ਚੱਲਦੇ ਵਿਆਹ ਚ DJ ਬੰਦ ਕਰਵਾਉਣਾ ਪਿਆ ਮਹਿੰਗਾ, ਪੈ ਗਿਆ ਵੱਡਾ ਸਿਆਪਾ-ਔਰਤ ਨੂੰ ਵੀ ਨਹੀਂ ਬਖਸ਼ਿਆ

ਜੇ ਪਹਿਲਾਂ ਵਾਲੇ ਸਮਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਲੋਕਾਂ ਵਿਚ ਰਿਸ਼ਤੇ ਬਹੁਤ ਹੀ ਮਜ਼ਬੂਤ ਹੁੰਦੇ ਸਨ। ਲੋਕਾਂ ਵਿਚ ਪ੍ਰੇਮ ਪਿਆਰ ਦੀ ਭਾਵਨਾ ਵੀ ਹੁੰਦੀ ਸੀ ਅਤੇ ਗੁਆਂਢੀ ਵੀ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਹੀ ਰਹਿੰਦੇ ਸਨ। ਇਸ ਦੇ ਹੀ ਉਲਟ ਅੱਜ ਦੇ ਸਮੇਂ ਵਿਚ ਗੁਆਂਢੀਆਂ ਨਾਲ ਪ੍ਰੇਮ-ਪਿਆਰ ਨਾਲ ਰਹਿਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਲੋਕੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੀ ਪ੍ਰੇਮ ਨਾਲ ਨਹੀਂ ਰਹਿੰਦੇ। ਹਰ ਛੋਟੀ ਮੋਟੀ ਨੋਕ ਝੋਕ ਉਤੇ ਵੀ ਇੱਕ ਦੂਜੇ ਦੀ ਜਾਨ ਲੈਣ ਨੂੰ ਤੁਰ ਪੈਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਕਾਰਨ ਵਿਹਾਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਡੀ.ਜੇ ਬੰਦ ਕਰਵਾਉਣ ਨੂੰ ਲੈ ਕੇ ਗੁਆਂਢੀਆਂ ਵਿਚ ਹੋਈ ਬਹਿਸ ਹੱਥੋ ਪਾਈ ਤੱਕ ਆ ਪਹੁੰਚੀ। ਮਿਲੀ ਜਾਣਕਾਰੀ ਅਨੁਸਾਰ ਤਲਵਿੰਦਰ ਕੌਰ ਨਾਮਕ ਮਹਿਲਾ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਸਾਹਮਣੇ ਗੁਲਜ਼ਾਰ ਸਿੰਘ ਨਾਮਕ ਵਿਅਕਤੀ ਦੇ ਲੜਕੇ ਦਾ ਵਿਆਹ  ਸੀ। ਜਿਸ ਕਰਕੇ ਉਹਨਾਂ ਨੇ ਡੀ.ਜੇ ਇਹਨਾਂ ਦੇ ਘਰ ਦੇ ਬਿਲਕੁੱਲ ਅੱਗੇ ਹੀ ਲਗਾਏ ਹੋਏ ਸਨ।

ਪਰ ਜਦੋਂ ਤਲਵਿੰਦਰ ਕੌਰ ਅਤੇ ਉਸ ਦੇ ਪਤੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁਲਜ਼ਾਰ ਸਿੰਘ ,ਉਸ ਦਾ ਲੜਕਾ ਅਤੇ ਉਸ ਦਾ ਭਤੀਜਾ ਉਨ੍ਹਾਂ ਨੇ ਤਲਵਿੰਦਰ ਕੌਰ ਅਤੇ ਉਸ ਦੇ ਪਤੀ ਨਾਲ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਪਸ਼ਬਦਾਂ ਦੀ ਵਰਤੋਂ ਵੀ ਕੀਤੀ।ਤਲਵਿੰਦਰ ਕੌਰ ਦੇ ਪਤੀ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਘਰ ਦੇ ਸਾਹਮਣੇ ਇਕ ਪ੍ਰੋਗਰਾਮ ਸੀ। ਉਹਨਾਂ ਦੇ ਗੁਆਂਢੀਆਂ ਨੇ ਡੀ.ਜੇ ਇਹਨਾਂ ਦੇ ਘਰ ਦੇ ਬਿਲਕੁਲ ਅੱਗੇ ਲਗਾਏ ਹੋਏ ਸਨ

ਪਰ ਜਦੋਂ ਇਹਨਾਂ ਨੇ ਆਪਣੇ ਗੁਆਂਢੀਆਂ ਨੂੰ ਡੀ.ਜੇ ਇੱਕ ਪਾਸੇ ਕਰਨ ਲਈ ਕਿਹਾ ਤਾਂ ਗੁਲਜ਼ਾਰ ਸਿੰਘ ਅਤੇ ਉਸ ਦਾ ਲੜਕਾ ਅਤੇ ਭਤੀਜਾ 3 ਨੇ ਮਿਲ ਕੇ ਤਲਵਿੰਦਰ ਕੌਰ ਅਤੇ ਉਸਦੇ ਪਤੀ ਨਾਲ ਖਿੱਚ-ਧੂਹ ਕੀਤੀ ਅਤੇ ਅਪਸ਼ਬਦ ਵੀ ਵਰਤੇ। ਤਲਵਿੰਦਰ ਕੌਰ ਦੇ ਪਤੀ ਦੇ ਦੱਸਣ ਮੁਤਾਬਿਕ ਇੱਕ ਪੁਲਿਸ ਮੁਲਾਜਮ ਭੁਪਿੰਦਰ ਸਿੰਘ ਵੀ ਉਨ੍ਹਾਂ ਵਿਚ ਸ਼ਾਮਲ ਸੀ। ਜਿਸ ਦੀ ਸ਼ੈਅ ਸਦਕਾ ਉਨ੍ਹਾਂ ਦੇ ਗੁਆਂਢੀਆਂ ਨੇ ਅਜਿਹਾ ਸਲੂਕ ਕੀਤਾ। ਤਲਵਿੰਦਰ ਕੌਰ ਦੇ ਪਤੀ ਦਾ ਇਹ ਵੀ ਕਹਿਣਾ ਹੈ ਕਿ ਗੁਲਜ਼ਾਰ ਸਿੰਘ ਅਤੇ ਉਸਦੇ ਬੇਟੇ ਤੇ ਭਤੀਜੇ ਨੇ ਉਨ੍ਹਾਂ ਦੀ ਪਤਨੀ ਨਾਲ ਬਹੁਤ ਜ਼ਿਆਦਾ ਬਦਸਲੂਕੀ ਕੀਤੀ।

ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਅਤੇ ਹੋਰ ਵੀ ਆਪਸ਼ਬਦ ਵਰਤੇ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗੁਲਜ਼ਾਰ ਸਿੰਘ ਅਤੇ ਉਸ ਦੇ ਪਰਿਵਾਰ ਤੋਂ ਖਤਰਾ ਹੈ। ਜਿਸ ਕਰਕੇ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਤਲਵਿੰਦਰ ਕੌਰ ਵੱਲੋ ਦਰਖ਼ਾਸਤ ਦਿੱਤੀ ਗਈ ਹੈ। ਜੋ ਕੁਝ ਵੀ ਸਾਹਮਣੇ ਆਵੇਗਾ, ਉਸ ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *