10,000 ਦੀ ਸ਼ਰਤ ਜਿੱਤਣ ਵਾਲੇ ਮੁੰਡੇ ਨਾਲ ਵੱਡੀ ਜੱਗੋ ਤੇਰਵੀ, ਪਿੰਡ ਦੇ ਮੁੰਡਿਆਂ ਨੇ ਹੀ ਕਰ ਦਿੱਤਾ ਇੰਨਾ ਵੱਡਾ ਕਾਂਡ

ਸਿਆਣੇ ਕਹਿੰਦੇ ਹਨ ਕਬੂਤਰਬਾਜ਼ੀ ਪੰਗਿਆ ਦਾ ਘਰ ਹੈ। ਕਬੂਤਰਬਾਜ਼ਾਂ ਦਾ ਅਕਸਰ ਹੀ ਆਪਸ ਵਿੱਚ ਰੱਫੜ ਪੈਂਦਾ ਰਹਿੰਦਾ ਹੈ। ਅੰਮ੍ਰਿਤਸਰ ਦੇ ਪਿੰਡ ਚੱਬੇ ਵਿੱਚ 4 ਕਬੂਤਰਬਾਜ਼ਾਂ ਨੇ ਮਿਲ ਕੇ ਇਕ ਕਬੂਤਰਬਾਜ਼ ਦੀ ਜਾਨ ਲੈ ਲਈ। ਮਾਮਲਾ 10 ਹਜ਼ਾਰ ਦੀ ਸ਼ਰਤ ਜਿੱਤਣ ਕਾਰਨ ਪੈਦਾ ਹੋਇਆ। ਗੁਰਪ੍ਰੀਤ ਸਿੰਘ ਨਾਮ ਦੇ ਲੜਕੇ ਨੇ ਦੱਸਿਆ ਕਿ ਉਸ ਦੇ ਭਰਾ ਸੂਰਜ ਨੇ 2-3 ਮਹੀਨੇ ਪਹਿਲਾਂ ਕਬੂਤਰਬਾਜ਼ੀ ਵਿਚ 10 ਹਜ਼ਾਰ ਰੁਪਏ ਦੀ ਸ਼ਰਤ ਜਿੱਤੀ ਸੀ।

ਜਿਸ ਕਰਕੇ ਅਰਸ਼, ਦੀਪ, ਰਾਜਪ੍ਰੀਤ ਅਤੇ ਉਸ ਦਾ ਭਰਾ ਚਾਰੇ ਹੀ ਸੂਰਜ ਨਾਲ ਰੰਜਿਸ਼ ਰੱਖਦੇ ਸਨ। ਇਨ੍ਹਾਂ ਨੇ ਮਿਲ ਕੇ ਸੂਰਜ ਦੀ ਜਾਨ ਲੈ ਲਈ ਹੈ। ਗੁਰਪ੍ਰੀਤ ਦੇ ਦੱਸਣ ਮੁਤਾਬਕ ਸੂਰਜ ਦੀ ਉਮਰ 22 ਸਾਲ ਸੀ ਅਤੇ ਉਸ ਨੂੰ ਬਚਪਨ ਤੋਂ ਹੀ ਕਬੂਤਰਬਾਜ਼ੀ ਦਾ ਸ਼ੌਕ ਸੀ। ਪੁਲੀਸ ਨੇ 2 ਵਿਅਕਤੀ ਫੜ ਲਏ ਹਨ ਅਤੇ 2 ਵਿਅਕਤੀ ਦੌੜ ਗਏ ਹਨ। ਗੁਰਪ੍ਰੀਤ ਨੇ ਦੱਸਿਆ ਹੈ ਕਿ ਦੋਸ਼ੀ ਸੈਨੇਟਰੀ ਦਾ ਕੰਮ ਕਰਦੇ ਹਨ। ਮ੍ਰਿਤਕ ਸੂਰਜ ਦੇ ਦੋਸਤ ਸੁਖਵਿੰਦਰ ਨੇ ਦੱਸਿਆ ਹੈ ਕਿ ਸੂਰਜ ਉਸ ਨਾਲ ਪਲੰਬਰ ਦਾ ਕੰਮ ਕਰਦਾ ਸੀ।

ਸੂਰਜ ਨੇ 2 ਮਹੀਨੇ ਪਹਿਲਾਂ 10 ਹਜ਼ਾਰ ਰੁਪਏ ਦੀ ਸ਼ਰਤ ਜਿੱਤੀ ਸੀ। ਹਾਰੇ ਹੋਏ ਵਿਅਕਤੀਆਂ ਨੇ ਉਸ ਦੀ ਜਾਨ ਲੈ ਲਈ ਹੈ। ਇਨ੍ਹਾਂ ਵਿੱਚੋਂ 2 ਛੋਟੇ ਚੱਬੇ ਦੇ ਰਹਿਣ ਵਾਲੇ ਹਨ ਅਤੇ 2 ਉਨ੍ਹਾਂ ਦੇ ਪਿੰਡ ਵੱਡੇ ਚੱਬੇ ਦੇ। ਸੁਖਵਿੰਦਰ ਦਾ ਕਹਿਣਾ ਹੈ ਕਿ 2 ਨੇ ਸੂਰਜ ਦੀਆਂ ਬਾਹਾਂ ਫੜ ਲਈਆਂ ਅਤੇ 2 ਨੇ ਖੰਜਰ ਨਾਲ ਵਾਰ ਕਰ ਦਿੱਤੇ। ਸੂਰਜ ਦੀ ਇੱਕ ਭੈਣ ਅਜੇ ਵਿਆਹੁਣ ਵਾਲੀ ਹੈ।

ਸੁਖਵਿੰਦਰ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਕਬੂਤਰਬਾਜ਼ੀ ਕਾਰਨ ਸ਼ਰਤ ਦੀ ਜਿੱਤ ਹਾਰ ਦਾ ਮਾਮਲਾ ਹੈ। ਮਾਮਲੇ ਵਿਚ 4 ਵਿਅਕਤੀ ਸ਼ਾਮਲ ਹਨ। ਜਿਨ੍ਹਾਂ ਵਿੱਚੋਂ 2 ਨੂੰ ਫੜ ਲਿਆ ਹੈ ਅਤੇ ਬਾਕੀ ਵੀ ਜਲਦੀ ਹੀ ਫੜੇ ਜਾਣਗੇ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਸੀਨੀਅਰ ਅਫਸਰ ਮਾਮਲੇ ਦੀ ਜਾਂਚ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *