CNG ਕਾਰ ਨਾਲ ਪੰਪ ਤੇ ਹੋਇਆ ਵੱਡਾ ਕਾਂਡ, ਲਿਫਾਫੇ ਵਾਂਗ ਉੱਡ ਗਈ ਕਾਰ ਦੀ ਛੱਤ

ਜਿਉਂ ਜਿਉਂ ਮਨੁੱਖੀ ਜ਼ਿੰਦਗੀ ਵਿੱਚ ਸੁੱਖ ਸੁਵਿਧਾਵਾਂ ਵਧਦੀਆਂ ਜਾ ਰਹੀਆਂ ਹਨ ? ਤਿਉਂ ਤਿਉਂ ਅਸੀਂ ਅਨੇਕਾਂ ਚੱਕਰਾਂ ਵਿੱਚ ਘਿਰਦੇ ਵੀ ਜਾ ਰਹੇ ਹਾਂ। ਮਾਨਸਾ ਦੇ ਬੱਸ ਸਟੈਂਡ ਨੇੜੇ ਸੀ ਐੱਨ ਜੀ ਪੈਟਰੋਲ ਪੰਪ ਉੱਤੇ ਧਮਾਕਾ ਹੋਣ ਨਾਲ ਬਿਕਰਮ ਨਾਂ ਦੇ ਪੰਪ ਮੁਲਾਜ਼ਮ ਲੜਕੇ ਦਾ ਦੇਹਾਂਤ ਹੋ ਗਿਆ ਹੈ ਅਤੇ 4 ਹੋਰਾਂ ਦੇ ਸੱਟਾਂ ਲੱਗੀਆਂ ਹਨ। ਇਸ ਘਟਨਾ ਵਿਚ ਇਕ ਕਾਰ ਦੀ ਤਾਂ ਛੱਤ ਹੀ ਉੱਡ ਗਈ। ਪੁਲੀਸ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਔਰਤ ਨੇ ਦੱਸਿਆ ਹੈ ਕਿ ਉਹ ਪੰਪ ਉੱਤੇ ਆਪਣੀ ਗੱਡੀ ਵਿਚ ਗੇੈਸ ਪਵਾਉਣ ਆਏ ਸਨ।

ਜਦੋਂ ਪੰਪ ਵਾਲਾ ਲੜਕਾ ਉਨ੍ਹਾਂ ਤੋਂ ਅਗਲੀ ਗੱਡੀ ਵਿਚ ਗੈਸ ਪਾ ਕੇ ਫਿਰ ਉਨ੍ਹਾਂ ਦੀ ਗੱਡੀ ਵਿਚ ਗੈਸ ਪਾਉਣ ਲੱਗਾ ਤਾਂ ਇਕ ਜ਼ੋਰਦਾਰ ਧਮਾਕਾ ਹੋਇਆ। ਜਿਸ ਨਾਲ ਗੈਸ ਪਾ ਰਿਹਾ ਲੜਕਾ ਹਵਾ ਵਿਚ ਉੱਛਲ ਗਿਆ। ਇਸ ਔਰਤ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਗੱਡੀ ਵਿੱਚ ਸਵਾਰ 2 ਜੀਆਂ ਦੇ ਸੱਟਾਂ ਲੱਗੀਆਂ ਹਨ। ਇਕ ਦੇ ਸਿਰ ਵਿੱਚ ਅਤੇ ਦੂਸਰੇ ਦੇ ਲੱਤ ਉੱਤੇ ਸੱਟ ਹੈ। ਉਨ੍ਹਾਂ ਦੀ ਹਾਲਤ ਠੀਕ ਹੈ। ਉਨ੍ਹਾਂ ਤੋਂ ਅਗਲੀ ਗੱਡੀ ਵਿਚ ਸਵਾਰ ਔਰਤ ਦੇ ਸਿਰ ਵਿਚ ਸੱਟ ਲੱਗੀ ਹੈ। ਇਸ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਲੱਗੀ ਕਿ ਇਹ ਕੀ ਬਣਿਆ ਹੈ ?

ਹਸਪਤਾਲ ਦੇ ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ 3 ਵਿਅਕਤੀ ਲਿਆਂਦੇ ਗਏ ਹਨ। ਜਿਹੜੇ ਕਿ ਪਟਰੋਲ ਪੰਪ ਤੇ ਹੋਏ ਗੈਸ ਧਮਾਕੇ ਦੀ ਲਪੇਟ ਵਿੱਚ ਆਏ ਹਨ। ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸੀ ਐਨ ਜੀ ਪਟਰੋਲ ਪੰਪ ਤੇ ਹਾਦਸਾ ਵਾਪਰਿਆ ਹੈ। ਇੱਥੇ 2 ਕਾਰਾਂ ਗੈਸ ਪਵਾਉਣ ਆਈਆਂ ਸਨ। ਇਸ ਘਟਨਾ ਵਿੱਚ ਗੈਸ ਪਾਉਣ ਵਾਲੇ ਲੜਕੇ ਬਿਕਰਮ ਦੀ ਜਾਨ ਚਲੀ ਗਈ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਵਾਪਰਨ ਪਿੱਛੇ ਕੀ ਕਾਰਨ ਹਨ?

Leave a Reply

Your email address will not be published. Required fields are marked *