿਵਾਰ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪਰਿਵਾਰ ਦੀ ਮੰਗ ਹੈ ਕਿ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ। ਪਰਿਵਾਰ ਦੀ ਔਰਤ ਮੈਂਬਰ ਰਾਜਵਿੰਦਰ ਕੌਰ ਨੇ ਦੱਸਿਆ ਹੈ ਕਿ

ਉਨ੍ਹਾਂ ਦਾ ਪਰਿਵਾਰ ਰਾਤ 9 ਵਜੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਿਆ ਸੀ। ਜਦੋਂ ਉਹ ਸਵੇਰੇ ਵਾਪਸ ਆਏ ਤਾਂ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਉਪਰਲੇ ਕਮਰੇ ਵਿੱਚ 50 ਹਜ਼ਾਰ ਰੁਪਏ ਦੀ ਨਕਦੀ ਪਈ ਸੀ। ਇਸ ਤੋਂ ਬਿਨਾਂ 30 ਹਜਾਰ ਥੱਲੇ ਪਏ ਸਨ। ਚੋਰ ਦੋਵੇਂ ਥਾਵਾਂ ਤੋਂ ਨਕਦੀ ਲੈ ਗਏ ਹਨ। ਚੋਰਾਂ ਨੇ 2 ਲੈਪਟਾਪ ਅਤੇ ਮੋਬਾਈਲ ਚੋਰੀ ਕਰ ਲਏ ਹਨ।

ਇਸ ਤਰ੍ਹਾਂ ਪਰਿਵਾਰ ਦਾ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਰਾਜਵਿੰਦਰ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਘਰ ਜਾਂ ਗੁਆਂਢ ਵਿੱਚ ਕੋਈ ਸੀ.ਸੀ.ਟੀ.ਵੀ ਨਹੀਂ ਹੈ। ਉਸ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ। ਪਰਿਵਾਰ ਦੇ ਬਜ਼ੁਰਗ ਸੰਤੋਖ ਰਾਮ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਹਰਿਮੰਦਰ ਸਾਹਿਬ ਤੋਂ ਵਾਪਸ ਆਏ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ। ਚੋਰ 80 ਹਜ਼ਾਰ ਰੁਪਏ ਦੀ ਨਕਦੀ, 2 ਲੈਪਟਾਪ ਅਤੇ ਮੋਬਾਈਲ ਲੈ ਗਏ ਹਨ।

ਸੰਤੋਖ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੋਰੀ ਕਰਦੇ ਕਿਸੇ ਨੂੰ ਨਹੀਂ ਦੇਖਿਆ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਤੇ ਸ਼ੱਕ ਹੈ। ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲੀਸ ਨੇ ਉਨ੍ਹਾਂ ਨੂੰ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਸੰਤੋਖ ਰਾਮ ਦੇ ਦੱਸਣ ਮੁਤਾਬਕ ਉਹ ਢਾਈ ਸਾਲ ਤੋਂ ਇਥੇ ਰਹਿ ਰਹੇ ਹਨ । ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *